
ਰੈੱਡੀ ਨੇ ਅਪਣੇ ਅਸਤੀਫ਼ੇ ਲਈ ਨਿਜੀ ਕਾਰਨਾਂ ਦਾ ਹਵਾਲਾ ਦਿਤਾ ਸੀ ਅਤੇ ਕਿਹਾ ਸੀ ਕਿ ਇਸ ਦਾ ਮੱਕਾ ਮਸਜਿਦ ਦੇ ਫ਼ੈਸਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਮੱਕਾ ਮਸਜਿਦ ਧਮਾਕਾ ਮਾਮਲੇ ਵਿਚ ਸਵਾਮੀ ਅਸੀਮਾਨੰਦ ਸਮੇਤ ਪੰਜ ਜਣਿਆਂ ਨੂੰ ਬਰੀ ਕਰ ਦੇਣ ਵਾਲੇ ਜੱਜ ਰਵਿੰਦਰ ਰੈੱਡੀ ਨੇ ਅੱਜ ਮੁੜ ਅਪਣਾ ਕੰਮਕਾਜ ਸੰਭਾਲ ਲਿਆ ਹੈ। ਉਨ੍ਹਾਂ ਨੇ ਫ਼ੈਸਲਾ ਸੁਣਾਉਣ ਤੋਂ ਕੁੱਝ ਘੰਟਿਆਂ ਬਾਅਦ ਅਸਤੀਫ਼ਾ ਦੇ ਦਿਤਾ ਸੀ। ਰੈੱਡੀ ਨੇ ਅਪਣੇ ਅਸਤੀਫ਼ੇ ਲਈ ਨਿਜੀ ਕਾਰਨਾਂ ਦਾ ਹਵਾਲਾ ਦਿਤਾ ਸੀ ਅਤੇ ਕਿਹਾ ਸੀ ਕਿ ਇਸ ਦਾ ਮੱਕਾ ਮਸਜਿਦ ਦੇ ਫ਼ੈਸਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਕ ਅਧਿਕਾਰੀ ਨੇ ਕਿਹਾ ਸੀ ਕਿ ਜੱਜ ਰੈੱਡੀ ਕਾਫ਼ੀ ਸਮੇਂ ਤੋਂ ਅਸਤੀਫ਼ਾ ਦੇਣ 'ਤੇ ਵਿਚਾਰ ਕਰ ਰਹੇ ਸਨ। ਸੂਤਰਾਂ ਅਨੁਸਾਰ ਅਜੇ ਤਕ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕੀਤਾ ਗਿਆ ਹੈ ਜਾਂ ਨਹੀਂ ਪਰ ਉਨ੍ਹਾਂ ਦੀਆਂ ਛੁੱਟੀਆਂ ਰੱਦ ਕਰ ਦਿਤੀਆਂ ਗਈਆਂ ਹਨ।
Mecca Masjid blast case
ਫ਼ੈਸਲੇ ਤੋਂ ਬਾਅਦ ਅਸੀਮਾਨੰਦ ਦੇ ਵਕੀਲ ਨੇ ਦਸਿਆ ਕਿ ਜੱਜ ਨੇ ਅਪਣੇ ਹੁਕਮ 'ਚ ਇਹ ਟਿਪਣੀ ਕੀਤੀ ਹੈ ਕਿ ਇਸਤਗਾਸਾ ਪੱਖ ਵਲੋਂ ਲਾਏ ਗਏ ਦੋਸ਼ਾਂ 'ਚੋਂ ਇਕ ਵੀ ਸਾਬਤ ਨਹੀਂ ਹੋ ਸਕਿਆ ਅਤੇ ਇਸ ਲਈ ਉਨ੍ਹਾਂ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿਤਾ। ਸਵਾਮੀ ਅਸੀਮਾਨੰਦ ਇਸ ਮਾਮਲੇ ਦੇ ਮੁੱਖ ਦੋਸ਼ੀਆਂ 'ਚੋਂ ਇਕ ਸਨ। 18 ਮਈ 2007 ਨੂੰ ਹੋਏ ਇਸ ਧਮਾਕੇ 'ਚ 9 ਲੋਕ ਮਾਰੇ ਗਏ ਸਨ, ਜਦਕਿ 58 ਜ਼ਖ਼ਮੀ ਹੋਏ ਸਨ। ਬਾਅਦ 'ਚ ਪ੍ਰਦਰਸ਼ਨਕਾਰੀਆਂ 'ਤੇ ਹੋਈ ਪੁਲਿਸ ਫ਼ਾਇਰਿੰਗ 'ਚ ਵੀ ਕੁੱਝ ਲੋਕ ਮਾਰੇ ਗਏ ਸਨ। (ਏਜੰਸੀ)