ਲਾਲ ਕਿਲ੍ਹੇ ਤੋਂ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, “ਅਗਲੀ ਵਾਰ ਵੀ ਲਹਿਰਾਵਾਂਗਾ ਤਿਰੰਗਾ”
Published : Aug 15, 2023, 10:35 am IST
Updated : Aug 15, 2023, 11:09 am IST
SHARE ARTICLE
See you next year at Red Fort, says PM Modi
See you next year at Red Fort, says PM Modi

ਕਿਹਾ, ਮੈਂ ਅਗਲੀ 15 ਅਗਸਤ ਨੂੰ ਦੁਬਾਰਾ ਆਵਾਂਗਾ


ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਸੁਤੰਤਰਤਾ ਦਿਵਸ ਮੌਕੇ 'ਤੇ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਗਲੇ ਸਾਲ 15 ਅਗਸਤ ਨੂੰ ਮੁੜ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਨ ਲਈ ਆਉਣਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਦੇਸ਼ ਲਈ ਜਿਉਂਦੇ ਹਨ ਅਤੇ ਲੋਕਾਂ ਦੇ ਦੁੱਖ ਨਹੀਂ ਦੇਖ ਸਕਦੇ।

ਇਹ ਵੀ ਪੜ੍ਹੋ: ਆਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਖੇ ਲਹਿਰਾਇਆ ਤਿਰੰਗਾ; ਆਜ਼ਾਦੀ ਘੁਲਾਟੀਆਂ ਨੂੰ ਕੀਤਾ ਸਿਜਦਾ

ਪੀਐਮ ਮੋਦੀ ਨੇ ਕਿਹਾ, "ਸਾਲ 2014 ਵਿਚ, ਮੈਂ ਬਦਲਾਅ ਲਿਆਉਣ ਦਾ ਵਾਅਦਾ ਕੀਤਾ ਸੀ। ਤੁਸੀਂ ਦੇਸ਼ਵਾਸੀਆਂ ਨੇ ਮੇਰੇ 'ਤੇ ਭਰੋਸਾ ਕੀਤਾ ਸੀ। ਮੈਂ ਤੁਹਾਡੇ ਨਾਲ ਕੀਤੇ ਅਪਣੇ ਵਾਅਦੇ ਨੂੰ ਵਿਸ਼ਵਾਸ ਵਿਚ ਬਦਲ ਦਿਤਾ। 2019 ਵਿਚ, ਤੁਸੀਂ ਮੇਰੇ ਪ੍ਰਦਰਸ਼ਨ ਦੇ ਆਧਾਰ 'ਤੇ ਮੈਨੂੰ ਫਿਰ ਤੋਂ ਆਸ਼ੀਰਵਾਦ ਦਿਤਾ ਹੈ। ਬਦਲਾਅ ਨੇ ਮੈਨੂੰ ਫਿਰ ਤੋਂ ਮੌਕਾ ਦਿਤਾ ਹੈ। ਮੈਂ ਤੁਹਾਡਾ ਹਰ ਸੁਪਨਾ ਪੂਰਾ ਕਰਾਂਗਾ। ਮੈਂ ਅਗਲੇ 15 ਅਗਸਤ ਨੂੰ ਦੁਬਾਰਾ ਆਵਾਂਗਾ। ਮੈਂ ਸਿਰਫ਼ ਤੁਹਾਡੇ ਲਈ ਜੀਉਂਦਾ ਹਾਂ। ਜੇਕਰ ਮੈਂ ਪਸੀਨਾ ਵਹਾਉਂਦਾ ਹਾਂ ਤਾਂ ਇਹ ਤੁਹਾਡੇ ਲਈ ਹੈ ਕਿਉਂਕਿ ਤੁਸੀਂ ਮੇਰਾ ਪ੍ਰਵਾਰ ਹੋ। ਮੈਂ ਤੁਹਾਡਾ ਦੁੱਖ ਨਹੀਂ ਦੇਖ ਸਕਦਾ।"

ਇਹ ਵੀ ਪੜ੍ਹੋ: ਮਨੀਪੁਰ ਵਿਚ ਕਈਆਂ ਦੀ ਜਾਨ ਗਈ, ਧੀਆਂ ਦੇ ਸਨਮਾਨ ਨਾਲ ਖਿਲਵਾੜ ਹੋਇਆ ਪਰ ਹੁਣ ਸ਼ਾਂਤੀ ਹੈ: ਪ੍ਰਧਾਨ ਮੰਤਰੀ

ਉਨ੍ਹਾਂ ਕਿਹਾ ਕਿ 2014 'ਚ ਅਸੀਂ ਵਿਸ਼ਵ ਅਰਥਵਿਵਸਥਾ 'ਚ 10ਵੇਂ ਨੰਬਰ 'ਤੇ ਸੀ, ਅੱਜ 140 ਕਰੋੜ ਦੇਸ਼ਵਾਸੀਆਂ ਦੀ ਮਿਹਨਤ ਰੰਗ ਲਿਆਈ ਹੈ ਅਤੇ ਅਸੀਂ ਦੁਨੀਆ ਦੀ 5ਵੀਂ ਅਰਥਵਿਵਸਥਾ ਬਣ ਗਏ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਪਿਛਲੇ ਸਾਲਾਂ ਵਿਚ ਜ਼ਬਤ ਕੀਤੀ ਗਈ ਜਾਇਦਾਦ ਪਹਿਲਾਂ ਨਾਲੋਂ 20 ਗੁਣਾ ਵੱਧ ਹੈ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ 'ਤੇ ਲਗਾਤਾਰ 10ਵੀਂ ਵਾਰ ਲਹਿਰਾਇਆ ਤਿਰੰਗਾ  

ਉਨ੍ਹਾਂ ਕਿਹਾ, "ਤੁਹਾਡੀ ਕਮਾਈ ਦਾ ਇਹ ਪੈਸਾ ਲੈ ਕੇ ਲੋਕ ਭੱਜ ਗਏ ਸੀ। ਅਸੀਂ 20 ਗੁਣਾ ਜ਼ਿਆਦਾ ਜਾਇਦਾਦ ਜ਼ਬਤ ਕੀਤੀ ਹੈ। ਇਸ ਲਈ ਅਜਿਹੇ ਲੋਕਾਂ ਦਾ ਮੇਰੇ ਨਾਲ ਨਾਰਾਜ਼ ਹੋਣਾ ਸੁਭਾਵਿਕ ਹੈ, ਪਰ ਮੈਨੂੰ ਭ੍ਰਿਸ਼ਟਾਚਾਰ ਵਿਰੁਧ ਲੜਾਈ ਨੂੰ ਅੱਗੇ ਵਧਾਉਣਾ ਪਵੇਗਾ।" ਭ੍ਰਿਸ਼ਟਾਚਾਰ, ਤੁਸ਼ਟੀਕਰਨ ਅਤੇ ਪ੍ਰਵਾਰਵਾਦ ਨੂੰ ਵਿਕਾਸ ਦੇ ਸੱਭ ਤੋਂ ਵੱਡੇ ਦੁਸ਼ਮਣ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਦੇਸ਼ ਵਿਕਾਸ ਚਾਹੁੰਦਾ ਹੈ, ਜੇਕਰ ਦੇਸ਼ 2047 ਵਿਚ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਨੂੰ ਖਤਮ ਕਰਨਾ ਜ਼ਰੂਰੀ ਹੈ।

ਇਹ ਵੀ ਪੜ੍ਹੋ: ਏਸ਼ੀਅਨ ਪੈਰਾ ਉਲੰਪਿਕ ਖੇਡਾਂ: ਜਸਪ੍ਰੀਤ ਕੌਰ ਸਰਾਂ ਡਿਸਕਸ ਥ੍ਰੋਅ ਵਿਚ ਕਰੇਗੀ ਭਾਰਤ ਦੀ ਪ੍ਰਤੀਨਿਧਤਾ

ਪ੍ਰਧਾਨ ਮੰਤਰੀ ਨੇ ਕਿਹਾ ਕਿ 25 ਸਾਲਾਂ ਤੋਂ ਚਰਚਾ ਚੱਲ ਰਹੀ ਸੀ ਕਿ ਨਵਾਂ ਸੰਸਦ ਭਵਨ ਬਣੇਗਾ ਪਰ ਮੋਦੀ ਹੀ ਹੈ ਜਿਸ ਨੇ ਸਮੇਂ ਤੋਂ ਪਹਿਲਾਂ ਸੰਸਦ ਬਣਵਾਈ। ਇਹ ਨਵਾਂ ਭਾਰਤ ਹੈ, ਇਹ ਨਾ ਰੁਕਦਾ ਹੈ, ਨਾ ਥੱਕਦਾ ਹੈ ਤੇ ਨਾ ਹਾਰ ਮੰਨਦਾ ਹੈ। ਇਹ ਮੋਦੀ ਦੀ ਗਾਰੰਟੀ ਹੈ ਕਿ ਅਗਲੇ 5 ਸਾਲਾਂ ਵਿਚ ਦੇਸ਼ ਦੁਨੀਆਂ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿਚ ਸ਼ਾਮਲ ਹੋਵੇਗਾ। ਉਨ੍ਹਾਂ ਅੱਗੇ ਕਿਹਾ, “ਤਿੰਨ ਬੁਰਾਈਆਂ ਨਾਲ ਲੜਨਾ ਸਮੇਂ ਦੀ ਲੋੜ ਹੈ: ਭ੍ਰਿਸ਼ਟਾਚਾਰ, ਵੰਸ਼ਵਾਦ ਅਤੇ ਤੁਸ਼ਟੀਕਰਨ। ਇਨ੍ਹਾਂ ਨੇ ਸਾਡੇ ਦੇਸ਼ ਨੂੰ ਬਰਬਾਦ ਕਰ ਦਿਤਾ ਹੈ। ਇਕ ਹੀ ਪ੍ਰਵਾਰ ਇਕ ਸਿਆਸੀ ਪਾਰਟੀ ਦਾ ਮੁਖੀ ਕਿਵੇਂ ਹੋ ਸਕਦਾ ਹੈ? ਉਨ੍ਹਾਂ ਦਾ ਜੀਵਨ ਮੰਤਰ ਹੈ - ਪ੍ਰਵਾਰ ਦੀ ਪਾਰਟੀ, ਪਰਿਵਾਰ ਦੁਆਰਾ ਅਤੇ ਪਰਿਵਾਰ ਲਈ...”।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement