
ਨਿਕਿਤਾ ਨੂੰ ਸਾਲ 2016 'ਚ ਫੌਜ 'ਚ ਲੈਫਟੀਨੈਂਟ ਨਿਯੁਕਤ ਕੀਤਾ ਗਿਆ ਸੀ ਅਤੇ ਹੁਣ ਉਹ ਮੇਜਰ ਦੇ ਅਹੁਦੇ 'ਤੇ ਦੇਸ਼ ਦੀ ਸੇਵਾ ਕਰ ਰਹੇ ਹਨ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 76ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਰਾਸ਼ਟਰੀ ਝੰਡਾ ਲਹਿਰਾਇਆ। ਝੰਡਾ ਲਹਿਰਾਉਣ ਸਮੇਂ ਪ੍ਰਧਾਨ ਮੰਤਰੀ ਦੇ ਨਾਲ ਦੋ ਮਹਿਲਾ ਅਧਿਕਾਰੀ ਮੇਜਰ ਨਿਕਿਤਾ ਨਾਇਰ ਅਤੇ ਮੇਜਰ ਜੈਸਮੀਨ ਕੌਰ ਵੀ ਮੌਜੂਦ ਸਨ। ਉਨ੍ਹਾਂ ਨੇ ਰਾਸ਼ਟਰੀ ਝੰਡਾ ਲਹਿਰਾਉਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਦਦ ਕੀਤੀ।
ਇਹ ਵੀ ਪੜ੍ਹੋ: ਬਟਾਲਾ ਵਿਖੇ ਅਣਪਛਾਤੇ ਵਿਅਕਤੀ ਵਲੋਂ ਸਰਪੰਚ ਦਾ ਕਤਲ
ਨਿਕਿਤਾ ਨਾਇਰ ਨੇ 2016 ਵਿਚ ਆਫੀਸਰਜ਼ ਟਰੇਨਿੰਗ ਅਕੈਡਮੀ (ਓ.ਟੀ.ਏ.) ਰਾਹੀਂ ਫੌਜ ਵਿਚ ਦਾਖ਼ਲਾ ਲਿਆ ਸੀ। ਉਹ ਲੈਫਟੀਨੈਂਟ ਦੇ ਅਹੁਦੇ 'ਤੇ ਭਰਤੀ ਹੋਏ। ਇਸ ਤੋਂ ਪਹਿਲਾਂ ਉਹ 2013 'ਚ 'ਮਈ ਕੁਈਨ ਮਿਸ ਪੁਣੇ' ਦਾ ਖਿਤਾਬ ਵੀ ਜਿੱਤ ਚੁੱਕੇ ਹਨ। ਨਿਕਿਤਾ ਨੂੰ ਸਾਲ 2016 'ਚ ਫੌਜ 'ਚ ਲੈਫਟੀਨੈਂਟ ਨਿਯੁਕਤ ਕੀਤਾ ਗਿਆ ਸੀ ਅਤੇ ਹੁਣ ਉਹ ਮੇਜਰ ਦੇ ਅਹੁਦੇ 'ਤੇ ਦੇਸ਼ ਦੀ ਸੇਵਾ ਕਰ ਰਹੇ ਹਨ।
ਇਹ ਵੀ ਪੜ੍ਹੋ: 'ਅਜਿਹੀ ਆਜ਼ਾਦੀ ਦਾ ਸਾਨੂੰ ਕੀ ਫ਼ਾਇਦਾ, ਅਸੀਂ ਮਰਜ਼ੀ ਨਾਲ ਤਾਰੋਂ ਪਾਰ ਆਪਣੇ ਹੀ ਖੇਤਾਂ 'ਚ ਨਹੀਂ ਜਾ ਸਕਦੇ'
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੂੰ ਗਾਰਡ ਆਫ਼ ਆਨਰ ਪੇਸ਼ ਕਰਨ ਵਾਲੀ ਟੀਮ ਵਿਚ ਇਕ-ਇਕ ਅਧਿਕਾਰੀ ਅਤੇ ਸੈਨਾ, ਹਵਾਈ ਸੈਨਾ ਅਤੇ ਦਿਲੀ ਪੁਲਿਸ ਦੇ 25 ਜਵਾਨ, ਇਕ ਅਧਿਕਾਰੀ ਅਤੇ ਜਲ ਸੈਨਾ ਦੇ 24 ਕਰਮਚਾਰੀ ਸ਼ਾਮਲ ਸਨ। 76ਵੇਂ ਸੁਤੰਤਰਤਾ ਦਿਵਸ ਦੇ ਇਤਿਹਾਸਕ ਮੌਕੇ 'ਤੇ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰਾਂ ਨੇ ਲਾਲ ਕਿਲ੍ਹਾ ਕੰਪਲੈਕਸ 'ਚ ਫੁੱਲਾਂ ਦੀ ਵਰਖਾ ਕੀਤੀ। ਏਅਰਫੋਰਸ ਨੇ ਇਸ ਦੇ ਲਈ ਐਡਵਾਂਸਡ ਅਤੇ ਹਲਕੇ ਮਾਰਕ-III ਧਰੁਵ ਹੈਲੀਕਾਪਟਰ ਦੀ ਵਰਤੋਂ ਕੀਤੀ।