
ਪੁਲਿਸ ਨੇ ਭੀੜ ਵਿਚ ਸ਼ਾਮਲ ਹਮਲਾਵਰਾਂ ਦੀ ਪਛਾਣ ਕਰ ਕੇ ਅਗਲੇਰੀ ਕਾਰਵਾਈ ਕੀਤੀ
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿਚ ਬੱਚਾ ਚੋਰ ਹੋਣ ਦੇ ਸ਼ੱਕ 'ਚ ਭੀੜ ਨੇ ਵੱਖ-ਵੱਖ ਥਾਵਾਂ ਉੱਤੇ ਦੋ ਲੋਕਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਬਾਂਦਾ ਸ਼ਹਿਰ ਦੀ ਕਾਲਵਨਗੰਜ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਸ਼ਾਲਿਨੀ ਸਿੰਘ ਭਦੌਰੀਆ ਨੇ ਵੀਰਵਾਰ ਨੂੰ ਦਸਿਆ ਕਿ ਬੁਧਵਾਰ ਨੂੰ ਭੁਜਰਖ ਪਿੰਡ ਦੇ ਮਾਨਸਕ ਰੂਪ ਤੋਂ ਬਿਮਾਰ ਜੁਗੁਲ (50) ਨੂੰ ਭੀੜ ਨੇ ਸ਼ਹਿਰ ਦੇ ਖੁਟਲਾ ਮੁਹੱਲਾ ਵਿੱਚ ਘੇਰ ਕੇ ਲਹੂ ਲੂਹਾਨ ਕਰ ਦਿੱਤਾ। ਪੁਲਿਸ ਜੁਗੁਲ ਦਾ ਇਲਾਜ ਕਰਵਾ ਰਹੀ ਹੈ।
Mob Lynching
ਉਨ੍ਹਾਂ ਕਿਹਾ ਕਿ ਵਾਇਰਲ ਹੋਈ ਵੀਡੀਓ ਦੇ ਅਧਾਰ 'ਤੇ ਭੀੜ ਵਿਚ ਸ਼ਾਮਲ ਹਮਲਾਵਰਾਂ ਦੀ ਪਛਾਣ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਨਰੈਨੀ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਦੁਰਗਵਿਜੈ ਸਿੰਘ ਨੇ ਦੱਸਿਆ ਕਿ ਪਨਾਗਰਾ ਪਿੰਡ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਸ਼ਰਾਬੀ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਉਸ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇੱਕ ਪੁਲਿਸ ਵਾਲਾ ਮਾਮੂਲੀ ਜ਼ਖ਼ਮੀ ਵੀ ਹੋ ਗਿਆ।
Mob Lynching
ਉਨ੍ਹਾਂ ਕਿਹਾ ਕਿ ਬਿਸੰਡਾ ਥਾਣਾ ਖੇਤਰ ਦੇ ਅਮਵਾਂ ਪਿੰਡ ਦਾ ਰਹਿਣ ਵਾਲਾ ਨੌਜਵਾਨ ਅਮਿਤ ਸਵਿਤਾ (28) ਸ਼ਰਾਬੀ ਦੇ ਨਸ਼ੇ ਵਿਚ ਰਸਤਾ ਭਟਕ ਕੇ ਪਨਗਰਾ ਪਿੰਡ ਵਿੱਚ ਪਹੁੰਚ ਗਿਆ ਸੀ। ਪਿੰਡ ਵਾਸੀਆਂ ਨੇ ਉਸ ਨੂੰ ਬੱਚਾ ਚੋਰ ਲਿਆ ਅਤੇ ਕੁੱਟਮਾਰ ਕੀਤੀ। ਜ਼ਖ਼ਮੀ ਨੌਜਵਾਨ ਦਾ ਹੈਲਥ ਸੈਂਟਰ ਨਰੈਨੀ ਵਿਖੇ ਇਲਾਜ ਚੱਲ ਰਿਹਾ ਹੈ।