ਏਬੀਵੀਪੀ ਦੇ ਪੋਸਟਰਾਂ 'ਚ ਵਾਅਦਾ : ਸਾਨੂੰ ਜਿਤਾਉ, ਯੂਨੀਵਰਸਿਟੀ ਚ ਛੋਟੇ ਕਪੜਿਆਂ ਤੇ ਪਾਬੰਦੀ ਲਾਵਾਂਗੇ
Published : Sep 15, 2018, 9:38 am IST
Updated : Sep 15, 2018, 9:38 am IST
SHARE ARTICLE
 ABVP Protest
ABVP Protest

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਹੜੇ ਵਿਚ ਆਰਐਸਐਸ ਨਾਲ ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਯਾਨੀ ਏਬੀਵੀਪੀ ਦੁਆਰਾ ਕਥਿਤ ਤੌਰ 'ਤੇ ਲਾਏ ਗਏ.............

ਨਵੀਂ ਦਿੱਲੀ  : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਹੜੇ ਵਿਚ ਆਰਐਸਐਸ ਨਾਲ ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਯਾਨੀ ਏਬੀਵੀਪੀ ਦੁਆਰਾ ਕਥਿਤ ਤੌਰ 'ਤੇ ਲਾਏ ਗਏ ਪੋਸਟਰਾਂ ਵਿਚ ਔਰਤ ਦੇ ਛੋਟੇ ਕਪੜੇ ਪਾਉਣ 'ਤੇ ਪਾਬੰਦੀ, ਯੂਨੀਵਰਸਿਟੀ ਨੂੰ 'ਰਾਸ਼ਟਰ ਵਿਰੋਧੀ ਕਾਮਰੇਡਾਂ' ਤੋਂ ਬਚਾਉਣ ਅਤੇ ਮਾਸਾਹਾਰ ਖਾਣਾ ਵਰਤਾਉਣ ਵਾਲੀਆਂ ਦੁਕਾਨਾਂ ਨੂੰ ਬੰਦ ਕਰਾਉਣ ਦਾ ਵਾਅਦਾ ਕੀਤਾ ਗਿਆ ਹੈ। ਦੂਜੇ ਪਾਸੇ, ਵਿਦਿਆਰਥੀ ਜਥੇਬੰਦੀ ਨੇ ਇਸ ਤਰ੍ਹਾਂ ਦੇ ਪੋਸਟਰ ਜਾਰੀ ਕਰਨ ਤੋਂ ਸਾਫ਼ ਇਨਕਾਰ ਕੀਤਾ ਹੈ।

ਏਬੀਵੀਪੀ ਦੇ ਸੌਰਭ ਸ਼ਰਮਾ ਨੇ ਕਿਹਾ, 'ਕਾਮਰੇਡ ਸਾਡੇ ਕੋਲੋਂ ਡਰੇ ਹੋਏ ਹਨ ਅਤੇ ਸਾਡੇ ਵਿਰੁਧ ਕੂੜਪ੍ਰਚਾਰ ਕਰ ਰਹੇ ਹਨ। ਅਸੀਂ ਇਸ ਤਰ੍ਹਾਂ ਦੇ ਪੋਸਟਰ ਨਹੀਂ ਲਾਏ।' ਇਹ ਪੋਸਟਰ ਸੋਸ਼ਲ ਮੀਡੀਆ ਵਿਚ ਕਾਫ਼ੀ ਚੱਲ ਰਹੇ ਹਨ। ਇਹ ਪੋਸਟਰ ਉਸੇ ਦਿਨ ਸਾਹਮਣੇ ਆਏ ਜਦ ਰਾਜਨੀਤਕ ਰੂਪ ਵਿਚ ਸਰਗਰਮ ਯੂਨੀਵਰਸਿਟੀ ਵਿਚ ਵਿਦਿਆਰਥੀ ਕੌਂਸਲ ਦੇ ਅਹਿਮ ਅਹੁਦਿਆਂ ਲਈ ਮਤਦਾਨ ਚਲ ਰਿਹਾ ਸੀ। 

ਪੋਸਟਰ ਵਿਚ ਲਿਖਿਆ ਹੈ, 'ਰਾਤ ਸਮੇਂ ਕੁੜੀਆਂ ਲਈ ਕੇਂਦਰੀ ਲਾਇਬਰੇਰੀ ਦੀ ਸਮਾਂ-ਸੀਮਾ ਵਿਚ ਕਮੀ, ਕੁੜੀਆਂ ਲਈ ਛੋਟੇ ਕਪੜਿਆਂ 'ਤੇ ਪਾਬੰਦੀ, ਮੁੰਡਿਆਂ ਦੇ ਹੋਸਟਲ ਵਿਚ ਕੁੜੀਆਂ ਦੇ ਦਾਖ਼ਲੇ 'ਤੇ ਪਾਬੰਦੀ ਅਤੇ ਜਨਮ ਦਿਨ ਦਾ ਕੋਈ ਜਸ਼ਨ ਨਹੀਂ ਆਦਿ ਲਈ ਅਸੀਂ ਯਤਨ ਕਰਾਂਗੇ। ਜੇਐਨਯੂ ਵਿਚ ਏਬੀਵੀਪੀ ਚਾਰ ਅਹਿਮ ਅਹੁਦਿਆਂ 'ਤੇ ਸਾਂਝੇ ਖੱਬੇਪੱਖੀ ਮੋਰਚੇ ਵਿਰੁਧ ਚੋਣ ਲੜ ਰਿਹਾ ਹੈ। ਸਾਂਝੇ ਖੱਬੇਪੱਖੀ ਮੋਰਚੇ ਵਿਚ ਏਆਈਐਸਏ, ਏਆਈਐਸਐਫ਼, ਡੀਐਸਐਫ਼ ਅਤੇ ਐਸਐਫ਼ਆਈ ਦਾ ਗਠਜੋੜ ਹੈ। ਵੋਟਾਂ ਦੀ ਗਿਣਤੀ ਸ਼ੁਕਰਵਾਰ ਰਾਤ ਨੂੰ ਸ਼ੁਰੂ ਹੋਵੇਗੀ ਅਤੇ ਐਤਵਾਰ ਸਵੇਰੇ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement