ਪਤਨੀ ਅਤੇ ਬੱਚਿਆਂ ਸਾਹਮਣੇ ਦਿੱਲੀ ਪੁਲਿਸ ਦੇ ਹੈਡ ਕਾਂਸਟੇਬਲ ਦਾ ਕੀਤਾ ਕਤਲ
Published : Oct 15, 2018, 7:43 pm IST
Updated : Oct 15, 2018, 7:48 pm IST
SHARE ARTICLE
Road Jaam With Dead Body
Road Jaam With Dead Body

ਖਰਖੌਦਾ ਖੇਤਰ ਵਿਖੇ ਲੁੱਟ-ਖਸੁੱਟ ਦਾ ਵਿਰੋਧ ਕਰਨ ਤੇ ਬਾਈਕ ਸਵਾਰ ਬਦਮਾਸ਼ਾਂ ਨੇ ਦਿਨ ਦਿਹਾੜੇ ਦਿੱਲੀ ਪੁਲਿਸ ਦੇ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ।

ਮੇਰਠ, ( ਭਾਸ਼ਾ ) : ਖਰਖੌਦਾ ਖੇਤਰ ਵਿਖੇ ਲੁੱਟ-ਖਸੁੱਟ ਦਾ ਵਿਰੋਧ ਕਰਨ ਤੇ ਬਾਈਕ ਸਵਾਰ ਬਦਮਾਸ਼ਾਂ ਨੇ ਦਿਨ ਦਿਹਾੜੇ ਦਿੱਲੀ ਪੁਲਿਸ ਦੇ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ। ਉਸ ਦੀ ਬੇਟੀ ਨੂੰ ਵੀ ਛੁਰੇ ਲਗੇ ਹਨ। ਬਾਈਕ ਖਰਾਬ ਹੋਣ ਨਾਲ ਬਦਮਾਸ਼ ਲੁੱਟ ਵਿਚ ਕਾਮਯਾਬ ਨਹੀਂ ਹੋ ਸਕੇ ਅਤੇ ਭੱਜ ਗਏ। ਹੈਡ ਕਾਂਸਟੇਬਲ ਅਪਣੇ ਪਰਿਵਾਰ ਸਮੇਤ ਗੁਰਦੁਆਰੇ ਵਿਚ ਆਯੋਜਿਤ ਸਮਾਗਮ ਤੋਂ ਵਾਪਿਸ ਆ ਰਿਹਾ ਸੀ। ਹਸਪਤਾਲ ਵਿਚ ਉਸਨੂੰ ਮ੍ਰਿਤ ਘੋਸ਼ਿਤ ਕਰਨ ਤੋਂ ਬਾਅਦ ਹਜ਼ਾਰਾਂ ਲੋਕਾਂ ਦੀ ਭੀੜ ਹਸਪਤਾਲ ਤੋਂ ਲਾਸ਼ ਨੂੰ ਕੱਢ ਕੇ ਲੈ ਗਈ

ਅਤੇ ਮੇਰਠ-ਹਾਪੁੜ ਹਾਈਵੇਅ ਨੂੰ ਜਾਮ ਕਰ ਦਿਤਾ। ਕਈ ਘੰਟੇ ਤੱਕ ਹੰਗਾਮਾ ਚਲਿਆ। ਪੁਲਿਸ ਦੀਆਂ ਕਈ ਟੀਮਾਂ ਕਤਲ ਦੇ ਦੋਸ਼ੀਆਂ ਦੀ ਤਲਾਸ਼ ਵਿਚ ਜੁਟ ਗਈਆਂ ਹਨ। ਬਢਲਾ ਪਿੰਡ ਨਿਵਾਸੀ ਸਰਬਜੀਤ ਸਿੰਘ (33) ਮੌਜੂਦਾ ਸਮੇਂ ਵਿਚ ਦਿੱਲੀ ਦੇ ਸੁਲਤਾਨਪੁਰ ਥਾਣੇ ਵਿਖੇ ਹੈਡ ਕਾਂਸਟੇਬਲ ਦੇ ਅਹੁਦੇ ਦੇ ਤੈਨਾਤ ਸੀ। ਉਹ ਐਤਵਾਰ ਸਵੇਰੇ ਅਪਣੀ ਪਤਨੀ ਸੰਗੀਤਾ, ਬੇਟੀਆਂ ਸੁਕਮਣੀ, ਜਨਿੰਦਰ ਕੌਰ ਅਤੇ ਬੇਟੇ ਤਰੁਣਜੀਤ ਸਿੰਘ ਨਾਲ ਅਪਣੇ ਮਾਮਾ ਜਾਲਿਮ ਸਿੰਘ ਦੇ ਪਿੰਡ ਕਬੱਟਾ ਦੇ ਗੁਰੂਦੁਆਰੇ ਵਿਚ ਆਯੋਜਿਤ ਸਮਾਗਮ ਵਿਚ ਸ਼ਾਮਲ ਹੋਣ ਆਏ ਸੀ।

CrimeCrime

ਦੁਪਹਿਰ ਲਗਭਗ 3 ਵਜੇ ਉਹ ਕਾਰ ਰਾਹੀ ਵਾਪਿਸ ਆ ਰਿਹਾ ਸੀ। ਬਵਨਪੁਰਾ ਪਿੰਡ ਦੀ ਸੜਕ ਤੇ ਜੰਗਲ ਵਿਚ ਪਹਿਲਾਂ ਤੋਂ ਹੀ ਲੁਕੇ ਹੋਏ ਤਿੰਨ ਬਦਮਾਸਾਂ ਨੇ ਬਾਈਕ ਸੜਕ ਤੇ ਖੜ੍ਹੀ ਕਰ ਕੇ ਹੈਡ ਕਾਂਸਟੇਬਲ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਬਾਈਕ ਬਚਾਉਣ ਅਤੇ ਸਾਈਡ ਤੋਂ ਨਿਕਲਣ ਦੇ ਚੱਕਰ ਵਿਚ ਸਰਬਜੀਤ ਦੀ ਕਾਰ ਗੰਨੇ ਦੇ ਖੇਤਾਂ ਵਿਚ ਜਾ ਵੜ੍ਹੀ। ਬਦਮਾਸਾਂ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਪਰਵਾਰ ਨਾਲ ਲੁਟਮਾਰ ਦੀ ਕੋਸ਼ਿਸ਼ ਕੀਤੀ ਤਾਂ ਸਰਬਜੀਤ ਬਦਮਾਸ਼ਾਂ ਨਾਲ ਲੜ ਪਿਆ। ਇਸ ਤੇ ਇਕ ਬਦਮਾਸ਼ ਨੇ ਸਰਬਜੀਤ ਦੇ ਗੋਲੀ ਮਾਰ ਦਿਤੀ।

ਪਿੰਡ ਵਾਲਿਆਂ ਨੂੰ ਆਉਂਦਾ ਦੇਖ ਕੇ ਬਦਮਾਸ਼ ਲੁੱਟ ਵਿਚ ਕਾਮਯਾਬ ਨਹੀਂ ਹੋ ਸਕੇ ਅਤੇ ਭੱਜ ਗਏ। ਜ਼ਖ਼ਮੀ ਸਰਬਜੀਤ ਨੂੰ ਮੇਰਠ ਦੇ ਆਨੰਦ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਇਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਛੁਰੇ ਲਗਣ ਨਾਲ ਜ਼ਖਮੀ ਸੁਕਮਣੀ ਦਾ ਕਮਊਨਿਟੀ ਹੈਲਥ ਸੈਂਟਰ ਵਿਖੇ ਇਲਾਜ ਕਰਵਾਇਆ ਗਿਆ। ਇਸ ਦੌਰਾਨ ਸਿੱਖ ਭਾਈਚਾਰੇ ਦੇ ਹਜ਼ਾਰਾਂ ਲੋਕ ਹਸਪਤਾਲ ਤੋਂ ਜ਼ਬਰਦਸਤੀ ਸਰਬਜੀਤ ਦੀ ਲਾਸ਼ ਨੂੰ ਕੱਢ ਕੇ ਲੈ ਗਏ। ਉਨਾਂ ਨੇ ਮੇਰਠ-ਹਾਪੁੜ ਹਾਈਵੇਅ ਤੇ ਕੈਲੀ ਪਿੰਡ ਦੇ ਸਾਹਮਣੇ ਸੜਕ ਤੇ ਲਾਸ਼ ਰੱਖ ਕੇ ਜਾਮ ਲਗਾ ਦਿਤਾ।

MurderMurder

ਉਨ੍ਹਾਂ ਨੇ ਕਤਲ ਦੇ ਦੋਸ਼ੀਆਂ ਦੀ ਗਿਰਫਤਾਰੀ ਅਤੇ ਮ੍ਰਿਤਕ ਦੇ ਪਰਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਐਸਪੀ ( ਦਿਹਾਤ ) ਰਾਜੇਸ਼ ਕੁਮਾਰ ਅਤੇ ਵਿਧਾਇਕ ਦਿਨੇਸ਼ ਖਟੀਕ ਮੌਕੇ ਤੇ ਪੁਹੰਚੇ। ਪੁਲਿਸ ਨੇ ਲਗਭਗ ਢਾਈ ਘੰਟੇ ਦੀ ਬਹਿਸਬਾਜੀ ਤੋਂ ਬਾਅਦ ਕਿਸੇ ਤਰਾਂ ਪਿੰਡ ਵਾਲਿਆਂ ਨੂੰ ਸ਼ਾਂਤ ਕੀਤਾ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜਿਆ। ਦਸ ਦਈਏ ਕਿ ਸਰਬਜੀਤ ਸਿੰਘ ਮੂਲ ਤੌਰ ਤੇ ਮੇਰਠ ਦੇ ਪਰਿਕਸ਼ਤਗੜ੍ਹ ਥਾਣਾ ਖੇਤਰ ਦੇ ਰਹਿਣ ਵਾਲੇ ਸਨ।

2007 ਵਿਚ ਉਨਾਂ ਨੇ ਦਿੱਲੀ ਪੁਲਿਸ ਜੁਆਇੰਨ ਕੀਤੀ ਸੀ ਤੇ ਇਸ ਵੇਲੇ ਸੁਲਤਾਨਪੂਰੀ ਥਾਣੇ ਵਿਚ ਤੈਨਾਤ ਸਨ। ਦੋ ਦਿਨ ਪਹਿਲਾਂ ਹੀ ਉਹ ਛੁੱਟੀ ਲੈ ਕੇ ਪਿੰਡ ਆਇਆ ਸੀ। ਸਰਬਜੀਤ ਦੇ ਮਾਮਾ ਜਾਲਿਮ ਸਿੰਘ ਖਰਖੌਦਾ ਖੇਤਰ ਦੇ ਕਬੱਟਾ ਪਿੰਡ ਵਿਚ ਰਹਿੰਦੇ ਹਨ। ਕਬੱਟਾ ਪਿੰਡ ਦੇ ਗੁਰੂਦੁਆਰੇ ਵਿਚ ਐਤਵਾਰ ਨੂੰ ਸਮਾਗਮ ਸੀ। ਇਸ ਮਸਾਗਮ ਵਿਚ ਉਹ ਪਰਵਾਰ ਸਮੇਤ ਸ਼ਾਮਲ ਹੋ ਕੇ ਵਾਪਸ ਆ ਰਿਹਾ ਸੀ। ਸਰਬਜੀਤ ਦੇ ਪਿਤਾ ਹਰਦਿੱਤ ਸਿੰਘ ਸੇਵਾਮੁਕਤ ਫ਼ੌਜੀ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement