
ਥੋਕ ਮਹਿੰਗਾਈ ਸਤੰਬਰ ਵਿਚ ਘਟ ਕੇ ਤਿੰਨ ਸਾਲ ਦੇ ਹੇਠਲੇ ਪੱਧਰ 'ਤੇ
ਮਹਿੰਗਾਈ ਦਰ 3.99 ਫ਼ੀ ਸਦੀ ਹੋਈ
ਨਵੀਂ ਦਿੱਲੀ : ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਮਹਿੰਗਾਈ ਸਤੰਬਰ ਵਿਚ ਵੱਧ ਕੇ 3.99 ਫ਼ੀ ਸਦੀ 'ਤੇ ਪਹੁੰਚ ਗਈ। ਸੋਮਵਾਰ ਨੂੰ ਇਸ ਸਬੰਧ ਵਿਚ ਅਧਿਕਾਰਤ ਅੰਕੜੇ ਜਾਰੀ ਕੀਤੇ ਗਏ। ਮਹਿੰਗਾਈ ਦਾ ਮੁੱਖ ਕਾਰਨ ਬੀਤੇ ਮਹੀਨੇ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਦਾ ਉੱਚਾ ਰਹਿਣਾ ਹੈ। ਉਪਭੋਗਤਾ ਮੁੱਲ ਸੂਚਕ ਅੰਕ ਆਧਾਰਤ ਥੋਕ ਮਹਿੰਗਾਈ ਦਰ ਅਗੱਸਤ ਵਿਚ 3.28 ਫ਼ੀ ਸਦੀ ਰਹੀ ਸੀ। ਇਕ ਸਾਲ ਪਹਿਲਾਂ ਸਤੰਬਰ 2018 ਵਿਚ ਇਹ 3.70 ਫ਼ੀ ਸਦੀ ਰਹੀ ਸੀ।
Inflation
ਸੰਖਿਅਕੀ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਸਤੰਬਰ ਵਿਚ ਖਾਣ ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਦਰ 5.11 ਫ਼ੀ ਸਦੀ ਰਹੀ ਜੋ ਅਗੱਸਤ ਵਿਚ 2.99 ਫ਼ੀ ਸਦੀ ਸੀ। ਸਬਜ਼ੀਆਂ ਦੀ ਮਹਿੰਗਾਈ ਦਰ 1.40 ਫ਼ੀ ਸਦੀ ਰਹੀ ਹਾਲਾਂਕਿ ਮੁੱਖ ਮਹਿੰਗਾਈ ਯਾਨੀ ਪਰਚੂਨ ਤੇ ਥੋਕ ਨੂੰ ਮਿਲਾ ਕੇ, ਦਰ ਹਾਲੇ ਵੀ ਰਿਜ਼ਰਵ ਬੈਂਕ ਦੁਆਰਾ ਤੈਅ ਕੀਤੇ ਗਏ ਦਾਇਰੇ ਵਿਚ ਹੈ।
RBI
ਦੂਜੇ ਪਾਸੇ, ਥੋਕ ਮਹਿੰਗਾਈ ਦਰ ਸਤੰਬਰ ਵਿਚ ਘਟ ਕੇ ਤਿੰਨ ਸਾਲ ਦੇ ਹੇਠਲੇ ਪੱਧਰ 0.33 ਫ਼ੀ ਸਦੀ 'ਤੇ ਆ ਗਈ। ਥੋਕ ਮੁੱਲ ਸੂਚਕ ਅੰਕ ਆਧਾਰਤ ਮਹਿੰਗਾਈ ਸਤੰਬਰ ਮਹੀਨੇ ਵਿਚ ਡਿੱਗ ਕੇ ਤਿੰਨ ਸਾਲ ਦੇ ਹੇਠਲੇ ਪੱਧਰ 0.33 ਫ਼ੀ ਸਦੀ 'ਤੇ ਪਹੁੰਚ ਗਈ। ਅੰਕੜਿਆਂ ਵਿਚ ਦਸਿਆ ਗਿਆ ਕਿ ਇਹ ਦਰ ਅਗੱਸਤ 2019 ਵਿਚ 1.08 ਫ਼ੀ ਸਦੀ ਅਤੇ ਪਿਛਲੇ ਸਾਲ ਸਤੰਬਰ ਵਿਚ 5.22 ਫ਼ੀ ਸਦੀ ਸੀ।
Inflation
ਇਸ ਤੋਂ ਪਹਿਲਾਂ ਜੂਨ 2016 ਵਿਚ ਇਹ ਦਰ ਸਿਫ਼ਰ ਤੋਂ 0.1 ਫ਼ੀ ਸਦੀ ਹੇਠਾਂ ਰਹੀ ਸੀ। ਵਣਜ ਅਤੇ ਉਦਯੋਗ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਖਾਧ ਵਰਗ ਦੀ ਮਹਿੰਗਾਈ ਸਤੰਬਰ ਮਹੀਨੇ ਦੌਰਾਨ 7.47 ਫ਼ੀ ਸਦੀ ਦੇ ਲਗਭਗ ਰਹੀ। ਆਲੂ ਦੀ ਕੀਮਤ ਵਿਚ ਗਿਰਾਵਟ ਜਾਰੀ ਰਹੀ। ਤੇਲ ਅਤੇ ਬਿਜਲੀ ਸ਼੍ਰੇਣੀ ਵਿਚ ਇਹ ਦਰ ਸਤੰਬਰ ਵਿਚ ਸਿਫ਼ਰ ਤੋਂ 7.05 ਫ਼ੀ ਸਦੀ ਹੇਠਾਂ ਰਹੀ। ਅਗੱਸਤ ਮਹੀਨੇ ਵਿਚ ਇਹ ਸਿਫ਼ਰ ਤੋਂ 4 ਫ਼ੀ ਸਦੀ ਹੇਠਾਂ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ