
ਅਲੀਗੜ੍ਹ ਮੁਸਲਮਾਨ ਯੂਨੀਵਰਸਿਟੀ (ਏਐਮਯੂ) ਨੇ ਅਤਿਵਾਦੀ ਸੰਗਠਨ ਹਿਜਬੁਲ ਮੁਜ਼ਾਹਿਦੀਨ ਦੇ ਮੁੱਖ ਕਮਾਂਡਰ ਮੰਨਾਨ ਬਸ਼ੀਰ ਵਾਨੀ ਦੇ ਜਨਾਜ਼ੇ ਦੀ ਨਮਾਜ਼ ਪੜ੍ਹ...
ਅਲੀਗੜ੍ਹ : ਅਲੀਗੜ੍ਹ ਮੁਸਲਮਾਨ ਯੂਨੀਵਰਸਿਟੀ (ਏਐਮਯੂ) ਨੇ ਅਤਿਵਾਦੀ ਸੰਗਠਨ ਹਿਜਬੁਲ ਮੁਜ਼ਾਹਿਦੀਨ ਦੇ ਮੁੱਖ ਕਮਾਂਡਰ ਮੰਨਾਨ ਬਸ਼ੀਰ ਵਾਨੀ ਦੇ ਜਨਾਜ਼ੇ ਦੀ ਨਮਾਜ਼ ਪੜ੍ਹਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਵਿਚ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿਤਾ ਹੈ। ਮੰਨਾਨ ਵਾਨੀ ਏਐਮਯੂ ਵਿਚ ਰਿਸਰਚ ਸਕਾਲਰ ਸੀ ਅਤੇ ਵਿਚ ਵਿਚ ਹੀ ਪੜ੍ਹਾਈ ਛੱਡ ਕੇ ਹਿਜਬੁਲ ਵਿਚ ਸ਼ਾਮਿਲ ਹੋ ਗਿਆ ਸੀ। ਸੁਰੱਖਿਆਬਲਾਂ ਨੇ ਜੰਮੂ - ਕਸ਼ਮੀਰ ਵਿਚ ਕੁਪਵਾੜਾ ਦੇ ਹੰਦਵਾੜਾ ਵਿਚ ਬੁੱਧਵਾਰ ਨੂੰ ਮੰਨਾਨ ਸਮੇਤ ਤਿੰਨ ਅਤਿਵਾਦੀਆਂ ਨੂੰ ਐਂਨਕਾਉਂਟਰ ਵਿਚ ਮਾਰ ਗਿਰਾਇਆ ਸੀ।
Hizbul Terrorist Mannan
ਮੰਨਾਨ ਵਾਨੀ ਦੇ ਮਾਰੇ ਜਾਣ ਦੀ ਖਬਰ ਤੋਂ ਬਾਅਦ ਅਲੀਗੜ੍ਹ ਮੁਸਲਮਾਨ ਯੂਨੀਵਰਸਿਟੀ ਦੇ ਕੈਨੇਡੀ ਹਾਲ ਵਿਚ ਲਗਭੱਗ 15 ਵਿਦਿਆਰਥੀ ਇਕੱਠੇ ਹੋਏ। ਉਨ੍ਹਾਂ ਨੇ ਵਾਨੀ ਲਈ ਇੱਥੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ। ਯੂਨੀਵਰਸਿਟੀ ਦੇ ਪ੍ਰੋਕਟਰ ਮੋਹਸਿਨ ਖਾਨ ਨੇ ਦੱਸਿਆ ਕਿ ਤਿੰਨਾਂ ਵਿਦਿਆਰਥੀਆਂ ਨੇ ਅਨੁਸ਼ਾਸਨ ਦੀ ਉਲੰਘਨਾ ਕੀਤੀ। ਇਹਨਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਨਿਯਮਾਂ ਦੀ ਉਲੰਘਨ ਕਰਦੇ ਹੋਏ ਗੈਰਕਾਨੂਨੀ ਤਰੀਕੇ ਨਾਲ ਸਭਾ ਬੁਲਾਈ। ਹਾਲਾਂਕਿ ਯੂਨੀਵਰਸਿਟੀ ਦੇ ਪੀਆਰਓ ਓਮਰ ਪੀਰਜ਼ਾਦਾ ਦਾ ਕਹਿਣਾ ਹੈ ਕਿ ਸਭਾ ਅਤਿਵਾਦੀ ਮੰਨਾਨ ਵਾਨੀ ਲਈ ਨਹੀਂ ਹੋਈ ਸੀ,
AMU
ਵਿਦਿਆਰਥੀਆਂ ਨੇ ਇੰਝ ਹੀ ਸਭਾ ਰੱਖੀ ਸੀ ਜੋ ਗੈਰਕਾਨੂਨੀ ਸੀ। ਤਿੰਨ ਵਿਦਿਆਰਥੀਆਂ ਨੂੰ ਸਸਪੈਂਡ ਕਰਨ ਤੋਂ ਹੋਰ ਚਾਰ ਵਿਦਿਆਰਥੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹਨਾਂ ਚਾਰ ਵਿਦਿਆਰਥੀਆਂ ਉਤੇ ਸਸਪੈਂਡ ਕੀਤੇ ਗਏ ਵਿਦਿਆਰਥੀਆਂ ਦਾ ਸਪਾਰਟ ਕਰਨ ਦਾ ਇਲਜ਼ਾਮ ਹੈ। ਵਿਦਿਆਰਥੀਆਂ ਦਾ ਐਕਡੈਮਿਕ ਰਿਕਾਰਡ ਨਿਕਲਵਾਇਆ ਜਾ ਰਿਹਾ ਹੈ।
ਪ੍ਰੋਕਟਰ ਨੇ ਸਾਫ਼ ਕੀਤਾ ਕਿ ਰਾਸ਼ਟਰਵਿਰੋਧੀ ਗਤੀਵਿਧੀਆਂ ਯੂਨੀਵਰਸਿਟੀ ਕੰਪਲੈਕਸ ਵਿਚ ਬਰਦਾਸ਼ਤ ਨਹੀਂ ਕੀਤੀ ਜਾਣਗੀਆਂ। ਪ੍ਰੋਕਟਰ ਨੇ ਦੱਸਿਆ ਕਿ ਮੰਨਾਨ ਵਾਨੀ ਦੇ ਅਤਿਵਾਦੀ ਸੰਗਠਨ ਵਿਚ ਸ਼ਾਮਿਲ ਹੋਣ ਤੋਂ ਬਾਅਦ ਯੂਨੀਵਰਸਿਟੀ ਨੇ ਉਸ ਨੂੰ ਕਾਲਜ ਤੋਂ ਕੱਢ ਦਿਤਾ ਸੀ। ਮੰਨਾਨ ਦਾ ਯੂਨੀਵਰਸਿਟੀ ਨਾਲ ਕੋਈ ਸਬੰਧ ਨਹੀਂ ਸੀ।