
ਮੱਕਾ ਮਸਜਿਦ ਧਮਾਕਾ ਮਾਮਲੇ ਵਿਚ ਫ਼ੈਸਲਾ ਸੁਣਾਉਣ ਤੋਂ ਕੁਝ ਘੰਟੇ ਬਾਅਦ ਹੀ ਅਸਤੀਫ਼ਾ ਦੇਣ ਵਾਲੇ ਮੌਜੂਦਾ ਜੱਜ ਕੇ. ਰਵਿੰਦਰ ਰੈਡੀ ਰਾਜਨੀਤੀ ਦੇ ਮੈਦਾਨ...
ਹੈਦਰਾਬਾਦ : ਮੱਕਾ ਮਸਜਿਦ ਧਮਾਕਾ ਮਾਮਲੇ ਵਿਚ ਫ਼ੈਸਲਾ ਸੁਣਾਉਣ ਤੋਂ ਕੁਝ ਘੰਟੇ ਬਾਅਦ ਹੀ ਅਸਤੀਫ਼ਾ ਦੇਣ ਵਾਲੇ ਮੌਜੂਦਾ ਜੱਜ ਕੇ. ਰਵਿੰਦਰ ਰੈਡੀ ਰਾਜਨੀਤੀ ਦੇ ਮੈਦਾਨ ਵਿਚ ਉਤਰ ਗਏ ਹਨ। ਭਾਜਪਾ ਵਿਚ ਸ਼ਾਮਿਲ ਹੋਣ ਦੀ ਇੱਛਾ ਜ਼ਾਹਿਰ ਕਰਨ ਤੋਂ ਕੁਝ ਹਫ਼ਤੇ ਬਾਅਦ ਉਨ੍ਹਾਂ ਨੇ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਗੰਢ-ਜੋੜ ਵਿਚ ਸ਼ਾਮਿਲ ਤਿਲੰਗਾਨਾ ਜਨ ਕਮੇਟੀ (ਟੀਜੇਐਸ) ਦੀ ਮੈਂਬਰੀ ਲੈ ਲਈ ਹੈ। ਟੀਜੇਐਸ ਦੇ ਪ੍ਰਧਾਨ ਐਮ ਕੋਡਨਦਰਮ ਨੇ ਸ਼ਨੀਵਾਰ ਨੂੰ ਇਕ ਪ੍ਰੋਗਰਾਮ ਵਿਚ ਰੈਡੀ ਦਾ ਪਾਰਟੀ ਵਿਚ ਸਵਾਗਤ ਕੀਤਾ। ਰੈਡੀ ਦੇ ਵਿਰੋਧੀ ਪਾਰਟੀ ਵਿਚ ਸ਼ਾਮਿਲ ਹੋਣ ਨੂੰ ਭਾਜਪਾ ਲਈ ਝਟਕਾ ਮੰਨਿਆ ਜਾ ਰਿਹਾ ਹੈ।
ਪਿਛਲੇ ਮਹੀਨੇ ਭਾਜਪਾ ਨੂੰ ਦੇਸ਼ ਭਗਤ ਪਾਰਟੀ ਦੱਸਦੇ ਹੋਏ ਉਨ੍ਹਾਂ ਨੇ ਇਸ ਵਿਚ ਸ਼ਾਮਿਲ ਹੋਣ ਦੀ ਇੱਛਾ ਜ਼ਾਹਿਰ ਕੀਤੀ ਸੀ। ਉਨ੍ਹਾਂ ਦਾ ਭਾਜਪਾ ਵਿਚ ਸਵਾਗਤ ਕਰਦੇ ਹੋਏ ਪਾਰਟੀ ਹੈਡਕੁਆਰਟਰ ਵਿਚ ਬੈਨਰ ਵੀ ਲਗਾ ਦਿਤਾ ਗਿਆ ਸੀ ਪਰ ਲੱਗਦਾ ਹੈ ਭਾਜਪਾ ਨੇਤਾਵਾਂ ਦੇ ਨਾਲ ਉਨ੍ਹਾਂ ਦੀ ਗੱਲ ਨਹੀਂ ਬਣੀ। ਵਿਚਾਰ ਕਰਨ ਯੋਗ ਹੈ ਕਿ 16 ਅਪ੍ਰੈਲ ਨੂੰ ਰੈਡੀ ਨੇ ਮੱਕਾ ਮਸਜਿਦ ਧਮਾਕਾ ਮਾਮਲੇ ਵਿਚ ਫ਼ੈਸਲਾ ਸੁਣਾਉਂਦੇ ਹੋਏ ਸਵਾਮੀ ਅਸੀਮਾਨੰਦ ਅਤੇ ਚਾਰ ਹੋਰਾਂ ਨੂੰ ਬਰੀ ਕਰ ਦਿਤਾ ਸੀ। ਇਸ ਤੋਂ ਕੁਝ ਘੰਟਿਆਂ ਬਾਅਦ ਹੀ ਨਿਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਅਸਤੀਫ਼ਾ ਦੇ ਦਿਤਾ ਸੀ।
ਤਿਲੰਗਾਨਾ ਵਿਚ ਸੱਤ ਦਸੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੱਤਾਰੂਢ਼ ਤੇਲੰਗਾਨਾ ਰਾਸ਼ਟਰ ਕਮੇਟੀ ਨੂੰ ਚੁਣੌਤੀ ਦੇਣ ਲਈ ਕਾਂਗਰਸ, ਟੀਡੀਪੀ ਅਤੇ ਭਾਕਪਾ ਨੇ ਗੰਡਜੋੜ ਬਣਾ ਰੱਖਿਆ ਹੈ। ਟੀਜੇਐਸ ਵੀ ਇਸ ਗੰਢਜੋੜ ਦਾ ਹਿੱਸਾ ਹੈ।
ਇਹ ਵੀ ਪੜ੍ਹੋ : ਮੱਕਾ ਮਸਜਦ ਵਿਸਫੋਟ ਮਾਮਲੇ ਵਿਚ ਫ਼ੈਸਲਾ ਸੁਣਾਉਣ ਵਾਲੇ ਸਾਬਕਾ ਜੱਜ ਰਵਿੰਦਰ ਰੈਡੀ ਭਾਜਪਾ ਵਿਚ ਸ਼ਾਮਿਲ ਹੋਣਾ ਚਾਹੁੰਦੇ ਸਨ। ਪਾਰਟੀ ਦੇ ਇਕ ਨੇਤਾ ਨੇ ਇਹ ਜਾਣਕਾਰੀ ਦਿਤੀ ਸੀ। ਉਨ੍ਹਾਂ ਨੇ ਕਿਹਾ ਕਿ 14 ਸਤੰਬਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਜਦੋਂ ਹੈਦਰਾਬਾਦ ਦੇ ਦੌਰੇ ‘ਤੇ ਆਏ ਸਨ ਉਦੋਂ ਸਾਬਕਾ ਜੱਜ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਭਾਜਪਾ ਵਿਚ ਸ਼ਾਮਿਲ ਹੋਣ ਦੀ ਇਛਾ ਜ਼ਾਹਿਰ ਕੀਤੀ ਸੀ।
ਤਿਲੰਗਾਨਾ ਦੇ ਭਾਜਪਾ ਪ੍ਰਧਾਨ ਡਾ. ਕੇ. ਲਕਸ਼ਮਣ ਨੇ ਦੱਸਿਆ ਸੀ ਕਿ ਉਹ ਪਾਰਟੀ ਵਿਚ ਇਕ ਬੌਧਿਕ ਦੇ ਤੌਰ ‘ਤੇ ਅਪਣਾ ਯੋਗਦਾਨ ਦੇ ਸਕਦੇ ਹਨ ਜਾਂ ਚੁਣਾਵੀ ਰਾਜਨੀਤੀ ਵਿਚ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਅਜੇ ਤੱਕ ਇਹ ਤੈਅ ਨਹੀਂ ਹੋਇਆ ਹੈ ਕਿ ਰੈਡੀ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਜਾਵੇਗਾ ਜਾਂ ਨਹੀਂ ਅਤੇ ਜੇਕਰ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਕਿਹੜੀ ਜ਼ਿੰਮੇਵਾਰੀ ਦਿਤੀ ਜਾਵੇਗੀ।