“ਮੋਦੀ ਜੀ ਫੋਟੋਆਂ ਘੱਟ ਖਿਚਵਾਓ, ਅਭਿਜੀਤ ਬੈਨਰਜੀ ਨੂੰ ਸੁਣੋ ਤੇ ਕੰਮ ‘ਤੇ ਲੱਗ ਜਾਓ”
Published : Oct 15, 2019, 11:46 am IST
Updated : Oct 16, 2019, 11:26 am IST
SHARE ARTICLE
Kapil Sibal hit out Prime Minister Narendra Modi
Kapil Sibal hit out Prime Minister Narendra Modi

ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਦੇ ਬਹਾਨੇ ਕਾਂਗਰਸ ਹੁਣ ਮੋਦੀ ਸਰਕਾਰ ‘ਤੇ ਹਮਲਾਵਰ ਹੋ ਗਈ ਹੈ।

ਨਵੀਂ ਦਿੱਲੀ: ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਦੇ ਬਹਾਨੇ ਕਾਂਗਰਸ ਹੁਣ ਮੋਦੀ ਸਰਕਾਰ ‘ਤੇ ਹਮਲਾਵਰ ਹੋ ਗਈ ਹੈ। ਦੇਸ਼ ਦੀ ਅਰਥ ਵਿਵਸਥਾ ਨੂੰ ਲੈ ਕੇ ਅਭਿਜੀਤ ਬੈਨਰਜੀ ਦੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਕੀਲ ਕਪਿਲ ਸਿੱਬਲ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੂੰ ਹੁਣ ਕੰਮ ‘ਤੇ ਲੱਗ ਜਾਣਾ ਚਾਹੀਦਾ ਹੈ ਅਤੇ ਤਸਵੀਰਾਂ ਘੱਟ ਖਿਚਵਾਉਣੀਆਂ ਚਾਹੀਦੀਆਂ ਹਨ।

Kapil Sibal hit out Prime Minister Narendra ModiKapil Sibal hit out Prime Minister Narendra Modi

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਅਪਣੀ ਹਰਿਆਣਾ ਰੈਲੀ ਦੌਰਾਨ ਪੀਐਮ ਮੋਦੀ ‘ਤੇ ਹਮਲਾ ਬੋਲਿਆ ਸੀ। ਕਪਿਲ ਸਿੱਬਲ ਨੇ ਟਵੀਟ ਕੀਤਾ ਹੈ, ‘ਕੀ ਮੋਦੀ ਜੀ ਸੁਣ ਰਹੇ ਹਨ? ਅਭਿਜੀਤ ਬੈਨਰਜੀ ਨੇ ਕਿਹਾ, ‘ਭਾਰਤੀ ਅਰਥ ਵਿਵਸਥਾ ਡਗਮਗਾਉਂਦੀ ਸਥਿਤੀ ਵਿਚ ਹੈ। ਅੰਕੜਿਆਂ ਵਿਚ ਰਾਜਨੀਤਿਕ ਦਖਲਅੰਦਾਜ਼ੀ ਹੈ। ਔਸਤਨ ਸ਼ਹਿਰੀ ਅਤੇ ਪੇਂਡੂ ਖਪਤ ਘੱਟ ਗਈ ਹੈ, ਜੋ ਸੱਤਰ ਦੇ ਦਹਾਕੇ ਤੋਂ ਬਾਅਦ ਕਦੇ ਨਹੀਂ ਹੋਇਆ ਅਤੇ ਅਸੀਂ ਸਾਰੇ ਸੰਕਟ ਵਿਚ ਹਾਂ’। ਉਹਨਾਂ ਨੇ ਮੋਦੀ ਨੂੰ ਕਿਹਾ ਕਿ ‘ਕੰਮ ‘ਤੇ ਲੱਗ ਜਾਓ, ਤਸਵੀਰਾਂ ਘੱਟ ਖਿਚਵਾਓ’।

Kapil

ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਅਭਿਜੀਤ ਬੈਨਰਜੀ ਨੂੰ ਅਰਥਸ਼ਾਸਤ ਵਿਚ ਨੋਬਲ ਪੁਰਸਕਾਰ ਜਿੱਤਣ ‘ਤੇ ਵਧਾਈ ਦਿੱਤੀ ਸੀ। ਨੋਬਲ ਪੁਰਸਕਾਰ ਜਿੱਤਣ ਵਾਲੇ ਭਾਰਤੀ ਮੂਲ ਦੇ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ ਨੇ ਕਿਹਾ ਸੀ ਕਿ ਭਾਰਤੀ ਅਰਥ ਵਿਵਸਥਾ ਡਗਮਗਾਉਂਦੀ ਸਥਿਤੀ ਵਿਚ ਹੈ। ਉਹਨਾਂ ਨੇ ਕਿਹਾ ਕਿ ਇਸ ਸਮੇਂ ਮੌਜੂਦ ਅੰਕੜੇ ਇਹ ਭਰੋਸਾ ਨਹੀਂ ਜਤਾਉਂਦੇ ਕਿ ਦੇਸ਼ ਦੀ ਅਰਥ ਵਿਵਸਥਾ ਜਲਦ ਪਟੜੀ ‘ਤੇ ਆ ਸਕਦੀ ਹੈ। ਦੱਸ ਦਈਏ ਕਿ ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ ਨੂੰ ਸਾਲ 2019 ਲਈ ਅਰਥ ਸ਼ਾਸਤਰ ਦੇ ਨੋਬਰ ਪੁਰਸਕਾਰ ਲਈ ਚੁਣਿਆ ਗਿਆ ਹੈ। ਉਹਨਾਂ ਨੂੰ ਇਹ ਪੁਰਸਕਾਰ ਗਲੋਬਲ ਪੱਧਰ ‘ਤੇ ਗਰੀਬੀ ਖਾਤਮੇ ਲਈ ਕੀਤੇ ਗਏ ਕਾਰਜਾਂ ਲ਼ਈ ਮਿਲਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement