ਕਿਸਾਨਾਂ ਦੇ ਆਦੇਸ਼ ਖ਼ਿਲਾਫ਼ ਚੋਣਾਵੀਂ ਸਮਾਗਮਾਂ ਨੂੰ ਅੰਜਾਮ ਦੇ ਰਹੀ ਕਾਂਗਰਸ: ਅਮਨ ਅਰੋੜਾ
Published : Sep 14, 2021, 7:34 pm IST
Updated : Sep 14, 2021, 7:34 pm IST
SHARE ARTICLE
Aman Arora
Aman Arora

ਆਪ ਦੀ ਸੰਯੁਕਤ ਕਿਸਾਨ ਮੋਰਚੇ ਨੂੰ ਅਪੀਲ-  ਆਪਣੇ ਆਦੇਸ਼ਾਂ 'ਤੇ ਕਰੇ ਮੁੜ ਵਿਚਾਰ, ਨਹੀਂ ਤਾਂ ਕਾਂਗਰਸ ਦੀ ਤਰਾਂ ਹੋਰ ਪਾਰਟੀਆਂ ਨੂੰ ਰਾਜਸੀ ਸਮਾਗਮ ਕਰਨ ਦੀ ਦੇਣ ਇਜ਼ਾਜਤ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਦੇ 'ਵੋਟਰ ਆਊਟਰੀਚ' (ਵੋਟਰਾਂ ਤੱਕ ਪਹੁੰਚ) ਸਮਾਗਮ 'ਤੇ ਇਤਰਜ਼ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਸਰਕਾਰ ਦੀ ਆੜ ਵਿੱਚ ਕਿਸਾਨਾਂ ਦੇ ਆਦੇਸ਼ਾਂ ਦੇ ਖ਼ਿਲਾਫ਼ ਜਾ ਕੇ ਚੋਣਾਵੀਂ ਸਮਾਗਮਾਂ ਨੂੰ ਅੰਜਾਮ ਦੇ ਰਹੀ ਹੈ। ਇਸ ਦੇ ਨਾਲ ਹੀ 'ਆਪ' ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਦੇ ਦਿੱਤੇ ਬਿਆਨ ਨੂੰ ਗ਼ੈਰ ਜ਼ਿੰਮੇਵਾਰਨਾ ਕਰਾਰ ਦਿੰਦਿਆਂ ਕਿਸਾਨਾਂ ਨਾਲ ਧੋਖ਼ਾ ਕਰਨ ਦਾ ਦੋਸ਼ ਵੀ ਲਾਇਆ ਹੈ।

 Eventually Captain government admits that power deals are fatal: Aman AroraAman Arora

ਹੋਰ ਪੜ੍ਹੋ: ਪੰਜਾਬ ਵਿਚ ਪ੍ਰਦਰਸ਼ਨ ਖਤਮ ਕਰਨ ਬਾਰੇ ਮੇਰੀ ਅਪੀਲ ਨੂੰ ਸਿਆਸੀ ਰੰਗਤ ਦੇਣਾ ਮੰਦਭਾਗਾ- ਮੁੱਖ ਮੰਤਰੀ

ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ 'ਆਪ' ਦੀ ਕੌਮੀ ਕਾਰਜਕਰਨੀ ਦੇ ਮੈਂਬਰ ਅਤੇ ਵਿਧਾਇਕ ਅਮਨ ਅਰੋੜਾ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਅਪੀਲ ਕੀਤੀ ਹੈ ਕਿ ਉਹ ਕਾਂਗਰਸ ਅਤੇ ਕੈਪਟਨ ਦੀ ਲਗਾਮ ਖਿੱਚਣ ਜਾਂ ਫਿਰ ਹੋਰਨਾਂ ਰਾਜਸੀ ਪਾਰਟੀਆਂ ਨੂੰ ਰੈਲੀਆਂ ਅਤੇ ਹੋਰ ਸਮਾਗਮ ਨਾ ਕਰਨ ਦੇ ਆਪਣੇ ਆਦੇਸ਼ਾਂ 'ਤੇ ਮੁੱੜ ਵਿਚਾਰ ਕਰੇ ਨਹੀਂ ਤਾਂ ਕਾਂਗਰਸ ਦੀ ਤਰਾਂ ਹੋਰ ਪਾਰਟੀਆਂ ਨੂੰ ਵੀ ਰਾਜਨੀਤਿਕ ਸਮਾਗਮ ਕਰਨ ਦੀ ਇਜ਼ਾਜਤ ਦੇਣ।

Captain Amarinder Singh Statement on Farmers ProtestCaptain Amarinder Singh 

ਹੋਰ ਪੜ੍ਹੋ: ਆਮ ਆਦਮੀ ਪਾਰਟੀ ਪੰਜਾਬ ਵੱਲੋਂ 18 ਹਲਕਾ ਇੰਚਾਰਜਾਂ ਦੀ ਸੂਚੀ ਜਾਰੀ

ਉਹਨਾਂ ਕਿਹਾ ਕਿ ਇਹ ਕਿਸਾਨ ਮੋਰਚੇ ਦੀ ਰਾਜਸੀ ਪਾਰਟੀਆਂ ਨਾਲ ਬੈਠਕ ਵਿੱਚ ਤੈਅ ਹੋਈਆਂ ਸ਼ਰਤਾਂ ਦੀ ਸ਼ਰੇਆਮ ਉਲੰਘਣਾ ਹੈ। ਸਾਢੇ ਚਾਰ ਸਾਲ ਫਾਰਮ ਹਾਊਸ ਵਿੱਚ ਬੈਠੇ ਰਹੇ ਕੈਪਟਨ ਨੂੰ ਹੁਣ ਚੋਣਾ ਤੋਂ ਪਹਿਲਾਂ ਲੋਕ ਕੋਲ ਜਾਣਾ ਯਾਦ ਆ ਗਿਆ ਹੈ। ਚੰਗਾ ਇਹ ਹੁੰਦਾ ਕਿ ਐਨਾਂ ਸਮਾਂ ਫਾਰਮ ਹਾਊਸ 'ਤੇ ਮਸਤ ਰਹਿਣ ਵਾਲੇ ਮੁੱਖ ਮੰਤਰੀ ਕਿਸਾਨ ਮੋਰਚੇ ਦੀ ਗੱਲ ਮੰਨ ਕੇ ਤਿੰਨ ਮਹੀਨੇ ਹੋਰ ਘਰ ਬੈਠੇ ਰਹਿੰਦੇ। ਅੱਜ ਚੋਣਾ ਤੋਂ ਮਹਿਜ ਕੁੱਝ ਮਹੀਨੇ ਪਹਿਲਾਂ ਲੋਕਾਂ ਵਿੱਚ ਜਾ ਕੇ ਉਹਨਾਂ ਝੂਠੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਹਨ। ਵਿਧਾਇਕ ਅਮਨ ਅਰੋੜਾ ਨੇ ਕਿਹਾ, 'ਚੋਣਾ ਤੋਂ ਪਹਿਲਾਂ ਸ੍ਰੀ ਗੁੱਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਚੋਣਾ ਤੋਂ ਚੰਦ ਮਹੀਨੇ ਪਹਿਲਾਂ ਲੋਕਾਂ ਦੀ ਯਾਦ ਕਿਉਂ ਆਈ? ਕਿਉਂਕਿ ਲੋਕ ਇਸ ਵਾਰ ਬਦਲਾਅ ਚਾਹੁੰਦੇ ਹਨ। ਇਸ ਲਈ ਕੈਪਟਨ ਦੀ ਝੂਠੇ ਵਾਅਦਿਆਂ ਦੀ ਦਾਲ ਹੁਣ ਨਹੀਂ ਗਲਣੀ।'

Farmers Protest Farmers Protest

ਹੋਰ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਕੋਵਿਡ ਕਾਰਨ ਸੂਬੇ 'ਚ ਪੋਲਿੰਗ ਬੂਥਾਂ ਦੀ ਗਿਣਤੀ 24689 ਹੋਈ- ਡਾ. ਰਾਜੂ

ਅਰੋੜਾ ਨੇ ਕਿਹਾ ਕਿ ਕੇਵਲ ਕੈਪਟਨ ਨੂੰ ਰਾਜਨੀਤਿਕ ਸਾਮਗਮ ਕਰਨ ਦੀ ਇਜ਼ਾਜਤ ਦੇਣਾ ਦੂਜੀਆਂ ਪਾਰਟੀਆਂ ਨਾਲ ਬੇਇਨਸਾਫ਼ੀ ਹੈ। ਇਸ ਦਾ ਸਿੱਧਾ ਲਾਭ ਕੇਂਦਰ ਦੀ ਮੋਦੀ ਸਰਕਾਰ ਨੂੰ ਹੋਵੇਗਾ। ਉਹਨਾਂ ਕਿਹਾ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦੀ ਆਈ ਹੈ ਅਤੇ ਭਵਿੱਖ ਵਿੱਚ ਵੀ ਪਾਰਟੀ ਦੇ ਆਗੂ ਅਤੇ ਸਮਰਥਕ ਕਿਸਾਨਾਂ ਨਾਲ ਖੜੇ ਰਹਿਣਗੇ। 'ਆਪ' ਆਗੂ ਨੇ ਕਿਹਾ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਇਹ ਲੜਾਈ ਕਿਸਾਨਾਂ ਦੀ ਹੀ ਨਹੀਂ ਬਲਕਿ ਸਾਰੇ ਵਰਗਾਂ ਦੀ ਲੜਾਈ ਹੈ।

Farmers Protest Farmers Protest

ਹੋਰ ਪੜ੍ਹੋ: ਪਰਾਲੀ ਦੇ ਨਿਪਟਾਰੇ ਲਈ ਖੇਤੀਬਾੜੀ ਵਿਭਾਗ ਵੱਲੋਂ ਹੁਣ ਤੱਕ 31970 ਖੇਤੀ ਮਸ਼ੀਨਾਂ ਨੂੰ ਪ੍ਰਵਾਨਗੀ

ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਧਰਨੇ ਅਤੇ ਉਹਨਾਂ ਦੀ ਸ਼ਹਾਦਤ ਤੋਂ ਆਮ ਲੋਕਾਂ ਨੂੰ ਹੋ ਰਹੀਆਂ ਮੁਸ਼ਕਲਾਂ ਲਈ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਨਾਲ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਜੇਕਰ ਕੇਂਦਰ ਵੱਲੋਂ ਖੇਤੀ ਸੁਧਾਰਾਂ ਲਈ ਬਣਾਈ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਸਮਾਂ ਰਹਿੰਦੇ ਇਹਨਾਂ ਕਾਲੇ ਕਾਨੂੰਨਾਂ ਦੀ ਕਾਲੀ ਸਚਾਈ ਲੋਕਾਂ ਵਿੱਚ ਰੱਖਦੇ ਅਤੇ ਹਰਸਿਮਰਤ ਕੌਰ ਬਾਦਲ ਇਹਨਾਂ ਬਿਲਾਂ 'ਤੇ ਦਸਤਖ਼ਤ ਨਾ ਕਰਦੀ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ।

Captain Amarinder Singh and Harpal CheemaCaptain Amarinder Singh

ਹੋਰ ਪੜ੍ਹੋ: ਨਵੰਬਰ ਤੱਕ ਚਾਲੂ ਹੋਵੇਗਾ ਮੋਹਾਲੀ ਏਅਰ ਕਾਰਗੋ ਕੰਪਲੈਕਸ : ਮੁੱਖ ਸਕੱਤਰ

ਉਹਨਾਂ ਅੱਗੇ ਕਿਹਾ, ''ਜੇ ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ ਕਿਸਾਨਾਂ ਦੇ ਧਰਨਿਆਂ ਨਾਲ ਸੂਬੇ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ ਤਾਂ ਕੈਪਟਨ ਦੱਸਣ ਕਿ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕਾਲੇ ਕਾਨੂੰਨ ਵਾਪਸ ਲੈਣ ਲਈ ਹੁਣ ਤੱਕ ਕਿਹੜਾ ਦਬਾਅ ਬਣਾਇਆ ਹੈ। ਇਹ ਵੀ ਦੱਸਣ ਕਿ ਇਹਨਾਂ ਧਰਨਿਆਂ ਤੋਂ ਪਹਿਲਾਂ ਪੰਜਾਬ ਨੂੰ ਆਰਥਿਕ ਨੁਕਸਾਨ ਤੋਂ ਬਚਾਉਣ ਲਈ ਕੈਪਟਨ ਨੇ ਕਿਹੜੇ ਕਦਮ ਚੁੱਕੇ ਹਨ? ਇਹਨਾਂ ਧਰਨਿਆਂ ਤੇ ਪ੍ਰਦਰਸ਼ਨਾਂ ਤੋਂ ਪਹਿਲਾਂ ਸੂਬੇ ਦੇ ਵਾਪਾਰ ਨੂੰ ਆਰਥਿਕ ਰੂਪ ਤੋਂ ਮਜ਼ਬੂਤ ਬਣਾਉਣ ਲਈ ਉਹਨਾਂ ਕੀ ਕੀਤਾ ਹੈ?''

Why Sukhbir Badal is running away from questions of people, farmers and AAP: Aman Arora Aman Arora

ਹੋਰ ਪੜ੍ਹੋ: CM ਯੋਗੀ 'ਤੇ ਭੜਕੇ ਓਵੈਸੀ, ਕਿਹਾ ਜੇ ਕੰਮ ਕੀਤੇ ਹੁੰਦੇ ਤਾਂ 'ਅੱਬਾ, ਅੱਬਾ' ਨਹੀਂ ਚੀਕਣਾ ਪੈਂਦਾ

ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ , ''ਪੰਜਾਬ ਵਿੱਚ ਕਿਸਾਨਾਂ ਤੋਂ ਇਲਾਵਾ ਅਧਿਆਪਕ, ਡਾਕਟਰ, ਆਂਗਣਵਾੜੀ ਵਰਕਰ, ਰੋਡਵੇਜ਼ ਕਰਮਚਾਰੀ ਸਮੇਤ ਅਨੇਕਾਂ ਵਰਗ ਧਰਨੇ 'ਤੇ ਬੈਠੇ ਹਨ। ਕੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਦਿੱਲੀ ਜਾਂ ਹਰਿਆਣਾ ਭੇਜਣਾ ਚਾਹੁੰਦੇ ਹਨ? ਅਰੋੜਾ ਨੇ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ ਨੂੰ ਐਮ.ਐਸ.ਪੀ ਦੀ ਗਰੰਟੀ, ਨੌਜਵਾਨਾਂ ਨੂੰ ਰੋਜ਼ਗਾਰ, ਸਸਤੀ ਬਿਜਲੀ, ਠੇਕਾ ਭਰਤੀ ਬੰਦ ਕਰਾ ਕੇ ਰੈਗੂਲਰ ਨੌਕਰੀਆਂ ਦਾ ਪ੍ਰਬੰਧ ਕਰਨ ਜਿਹੇ ਮੁੱਦੇ ਪਾਰਟੀ ਲਈ ਪ੍ਰਮੁੱਖ ਕੰਮਾਂ 'ਚ ਸ਼ਾਮਲ ਹੋਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement