
ਕਿਹਾ, ਮੈਂ ਤਾਲਿਬਾਨ ਨਾਲ ਕੀ ਲੈਣਾ-ਦੇਣਾ ਹੈ, ਮੇਰੇ ’ਤੇ ਸ਼ੱਕ ਕਿਉਂ?
ਪਟਨਾ: AIMIM ਦੇ ਮੁਖੀ ਅਸਦੁਦੀਨ ਓਵੈਸੀ (Asaduddin Owaisi) ਨੇ ਮੰਗਲਵਾਰ ਨੂੰ ਤਾਲਿਬਾਨ (Taliban) ਬਾਰੇ ਉਨ੍ਹਾਂ ਦੇ ਨਜ਼ਰੀਏ ਬਾਰੇ ਪੁੱਛੇ ਜਾਣ ’ਤੇ ਨਾਰਾਜ਼ਗੀ ਜਾਹਰ ਕੀਤੀ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਚੁਣੌਤੀ (Challenged Modi Government) ਦਿਤੀ ਕਿ ਉਹ ਇਸ ਨੂੰ ‘ਅਤਿਵਾਦੀ ਸੰਗਠਨ’ ਐਲਾਨ (Terrorist Organisation) ਕਰੇ।
ਇਹ ਵੀ ਪੜ੍ਹੋ: ਜਿਥੇ ਫ਼ੋਰਡ, ਹਾਰਲੇ ਵਰਗੀਆਂ ਵਿਦੇਸ਼ੀ ਕੰਪਨੀਆਂ ਬੰਦ ਹੋ ਰਹੀਆਂ ਹੋਣ, ਉਥੇ ਆਰਥਕਤਾ ਕਿਵੇਂ ਸੁਧਰੇਗੀ?
Taliban
ਹੈਦਰਾਬਾਦ ਦੇ ਸੰਸਦ ਮੈਂਬਰ ਨੇ ਮੰਗਲਵਾਰ ਨੂੰ ਪਟਨਾ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਹ ਵੀ ਮੰਗ ਕੀਤੀ ਕਿ ਸਰਕਾਰ, ਇਸ ਤੱਥ ਦੇ ਮੱਦੇਨਜ਼ਰ ਕਿ ਭਾਰਤ ਇਸ ਵੇਲੇ ਪਾਬੰਦੀਆਂ ਬਾਰੇ ਸੰਯੁਕਤ ਰਾਸ਼ਟਰ ਦੀ ਕਮੇਟੀ ਦੀ ਅਗਵਾਈ ਕਰ ਰਿਹਾ ਹੈ, ਭਰੋਸਾ ਦਿਵਾਏ ਕਿ ਤਾਲਿਬਾਨ ਨੇਤਾਵਾਂ ਨੂੰ ਕਿਸੇ ਨੂੰ ਵੀ ਅਤਿਵਾਦੀਆਂ ਦੀ ਸੂਚੀ ਵਿਚੋਂ ਨਹੀਂ ਹਟਾਇਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਵਿਚ ਪ੍ਰਦਰਸ਼ਨ ਖਤਮ ਕਰਨ ਬਾਰੇ ਮੇਰੀ ਅਪੀਲ ਨੂੰ ਸਿਆਸੀ ਰੰਗਤ ਦੇਣਾ ਮੰਦਭਾਗਾ- ਮੁੱਖ ਮੰਤਰੀ
PM Narendra Modi
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ, “ਤਾਲਿਬਾਨ ਨਾਲ ਅਸਦੁਦੀਨ ਓਵੈਸੀ ਦਾ ਕੀ ਲੈਣਾ ਦੇਣਾ ਹੈ? ਅਜਿਹੀ ਗੱਲ ਤੁਹਾਡੇ ਦਿਮਾਗ ਵਿਚ ਕਿਉਂ ਆਉਂਦੀ ਹੈ? ਤੁਸੀਂ ਮੇਰੇ ਤੇ ਸ਼ੱਕ ਕਿਉਂ ਕਰਦੇ ਹੋ? ਓਵੈਸੀ ਨੇ ਕੁੱਝ ਭਾਜਪਾ ਨੇਤਾਵਾਂ (BJP Leaders) ਵਲੋਂ ਉਨ੍ਹਾਂ ਨੂੰ “ਤਾਲਿਬਾਨੀ ਸੋਚ’’ ਵਾਲਾ ਵਿਅਕਤੀ ਕਰਾਰ ਦਿਤੇ ਜਾਣ ਵਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਕੀ ਇਹ ਅਸਦੁਦੀਨ ਓਵੈਸੀ ਹੀ ਸਨ ਜਿਨ੍ਹਾਂ ਨੇ ਕੰਧਾਰ ਵਿਚ ਅਗਵਾ ਕੀਤੇ ਜਹਾਜ਼ ਦੇ ਯਾਤਰੀਆਂ ਦੀ ਰਿਹਾਈ ਲਈ ਜੇਲ ਵਿਚ ਬੰਦ ਅਤਿਵਾਦੀਆਂ ਨੂੰ ਸੌਂਪਿਆ ਸੀ?
ਇਹ ਵੀ ਪੜ੍ਹੋ: ਕਿਸਾਨਾਂ ਦੇ ਆਦੇਸ਼ ਖ਼ਿਲਾਫ਼ ਚੋਣਾਵੀਂ ਸਮਾਗਮਾਂ ਨੂੰ ਅੰਜਾਮ ਦੇ ਰਹੀ ਕਾਂਗਰਸ: ਅਮਨ ਅਰੋੜਾ
PM Modi and Asaduddin Owaisi
AIMIM ਮੁਖੀ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਦੀ ਟੇਬਲ ’ਤੇ ਤਾਲਿਬਾਨ ਬਾਰੇ ਅਪਣਾ ਪੱਖ ਸਪੱਸ਼ਟ ਕਰ ਦਿਤਾ ਸੀ ਪਰ ਉਨ੍ਹਾਂ ਦੀਆਂ ਚਿਤਾਵਨੀਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਸੀ। ਓਵੈਸੀ ਨੇ ਇਹ ਵੀ ਕਿਹਾ ਕਿ ਅਫ਼ਗ਼ਾਨਿਸਤਾਨ (Afghanistan Crisis) ’ਤੇ ਤਾਲਿਬਾਨ ਦਾ ਕਬਜ਼ਾ ਪਾਕਿਸਤਾਨ ਅਤੇ ਚੀਨ ਨੂੰ ਮਜ਼ਬੂਤ ਕਰੇਗਾ ਜੋ ਕਿ ਭਾਰਤ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਭਾਰਤ ਨੇ ਅਫ਼ਗ਼ਾਨਿਸਤਾਨ ਵਿਚ ਬਹੁਤ ਨਿਵੇਸ਼ ਕੀਤਾ ਹੈ।