ਚਾਰ ਸਾਲ ਪੁਰਾਣੇ 2 ਕਤਲ ਕੇਸਾਂ 'ਚ ਰਾਮਪਾਲ ਸਮੇਤ ਸਾਰੇ ਮੁਲਜ਼ਮ ਦੋਸ਼ੀ ਕਰਾਰ, ਫੈਸਲਾ 16-17 ਨੂੰ 
Published : Oct 11, 2018, 4:08 pm IST
Updated : Oct 11, 2018, 5:37 pm IST
SHARE ARTICLE
Rampal Known as Sant Rampal
Rampal Known as Sant Rampal

ਹਿਸਾਰ ਵਿਚ ਨਵੰਬਰ 2014 ਵਿਚ ਰਾਮਪਾਲ ( ਸੰਤ ਰਾਮਪਾਲ ) ਨਾਲ ਜੁੜੇ ਬਰਵਾਲਾ ਦੇ ਸਤਲੋਕ ਆਸ਼ਰਮ ਵਿਚ ਕਤਲ ਦੇ 2 ਮਾਮਲਿਆਂ ਵਿਚ ਅਦਾਲਤ ਨੇ ਰਾਮਪਾਲ ਨੂੰ ਦੋਸ਼ੀ ਕਰਾਰ ਦਿਤਾ ਹੈ।

ਨਵੀਂ ਦਿੱਲੀ, ( ਭਾਸ਼ਾ) : ਹਿਸਾਰ ਵਿਚ ਨਵੰਬਰ 2014 ਵਿਚ ਰਾਮਪਾਲ ( ਸੰਤ ਰਾਮਪਾਲ ) ਨਾਲ ਜੁੜੇ ਬਰਵਾਲਾ ਦੇ ਸਤਲੋਕ ਆਸ਼ਰਮ ਵਿਚ ਕਤਲ ਦੇ 2 ਮਾਮਲਿਆਂ ਵਿਚ ਅਦਾਲਤ ਨੇ ਰਾਮਪਾਲ ਨੂੰ ਦੋਸ਼ੀ ਕਰਾਰ ਦਿਤਾ ਹੈ। ਰਾਮਪਾਲ 'ਤੇ ਫੈਸਲੇ ਨੂੰ ਮੁਖ ਰਖਦੇ ਹੋਏ ਹਰਿਆਣਾ ਦੇ ਹਿਸਾਰ ਸ਼ਹਿਰ ਨੂੰ ਪੂਰੀ ਤਰਾਂ ਛਾਉਣੀ ਵਿਚ ਬਦਲ ਦਿਤਾ ਗਿਆ ਹੈ। ਕਿਸੀ ਵੀ ਅਣਸੁਖਾਵੀਂ ਘਟਨਾ ਦੇ ਡਰ ਤੋਂ ਬਚਾਅ ਲਈ ਪੂਰੇ ਹਿਸਾਰ ਸ਼ਹਿਰ ਵਿਚ ਧਾਰਾ 144 ਲਗਾਈ ਗਈ ਹੈ। ਉਥੇ ਹੀ ਨੇੜੇ ਦੇ 7 ਜਿਲਿਆਂ ਤੋਂ ਪੁਲਿਸ ਬਲ ਬੁਲਾਇਆ ਗਿਆ ਹੈ ਅਤੇ ਆਰਏਐਫ ਨੂੰ ਸਟੈਡ ਬਾਇ ਤੇ ਰੱਖਿਆ ਗਿਆ ਹੈ।

Verdict On 16-17 OctVerdict On 16-17 Oct

ਹਿਸਾਰ ਦੀ ਸੈਂਟਰਲ ਜੋਨ ਜੇਲ ਵਿਚ ਹੀ ਕੋਰਟ ਲਗੀ ਹੈ, ਜਿਸ ਤੇ ਫੈਸਲਾ ਸੁਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਰਾਮ ਰਹੀਮ ਕੇਸ ਤੋਂ ਸਬਕ ਲੈਂਦੇ ਹੋਏ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਹਿਸਾਰ ਦੇ ਪੰਚਕੂਲਾ ਵਿਚ ਰਾਮ ਰਹੀਮ ਤੇ ਕੋਰਟ ਦੇ ਫੈਸਲੇ ਤੋਂ ਬਾਅਦ ਵੱਡੇ ਪੱਧਰ ਤੇ ਹਿੰਸਾ ਹੋਈ ਸੀ। ਜਿਸ ਨਾਲ ਕਈ ਲੋਕਾਂ ਦੀ ਮੌਤ ਹੋਈ ਸੀ ਅਤੇ ਹੋਰ ਬਹੁਤ ਨੁਕਸਾਨ ਹੋਇਆ ਸੀ। ਪ੍ਰਸ਼ਾਸਨ ਨੂੰ ਡਰ ਹੈ ਕਿ ਸੰਤ ਰਾਮਪਾਲ ਤੇ ਅਦਾਲਤ ਦੇ ਫੈਸਲੇ ਨੂੰ ਮੁਖ ਰਖਦਿਆਂ ਵੱਡੀ ਗਿਣਤੀ ਵਿਚ ਉਨਾਂ ਦੇ ਸਮਰਥਕ ਹਿਸਾਰ ਅਤੇ ਉਸਦੇ ਨੇੜੇ ਦੇ ਇਲਾਕਿਆਂ ਵਿਚ ਇਕਠੇ ਹੋ ਸਕਦੇ ਹਨ।

Under CustodyUnder Custody

ਫੈਸਲੇ ਤੋਂ ਬਾਅਦ ਕੋਈ ਦੁਖਦਾਈ ਸਥਿਤੀ ਨਾ ਹੋਵੇ, ਇਸ ਲਈ ਵੱਡੀ ਗਿਣਤੀ ਵਿਚ ਪੁਲਿਸ ਬਲਾਂ ਦੀ ਤੈਨਾਤੀ ਕੀਤੀ ਗਈ ਹੈ। ਸ਼ਹਿਰ ਵਿਚ ਦਾਖਲੇ ਲਈ ਚੈਕ ਪੁਆਇੰਟ ਵੀ ਲਗਾਏ ਗਏ ਹਨ ਅਤੇ ਕਈ ਨਾਕਿਆਂ ਨੂੰ ਸੀਲ ਕੀਤਾ ਗਿਆ ਹੈ। ਦਰਅਸਲ 2014 ਵਿਚ ਸੰਤ ਰਾਮਪਾਲ ਨੂੰ ਚੰਡੀਗੜ ਹਾਈ ਕੋਰਟ ਨੇ ਤਲਬ ਕੀਤਾ ਸੀ, ਪਰ ਉਹ ਉਥੇ ਨਹੀਂ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਜ਼ਬਰਨ ਇਸਨੂੰ ਆਸ਼ਰਮ ਤੋਂ ਕੱਢਿਆ ਸੀ। ਉਸ ਵੇਲੇ ਆਸ਼ਰਮ ਵਿਚ ਹਜ਼ਾਰਾਂ ਚੇਲੇ ਸਨ। ਉਸ ਦੌਰਾਨ ਉਥੇ ਭਜਦੌੜ ਮਚ ਗਈ ਸੀ ਅਤੇ ਹਿੰਸਾ ਹੋਈ ਸੀ। ਜਿਸ ਕਾਰਨ 5 ਮਹਿਲਾਵਾਂ ਸਮੇਤ 1 ਬਚੇ ਦੀ ਮੌਤ ਹੋ ਗਈ ਸੀ।

144 In Hisar144 In Hisar

ਸੰਤ ਰਾਮਪਾਲ ਅਤੇ ਉਸਦੇ ਸਮਰਥਕਾਂ ਤੇ ਇਨਾਂ ਮਾਮਲਿਆਂ ਦੇ ਦੋਸ਼ ਲਗੇ ਹਨ। ਇਸ ਪੂਰੇ ਮਾਮਲੇ ਵਿਚ 2 ਮੁਕੱਦਮੇ ਹਨ। ਪਹਿਲਾ ਮੁਕੱਦਮਾ ਨੰਬਰ 429 ਹੈ ਜਿਸ ਵਿਚ ਰਾਮਪਾਲ ਸਮਤੇ 15 ਲੋਕ ਦੋਸ਼ੀ ਹਨ। ਇਸ ਕੇਸ ਵਿਚ 4 ਔਰਤਾਂ ਅਤੇ ਇਕ ਬਚੇ ਦੀ ਮੌਤ ਦਾ ਮਾਮਲਾ ਹੈ। ਉਥੇ ਹੀ ਦੂਜਾ ਮੁਕੱਦਮਾ ਨਬੰਰ 430 ਹੈ ਜਿਸ ਵਿਚ ਰਾਮਪਾਲ ਸਮੇਤ 13 ਮੁਲਜ਼ਮ ਹਨ। ਇਸ ਕੇਸ ਵਿਚ ਇਕ ਔਰਤ ਦੀ ਮੌਤ ਹੋਈ ਸੀ। ਇਨਾਂ ਦੋਹਾਂ ਮੁਕੱਦਮਿਆਂ ਵਿਚ ਰਾਮਪਾਲ ਸਮੇਤ 6 ਲੋਕ ਅਜਿਹੇ ਹਨ, ਜੋ ਦੋਹਾਂ ਮੁਕੱਦਮਿਆਂ ਦੇ ਦੋਸ਼ੀ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement