ਪਾਕਿਸਤਾਨ ਨਾਲ ਜੁੜੇ ਅਤਿਵਾਦੀ ਸੰਗਠਨ ਫਲਾਹ-ਏ-ਇਨਸਾਨੀਅਤ ਫਾਉਂਡੇਸ਼ਨ (ਏਐਫ਼ਆਈਏਐਫ਼) ਨਾਲ ਭਾਰਤ ‘ਚ ਰੁਪਏ...
ਨਵੀਂ ਦਿੱਲੀ (ਪੀਟੀਆਈ) : ਪਾਕਿਸਤਾਨ ਨਾਲ ਜੁੜੇ ਅਤਿਵਾਦੀ ਸੰਗਠਨ ਫਲਾਹ-ਏ-ਇਨਸਾਨੀਅਤ ਫਾਉਂਡੇਸ਼ਨ (ਏਐਫ਼ਆਈਏਐਫ਼) ਨਾਲ ਭਾਰਤ ‘ਚ ਰੁਪਏ ਦੀ ਫੰਡਿੰਗ ਨੂੰ ਲੈ ਕੇ ਏਐਨਆਈਏ ਦੀ ਜਾਂਚ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਰਾਸ਼ਟਰੀ ਜਾਂਚ ਏਜੰਸੀ( ਐਆਨਆਈਏ) ਨੂੰ ਟੇਰਰ ਫੰਡਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਮੁਹੰਮਦ ਸਲਮਾਨ ਤੋਂ ਪੁਛ-ਗਿਛ ‘ਚ ਪਤਾ ਚੱਲਿਆ ਹੈ ਕਿ ਹਰਿਆਣਾ ਅਤੇ ਰਾਜਸਥਾਨ ਦੇ ਕੁਝ ਮਦਰਾਸੀਆਂ ਲਈ ਪਾਕਿਸਤਾਨ ਤੋਂ ਪੈਸੇ ਆਏ ਸੀ। ਪੁਲਿਸ ਦੀ ਪੁਛ-ਗਿਛ ਤੋਂ ਸਲਮਾਨ ਨੇ ਦੱਸਿਆ ਕਿ ਉਹ ਹਰਿਆਣਾ ਦੇ ਪਲਵਾਲ ਦੇ ਉਠਾਵਰ ਪਿੰਡ ‘ਚ ਇਕ ਮਸਜਿਦ ਬਣਾ ਰਿਹਾ ਸੀ।
ਇਸ ਅਧੀਨ ਸਲਮਾਨ ਨੇ ਇਸ ਗੱਲ ਨੂੰ ਵੀ ਮੰਨ ਲਿਆ ਹੈ ਕਿ ਇਸ ਮਸਜਿਦ ਨੂੰ ਬਣਾਉਣ ਲਈ ਏਐਫ਼ਆਈਏਆਫ਼ ਨੇ ਫੰਡਿੰਗ ਕੀਤੀ ਸੀ। ਐਨਆਈਏ ਦੇ ਬੁਲਾਰੇ ਨੇ ਕਿਹਾ, ਮੁਹੰਮਦ ਸਲਮਾਨ ਨੂੰ ਦੁਬਈ ‘ਚ ਰਹਿ ਰਹੇ ਪਾਕਿਸਤਾਨੀ ਨਾਗਰਿਕ ਕਾਮਰਾਨ ਤੋਂ 70 ਲੱਖ ਰੁਪਏ ਮਿਲੇ ਸੀ। ਪੁਲਿਸ ਨੇ ਇਸ ਗੱਲ ਦਾ ਡਰ ਵੀ ਜਤਾਇਆ ਹੈ ਕਿ ਕਾਮਰਾਨ ਅਤਿਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਲਈ ਕੰਮ ਕਰਦਾ ਸੀ। ਪੁਲਿਸ ਅਧਿਕਾਰੀਆਂ ਨੇ ਡਰ ਜਤਾਇਆ ਹੈ ਕਿ ਪਲਵਲ ‘ਚ ਮਜਜਿਦ ਦਾ ਨਿਰਮਾਣ ਹੋ ਰਹੇ ਫੰਡਿੰਗ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਤਕ ਪਹੁੰਚਾਉਣ ਲਈ ਕੀਤੀ ਗਈ ਸੀ।
ਟੇਰਰ ਫੰਡਿਗ ਦੇ ਮਾਮਲੇ ‘ਚ ਐਨਆਈਏ ਦਿੱਲੀ, ਜੰਮੂ-ਕਸ਼ਮੀਰ ਵਿਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਏਆਆਈਏ ਦੇ ਮੁਤਾਬਾਕ, ਵਿਦੇਸ਼ਾਂ ‘ਚ ਏਐਫ਼ਆਈਐਐਫ਼ ਮੈਬਰਾਂ ਤੋਂ ਦਿੱਲੀ ਵਿਚ ਕਈਂ ਲੋਕਾਂ ਨੇ ਰਾਸ਼ੀ ਪ੍ਰਾਪਤ ਕੀਤੀ ਅਤੇ ਇਸ ਰਾਸ਼ੀ ਦਾ ਉਪਯੋਗ ਅਤਿਵਾਦੀ ਗਤਿਵਿਧੀਆ ਲਈ ਕੀਤਾ ਗਿਆ। ਹਾ ਹੀ ਵਿਚ ਏਐਨਆਈਏ ਨੇ ਮੁਹੰਮਦ ਸਲਮਾਨ (52), ਮੁਹੰਮਦ ਸਲੀਮ (62), ਸ੍ਰੀਨਗਰ ਦੇ ਸਜ਼ਾਦ (34) ਅਲਦੁਲ ਵਾਨੀ( 34) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਲਮਾਨ ਨੇ ਦੱਸਿਆ ਕਿ ਅਤਿਵਾਦੀ ਸੰਗਠਨਾਂ ਤੋਂ ਆਏ ਪੈਸੇ ਨੂੰ ਦਿੱਲੀ, ਰਾਜਸਥਾਨ, ਹਰਿਆਣਾ, ਗੁਜਰਾਤ ਅਤੇ ਜੰਮੂ-ਕਸ਼ਮੀਰ ਵੀ ਭੇਜਿਆ ਗਿਆ, ਨਾਲ ਹੀ ਕੁਝ ਇਸਲਾਮਿਕ ਇੰਸਟੀਚਿਊਟ ਨੂੰ ਵੀ ਦਿਤਾ ਗਿਆ। ਇਸ ਖੁਲਾਸੇ ਤੋ ਬਾਅਦ ਏਐਨਆਈਏ ਨੇ ਸਲਮਾਨ ਦੀ ਹਿਰਾਸਤ ਵਧਾ ਲਈ ਹੈ। ਏਐਫ਼ਆਈਐਫ਼ ਦਾ ਸੰਬੰਧ ਹਾਫ਼ਿਜ ਸਈਦ ਦੇ ਅਤਿਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਨਾਲ ਹੈ। ਦੱਸ ਦਈਏ ਕਿ ਹਾਫਿਜ਼ ਸਈਦ 2008 ਵਿਚ ਮੁੰਬਈ ਵਿਚ ਹੋਏ ਅਤਿਵਾਦੀ ਹਮਲੇ ਦਾ ਮਾਸਟਰਮਾਈਂਡ ਸੀ।