
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਜ਼ਾਦੀ ਦਿਵਸ ਅਤੇ ਰੱਖੜੀ ਦੇ ਮੌਕੇ ‘ਤੇ ਦਿੱਲੀ ਦੀਆਂ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ।
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਜ਼ਾਦੀ ਦਿਵਸ ਅਤੇ ਰੱਖੜੀ ਦੇ ਮੌਕੇ ‘ਤੇ ਦਿੱਲੀ ਦੀਆਂ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਕੇਜਰੀਵਾਲ ਨੇ ਐਲਾਨ ਕੀਤਾ ਕਿ 29 ਅਕਤੂਬਰ ਨੂੰ ਭਾਈ ਦੂਜ ਦੇ ਦਿਨ ਤੋਂ ਦਿੱਲੀ ਦੀਆਂ ਔਰਤਾਂ ਲਈ ਡੀਟੀਸੀ ਬੱਸਾਂ ਵਿਚ ਸਫ਼ਰ ਮੁਫ਼ਤ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਮੈਟਰੋ ਵਿਚ ਵੀ ਔਰਤਾਂ ਲਈ ਜਲਦ ਹੀ ਮੁਫ਼ਤ ਸਫ਼ਰ ਕੀਤਾ ਜਾਵੇਗਾ।
Arwind Kejriwal
ਕੇਜਰੀਵਾਲ ਨੇ ਅੱਗੇ ਕਿਹਾ ਕਿ, ‘ਲੋਕ ਮੈਨੂੰ ਪੁੱਛਦੇ ਹਨ ਕਿ ਤੁਸੀਂ ਸਭ ਕੁਝ ਮੁਫ਼ਤ ਕਿਉਂ ਕਰਦੇ ਹੋ ? ਮੈਂ ਪੁੱਛਦਾ ਹਾਂ ਕੀ ਬੱਚਿਆਂ ਦੀ ਸਿੱਖਿਆ ਮੁਫ਼ਤ ਨਹੀਂ ਹੋਣੀ ਚਾਹੀਦੀ ? ਦਵਾਈਆਂ ਮੁਫ਼ਤ ਨਹੀਂ ਹੋਣੀਆ ਚਾਹੀਦੀਆਂ ? ਇਲਾਜ ਮੁਫ਼ਤ ਨਹੀਂ ਹੋਣਾ ਚਾਹੀਦਾ ? ਔਰਤਾਂ ਦੀ ਸੁਰੱਖਿਆ ਲਈ ਕੀ ਡੀਟੀਸੀ ਅਤੇ ਮੈਟਰੋ ਵਿਚ ਸਫ਼ਰ ਮੁਫ਼ਤ ਨਹੀਂ ਹੋਣਾ ਚਾਹੀਦਾ ?
Free Travel For Women On Delhi Buses
ਉਹਨਾਂ ਨੇ ਕਿਹਾ ਕਿ ਡੀਟੀਸੀ ਅਤੇ ਮੈਟਰੋ ਵਿਚ ਸਿਰਫ਼ 30 ਫੀਸਦੀ ਔਰਤਾਂ ਸਫ਼ਰ ਕਰ ਰਹੀਆਂ ਹਨ ਪਰ ਡੀਟੀਸੀ ਬੱਸਾਂ ਵਿਚ ਉਹਨਾਂ ਲਈ ਸਫ਼ਰ ਮੁਫ਼ਤ ਕਰਨ ਨਾਲ ਹੁਣ ਜ਼ਿਆਦਾ ਗਿਣਤੀ ਵਿਚ ਔਰਤਾਂ ਇਸ ਵਿਚ ਸਫ਼ਰ ਕਰਨਗੀਆਂ। ਔਰਤਾਂ ਕੰਮ ‘ਤੇ ਜਾਣਗੀਆਂ। ਉਹ ਪੜ੍ਹਨ ਲਈ ਜਾਣਗੀਆਂ। ਇਸ ਦੇ ਨਾਲ ਦੇਸ਼ ਦੀ ਤਰੱਕੀ ਹੋਵੇਗੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਔਰਤਾਂ ਸ਼ੋਪਿੰਗ ਲਈ ਨਿਕਲਣਗੀਆਂ। ਇਸ ਨਾਲ ਦੁਕਾਨਦਾਰਾਂ ਦੀ ਮੰਦੀ ਦਾ ਦੌਰ ਖ਼ਤਮ ਹੋ ਜਾਵੇਗਾ। ਇਸ ਦੇ ਨਾਲ ਹੀ ਦਿੱਲੀ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਵੀ ਲਗਵਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।