
'BJP ਵਾਲੇ ਜਿੰਨੀ ਜ਼ਿਆਦਾ ਬਦਤਮੀਜ਼ੀ ਕਰਨਗੇ ਓਨੇ ਲੋਕ ਕਿਸਾਨੀ ਅੰਦੋਲਨ ਨਾਲ ਜੁੜਨਗੇ'
ਜੈਪੁਰ (ਚਰਨਜੀਤ ਸਿੰਘ ਸੁਰਖਾਬ) ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਅੱਜ ਕਿਸਾਨਾਂ ਵੱਲੋਂ ਸੰਸਦ ਲਗਾਈ ਗਈ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਿਸਾਨਾਂ ਨੇ ਕਿਸਾਨ ਸੰਸਦ (Farmers Parliament in Jaipur) ਵਿਚ ਹਿੱਸਾ ਲਿਆ। ਇਸ ਮੌਕੇ ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਇਥੇ ਪਹੁੰਚ ਰਹੇ ਹਨ। ਕੋਰੋਨਾ ਨਿਯਮਾਂ ਦਾ ਵੀ ਧਿਆਨ ਰੱਖਣਾ ਹੈ।
Dr Darshan Pal
ਹੋਰ ਵੀ ਪੜ੍ਹੋ: ਮੁਹਾਲੀ ਦੇ ਸਿਟੀ ਪਾਰਕ ‘ਚ ਅਨੋਖੇ ਢੰਗ ਨਾਲ ਮਨਾਇਆ ‘Engineer's Day
ਡਾ. ਦਰਸ਼ਨਪਾਲ (Dr Darshan Pal) ਨੇ ਕਿਹਾ ਕਿ ਕਿਤੇ ਰੈਲੀਆਂ ਨਿਕਲ ਰਹੀਆਂ, ਕਿਤੇ ਮੀਟਿੰਗਾਂ ਹੋ ਰਹੀਆਂ, ਕਿਤੇ ਕਿਸਾਨ ਸੰਸਦ ਲੱਗ ਰਹੀ ਹੈ, ਕਿਤੇ ਧਰਨੇ ਲੱਗ ਰਹੇ ਹਨ। ਸਰਕਾਰ ਵੱਲੋਂ ਵੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਅੰਦੋਲਨ ਚਰਚਿਤ ਵਿਸ਼ਾ ਬਣ ਗਿਆ ਹੈ। ਹੁਣ ਅੰਦੋਲਨ ਨੂੰ ਤੋੜਨਾ ਅਸੰਭਵ ਹੈ। ਉਹਨਾਂ ਕਿਹਾ ਕਿ ਅੰਦੋਲਨ ਕਿਸਾਨ ਭਵਨ ਵਿਚ ਹੋਈਆਂ ਛੋਟੀਆਂ - ਛੋਟੀਆਂ ਮੀਟਿੰਗਾਂ ਤੋਂ ਸ਼ੁਰੂ ਹੋਇਆ ਸੀ। ਮੀਟਿੰਗਾਂ ਤੋਂ ਬਾਅਦ ਇਹ ਪੰਜਾਬ ਵਿਚ ਅੰਦੋਲਨ ਦਾ ਰੂਪ ਲੈ ਗਿਆ। ਪੰਜਾਬ ਤੋਂ ਬਾਅਦ ਹਰਿਆਣਾ, ਪੱਛਮੀ ਯੂਪੀ।
Dr Darshan Pal
ਉਹਨਾਂ ਕਿਹਾ ਕਿ ਪੰਜਾਬ ਮਾਡਲ ਦੇ ਅੰਦੋਲਨ ਨੂੰ ਯੂਪੀ ਵਿਚ ਖੜੇ ਕਰਨਾ ਹੈ। ਚਾਹੇ ਉਹ ਭਾਜਪਾ ਦਾ ਬਾਈਕਾਟ ਹੋਵੇ ਚਾਹੇ ਅਡਾਨੀ ਅੰਬਾਨੀ ਦਾ ਮਸਲਾ ਹੋਵੇ ਜਾਂ ਫਿਰ ਟੋਲ ਪਲਾਜ਼ਿਆਂ ਦਾ ਮਸਲਾ ਹੋਵੇ। ਇਹ ਯੂਪੀ ਦਾ ਮਿਸ਼ਨ ਹੈ। 2022 ਵਿਚ ਕੀ ਹੁੰਦਾ ਇਹ ਸੈਕੰਡਰੀ ਭਾਗ ਹੈ ਜੇ ਅਸੀਂ ਇਹਨਾਂ ਨੂੰ ਨਾਲ ਲੈ ਕੇ ਤੁਰੇ ਫਿਰ ਲੋਕ ਸਾਨੂੰ ਮੂੰਹ ਨਹੀਂ ਲਾਉਣਗੇ।
ਹੋਰ ਵੀ ਪੜ੍ਹੋ: ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ
Dr Darshan Pal
ਡਾ. ਦਰਸ਼ਨਪਾਲ (Dr Darshan Pal) ਨੇ ਕਿਹਾ ਕਿ ਪੰਜਾਬ ਮਾਡਲ ਨੇ ਚਿੰਨ ਚੀਜ਼ਾਂ ਕੀਤੀਆਂ। ਪਹਿਲਾ ਵਿਰੋਧੀਆਂ ਦਾ ਬਾਈਕਾਟ ਕੀਤਾ, ਦੂਜਾ ਲੋਕਾਂ ਨੂੰ ਟੈਕਸ ਤੋਂ ਛੁਟਕਾਰਾ ਦਿਵਾਇਆ, ਤੀਜਾ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕੀਤਾ। ਇਕ ਮਾਡਲ ਨੂੰ ਸਥਾਪਤ ਕਰਨ ਲਈ ਤਿੰਨੋਂ ਚੀਜ਼ਾਂ ਸਾਡੇ ਦੇਸ਼ ਨੂੰ ਚਾਹੀਦੀਆਂ ਹਨ। ਉਹ ਪੰਜਾਬ ਨੇ ਕਰ ਦਿੱਤਾ।
Suresh Koth
ਸੁਰੇਸ਼ ਕੌਥ ਨੇ ਗੱਲਬਾਤ ਕਰਦਿਆਂ ਕਿਹਾ ਕਿ ਵੱਡਾ ਅੰਦੋਲਨ ਸਾਡਾ ਦਿੱਲੀ ਹੈ। ਅਸੀਂ ਲਗਾਤਾਰ ਅੰਦੋਲਨ ਨੂੰ ਵਧਾ ਰਹੇ ਹਾਂ ਤੇ ਜਿੱਤ ਵੱਲ ਜਾ ਰਹੇ ਹਾਂ। ਉਹਨਾਂ ਕਿਹਾ ਕਿ ਅੰਦੋਲਨ ਕਰਨਾ ਸਾਡਾ ਪ੍ਰਜਾਪਤੀ ਅਧਿਕਾਰ ਹੈ ਬਾਕੀ ਮੰਤਰੀ ਜਿੰਨੀ ਜਿਆਦਾ ਬਦਤਮੀਜ਼ੀ ਕਰਨਗੇ ਓਨੇ ਜ਼ਿਆਦਾ ਲੋਕ ਸਾਡੇ ਵੱਲ ਆਉਣਗੇ।
ਹੋਰ ਵੀ ਪੜ੍ਹੋ: Raj Babbar ਨੇ ਖੜਕਾਏ BJP ਵਾਲੇ, ਕਿਹਾ ਦੇਸ਼ ਦੇ ਅੰਨਦਾਤਾ ਦੀ ਇੱਜ਼ਤ ਕਰਨੀ ਸਿੱਖੋ