
ਕੇਂਦਰ ਸਰਕਾਰ ਨੇ ਖ਼ਪਤਕਾਰ ਸੁਰੱਖਿਆ ਐਕਟ 2019 ਵਿਚ ਕਿਹਾ ਹੈ ਕਿ ਜੇ ਕੋਈ ਗੈਸ ਵੰਡਣ ਵਾਲਾ ਖਪਤਕਾਰ ਦੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ
ਨਵੀਂ ਦਿੱਲੀ- ਸਿਲੰਡਰ ਬੁੱਕ ਹੋਣ ਤੋਂ ਬਾਅਦ ਘਰ ਵਿਚ ਡਿਲੀਵਰ ਕੀਤਾ ਜਾਂਦਾ ਹੈ। ਡਿਲਿਵਰੀ ਮੈਨ ਸਿਲੰਡਰ ਨੂੰ ਤੁਹਾਡੇ ਦਰਵਾਜ਼ੇ ਤੱਕ ਛੱਡ ਦਿੰਦਾ ਹੈ। ਕਈ ਵਾਰ ਗਾਹਕ ਸੋਚਾਂ 'ਚ ਪੈ ਜਾਂਦੇ ਹਨ ਜਦੋਂ ਉਹਨਾਂ ਦਾ ਨਵਾਂ ਭਰਵਾਇਆ ਸਿਲੰਡਰ ਕੁੱਝ ਕ ਦਿਨਾਂ ਵਿਚ ਹੀ ਖ਼ਤਮ ਹੋ ਜਾਂਦਾ ਹੈ। ਗਾਹਕ ਨੂੰ ਲਗਦਾ ਹੈ ਕਿ ਨਵਾਂ ਸਿਲੰਡਰ ਪਿਛਲੇ ਸਿਲੰਡਰ ਦੇ ਮੁਕਾਬਲੇ ਬਹੁਤ ਥੋੜ੍ਹੇ ਦਿਨ ਚੱਲਿਆ ਹੈ ਜਦੋਂ ਕਿ ਦੋਵੇਂ ਸਿਲੰਡਰਾਂ ਦਾ ਭਾਰ ਬਰਾਬਰ ਸੀ।
Cylinder
ਅਜਿਹੇ ਵਿਚ ਗਾਹਕਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰਨ ਕਿਉਂਕਿ ਐੱਲਪੀਜੀ ਸਿਲੰਡਰ ਨੂੰ ਲੈ ਕੇ ਗਾਹਕਾਂ ਦੇ ਮਨ ਵਿਚ ਕਈ ਸਵਾਲ ਪੈਂਦੇ ਹੁੰਦੇ ਹੀ ਰਹਿੰਦੇ ਹਨ। ਜਦੋਂ ਸਿਲੰਡਰ ਖ਼ਤਮ ਹੰਦਾ ਹੈ ਤਾਂ ਗਾਹਕ ਮਨ ਮਾਰ ਕੇ ਦੂਜਾ ਸਿਲੰਡਰ ਬੁੱਕ ਕਰ ਲੈਂਦੇ ਹਨ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਗੈਸ ਸਿਲੰਡਰ ਦੀ ਸ਼ਿਕਾਇਤ ਕਿਸੇ ਢੁਕਵੇਂ ਪਲੇਟਫਾਰਮ ਤੱਕ ਪਹੁੰਚੇ ਤਾਂ ਤੁਸੀਂ ਖ਼ਪਤਕਾਰ ਅਦਾਲਤ ਵਿਚ ਸ਼ਿਕਾਇਤ ਦਰਜ ਕਰ ਸਕਦੇ ਹੋ। ਇਕ ਅਜਿਹਾ ਪਲੇਟਫਾਰਮ ਜਿੱਥੇ ਸਿਰਫ਼ ਗਾਹਕਾਂ ਦੀਆਂ ਪਰੇਸ਼ਾਨੀਆਂ ਹੀ ਸੁਣੀਆਂ ਜਾਂਦੀਆਂ ਹੋਣ ਅਤੇ ਉਹਨਾਂ ਦਾ ਹੱਲ ਕੀਤਾ ਜਾਂਦਾ ਹੋਵੇ।
Central government
ਧੋਖਾਧੜੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੋਵੇ। ਕੇਂਦਰ ਸਰਕਾਰ ਨੇ ਖ਼ਪਤਕਾਰ ਸੁਰੱਖਿਆ ਐਕਟ 2019 ਵਿਚ ਕਿਹਾ ਹੈ ਕਿ ਜੇ ਕੋਈ ਗੈਸ ਵੰਡਣ ਵਾਲਾ ਖਪਤਕਾਰ ਦੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਕ ਮਹੀਨੇ ਅੰਦਰ ਤੁਹਾਡੀ ਸ਼ਿਕਾਇਤ ਤੇ ਐਕਸ਼ਨ ਲਿਆ ਜਾਵੇਗਾ। ਉਪਭੋਗਤਾ ਸੁਰੱਖਿਆ ਐਕਟ 2019 ਲਾਗੂ ਹੋਣ ਤੋਂ ਬਾਅਦ ਜੇ ਉਪਭੋਗਤਾ ਨੂੰ ਘੱਟ ਐਲ.ਪੀ.ਜੀ. ਮਿਲਦਾ ਹੈ, ਤਾਂ ਐਲ.ਪੀ.ਜੀ. ਵੰਡਣ ਵਾਲੇ 'ਤੇ ਕਾਰਵਾਈ ਹੋਵੇਗੀ ਨਾਲ ਹੀ, ਉਸਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।
LPG gas cylinder
ਜ਼ਿਆਦਾਤਰ ਖ਼ਪਤਕਾਰ ਡਿਲਵਰੀ ਲੈਂਦੇ ਹੋਏ ਐਲਪੀਜੀ ਸਿਲੰਡਰ ਦਾ ਭਾਰ ਨਹੀਂ ਚੈੱਕ ਕਰਦੇ। LPG ਸਿਲੰਡਰ ਦੀ ਸਪਲਾਈ ਕਰਨ ਵਾਲਾ ਵਿਕਰੇਤਾ ਡਿਲਵਰੀ ਕਰਦੇ ਸਮੇਂ ਆਪਣੇ ਨਾਲ ਸਿਲੰਡਰ ਤੋਲਣ ਵਾਲੀ ਮਸ਼ੀਨ ਨਹੀਂ ਰੱਖਦਾ। ਜੇ ਕਿਸੇ ਗਾਹਕ ਵੱਲੋਂ ਸਿਲੰਡਰ ਤੋਲਣ ਲਈ ਦਬਾਅ ਪਾਇਆ ਜਾਂਦਾ ਹੈ ਤਾਂ ਹੀ ਸਿਲੰਡਰ ਤੋਲਿਆ ਜਾਂਦਾ ਹੈ ਨਹੀਂ ਤਾਂ ਹਜ਼ਾਰਾਂ ਲੋਕਾਂ ਦੇ ਘਰ ਬਿਨ੍ਹਾਂ ਭਾਰ ਤੋਲੇ ਹੀ ਸਿਲੰਡਰ ਪੁੱਜ ਜਾਂਦਾ ਹੈ।
LPG Cylinder
ਪਰ ਨਵੇਂ ਕਾਨੂੰਨ ਤਹਿਤ ਇਸ ਤਰ੍ਹਾਂ ਦੇ ਘੁਟਾਲੇ ਤੇ ਰੋਕ ਲੱਗੇਗੀ। ਉਸੇ ਸਮੇਂ, ਗੈਸ ਲੀਕ ਹੋਣ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਗਾਹਕ ਵੀ ਪਰੇਸ਼ਾਨ ਹੋ ਜਾਂਦੇ ਹਨ ਕਿ ਉਹ ਕੀ ਕਰਨ ਜਾਂ ਕਿਸ ਨੂੰ ਸ਼ਿਕਾਇਤ ਕਰਨ ਅਤੇ ਸੁਰੱਖਿਆ ਲਈ ਕਿਹੜੇ ਸੁਰੱਖਿਆ ਸੁਝਾਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹੀ ਸਥਿਤੀ ਵਿਚ ਤੁਸੀਂ ਆਪਣੀ ਸਬੰਧਤ ਗੈਸ ਕੰਪਨੀ ਜਾਂ ਡੀਲਰ ਨਾਲ ਸੰਪਰਕ ਕਰ ਸਕਦੇ ਹੋ। ਕੰਪਨੀਆਂ ਨੇ ਇਸ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ।