
ਭੀਮਾ ਕੋਰੇਗਾਂਵ ਹਿੰਸਾ ਮਾਮੇਲ ਵਿਚ ਪੁਣੇ ਪੁਲਿਸ ਨੇ ਪੁਣੇ ਸੈਸ਼ਨ ਅਦਾਲਤ ਵਿਚ ਪੰਜ ਦੋਸ਼ੀਆਂ ਵਿਰੁਧ ਦੋਸ਼ ਪੱਤਰ ਦਾਖਲ ਕੀਤੇ ਹਨ।
ਪੂਣੇ, ( ਪੀਟੀਆਈ ) : ਭੀਮਾ ਕੋਰੇਗਾਂਵ ਹਿੰਸਾ ਮਾਮੇਲ ਵਿਚ ਪੁਣੇ ਪੁਲਿਸ ਨੇ ਪੁਣੇ ਸੈਸ਼ਨ ਅਦਾਲਤ ਵਿਚ ਪੰਜ ਦੋਸ਼ੀਆਂ ਵਿਰੁਧ ਦੋਸ਼ ਪੱਤਰ ਦਾਖਲ ਕੀਤੇ ਹਨ। ਇਨ੍ਹਾਂ ਵਿਚ ਐਡਵੋਕੇਟ ਸੁਰਿੰਦਰ ਗਡਲਿੰਗ, ਸ਼ੋਮਾ ਸੇਨ, ਮਹੇਸ਼ ਰਾਵਤ, ਸੁਧੀਰ ਢਵਾਲੇ ਅਤ ਰੋਨਾ ਵਿਲਸਨ ਵਿਰੁਧ ਦੋਸ਼ ਪੱਤਰ ਦਾਖਲ ਕੀਤੇ ਗਏ ਹਨ। ਇਸ ਤੋਂ ਪਹਿਲਾਂ ਭੀਮਾ ਕੋਰੇਗਾਂਵ ਹਿੰਸਾਂ ਵਿਚ ਦੋਸ਼ੀ ਸੁਧਾ ਭਾਰਦਵਾਜ, ਅਰੁਣ ਫਰੇਰਾ ਅਤੇ ਵਰਨਨ ਗੋਂਨਜ਼ਾਲਵੀਸ ਨੂੰ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿਤਾ ਹੈ।
Bhima Koregaon violence case: Pune Police files chargesheet against the five accused Advocate Surendra Gadling, Shoma Sen, Mahesh Raut, Sudhir Dhawale and Rona Wilson, in Pune Sessions Court.
— ANI (@ANI) November 15, 2018
ਇਸ ਤੋਂ ਪਹਿਲਾਂ ਪੁਲਿਸ ਨੇ ਉਨ੍ਹਾਂ ਦੀ ਜਮਾਨਤ ਪਟੀਸ਼ਨ ਖਾਰਜ ਕਰ ਦਿਤੀ ਸੀ ਅਤੇ ਤਿੰਨਾਂ ਨੂੰ ਨਜ਼ਰਬੰਦ ਰੱਖਿਆ ਸੀ। ਕੋਰਟ ਵਿਚ ਪੇਸ਼ੀ ਦੌਰਾਨ ਅਰੁਣ ਫਰੇਰਾ ਨੇ ਦੱਸਿਆ ਕਿ ਪੁਛਗਿਛ ਦੌਰਾਨ ਉਨ੍ਹਾਂ ਨਾਲ ਕੁੱਟ ਮਾਰ ਕੀਤੀ ਗਈ ਹੈ। ਦੱਸ ਦਈਏ ਕਿ ਮਹਾਂਰਾਸ਼ਟਰਾ ਪੁਲਿਸ ਨੇ ਪੰਜ ਕਰਮਚਾਰੀਆਂ ਨੂੰ 28 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਉਸੇ ਵੇਲੇ ਤੋਂ ਹੀ ਇਨ੍ਹਾਂ ਨੂੰ ਨਜ਼ਰਬੰਦ ਰੱਖਿਆ ਜਾ ਰਿਹਾ ਹੈ। ਹਾਲਾਂਕਿ ਗੌਤਮ ਨਵਲੱਖਾ ਨੂੰ ਦਿੱਲੀ ਹਾਈ ਕਰੋਟ ਨੇ ਰਿਹਾ ਕਰ ਦਿਤਾ ਸੀ। ਇਸ ਤੋਂ ਪਹਿਲਾਂ ਬੰਬੇ ਹਾਈ ਕੋਰਟ ਨੇ ਕਥਿਤ ਨਕਸਲ ਗੌਤਮ ਨਵਲਖਾ,
Bhima koregaon
ਪ੍ਰੋਫੈਸਰ ਆਨੰਦ ਤੇਲੰਤਬੁਡੇ ਅਤੇ ਪਾਦਰੀ ਸਟੇਨ ਸਵਾਮੀ ਨੂੰ ਰਾਹਤ ਦਿੰਦੇ ਹੋਏ 21 ਨਵੰਬਰ ਤੱਕ ਗ੍ਰਿਫਤਾਰੀ ਤੇ ਰੋਕ ਲਗਾ ਦਿਤੀ ਸੀ। ਦੱਸ ਦਈਏ ਕਿ 2 ਨਵੰਬਰ ਨੂੰ ਹੋਈ ਸੁਣਵਾਈ ਦੌਰਾਨ ਪੁਣੇ ਪੁਲਿਸ ਵੱਲੋਂ ਦਰਜ ਮਾਮਲਿਆਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਨਵਲਖਾ, ਪ੍ਰੋਫੈਸਰ ਆਨੰਦ ਅਤੇ ਸਵਾਮੀ ਨੇ ਹਾਈਕਰੋਟ ਵਿਚ ਪਟੀਸ਼ਨ ਲਗਾਈ ਸੀ। ਹਾਈਕੋਰਟ ਨੇ ਕਿਹਾ ਕਿ ਮਾਮਲੇ ਨਾਲ ਸਬੰਧਤ ਪਟੀਸ਼ਨਾਂ ਸੁਪਰੀਮ ਕੋਰਟ ਵਿਚ ਲੰਬਿਤ ਹਨ। ਇਸ ਲਈ ਕੋਰਟ ਦੇ ਹੁਕਮ ਦਾ ਇੰਤਜ਼ਾਰ ਕਰਨਾ ਹੋਵੇਗਾ। ਮਾਮਲੇ ਦੀ ਅਗਲੀ ਸੁਣਵਾਈ 21 ਨੰਵਬਰ ਨੂੰ ਹੋਣੀ ਹੈ।