
ਇਲੈਕਟਰਾਨਿਕ ਮੈਗਨੇਟਿਕ ਤੰਰਗਾਂ ਰਾਹੀ ਦੁਸ਼ਮਣਾਂ ਦੇ ਦਿਲ ਦੀ ਧੜਕਣ ਗਿਣ ਕੇ ਉਨ੍ਹਾਂ ਦੀ ਗਿਣਤੀ ਦੱਸਣ ਵਿਚ ਸਮਰੱਥ ਹੈ।
ਕਾਨਪੂਰ, ( ਪੀਟੀਆਈ ) : 20 ਮੀਟਰ ਦੀ ਦੂਰੀ ਤੱਕ ਕੰਧਾਂ ਦੇ ਪਿੱਛੇ ਕਿਨ੍ਹੇ ਦੁਸ਼ਮਨ ਲੁਕੇ ਹੋਏ ਹਨ ਇਸ ਦਾ ਪਤਾ ਹੁਣ ਥਰੂ ਵਾਲ ਇਮੇਜੇਜ਼ ਰਡਾਰ ਲਗਾਵੇਗਾ। ਇਲੈਕਟਰਾਨਿਕ ਮੈਗਨੇਟਿਕ ਤੰਰਗਾਂ ਰਾਹੀ ਦੁਸ਼ਮਣਾਂ ਦੇ ਦਿਲ ਦੀ ਧੜਕਣ ਗਿਣ ਕੇ ਉਨ੍ਹਾਂ ਦੀ ਗਿਣਤੀ ਦੱਸਣ ਵਿਚ ਸਮਰੱਥ ਹੈ। ਇਲੈਕਟਰਾਨਿਕਸ ਐਂਡ ਰਡਾਰ ਡੇਵਲਪਮੈਂਟ ਇਸਟੇਬਲਿਸ਼ਮੈਂਟ ਬੇਂਗਲੁਰੂ ਨੇ ਫ਼ੋਜ ਲਈ ਇਹ ਰਡਾਰ ਤਿਆਰ ਕੀਤਾ ਹੈ। ਚੰਦਰ ਸ਼ੇਖਰ ਅਜ਼ਾਦ ਖੇਤਰੀਬਾੜੀ ਅਤੇ ਤਕਨੀਕੀ ਯੂਨੀਵਰਸਿਟੀ ਦੇ ਮੈਦਾਨ ਵਿਚ ਲਗਾਈ ਗਈ ਯੂਪੀ ਡਿਫੈਂਸ ਐਕਸਪੋ ਵਿਚ ਤਕਨੀਕੀ ਅਧਿਕਾਰੀ ਨਿਰਮਲਾ ਨੇ ਇਸ ਰਡਾਰ ਬਾਰੇ ਦੱਸਿਆ।
Chandra Shekhar Azad University of Agriculture & Technology
ਐਕਸਪੋ ਵਿਚ ਡੀਆਰਡੀਓ, ਆਰਡੀਨੈਂਸ ਫੈਕਟਰੀ ਤੋਂ ਇਲਾਵਾ ਨੇਵੀ, ਫ਼ੋਜ ਅਤੇ ਹਵਾਈ ਸੈਨਾ ਨੇ ਅਪਣੇ ਸਟਾਲ ਲਗਾਏ। ਡੀਆਰਡੀਓ ਅਧੀਨ ਕੰਮ ਕਰਨ ਵਾਲੀ ਇਲੈਕਟਰਾਨਿਕਸ ਐਂਡ ਰਡਾਰ ਡੇਵਲਪਮੈਂਟ ਇਸਟੇਬਲਿਸ਼ਮੈਂਟ ਨੇ ਲੁਕ ਕੇ ਵਾਰ ਕਰਨ ਵਾਲੇ ਦੁਸ਼ਮਣਾਂ ਦਾ ਪਤਾ ਲਗਾਉਣ ਲਈ ਵੈਪਨ ਲੋਕੇਸ਼ਨ ਰਡਾਰ ਅਤੇ ਐਂਟੀ ਮਾਈਨ ਰਡਾਰ ਵੀ ਤਿਆਰ ਕਰ ਲਏ ਹਨ। ਇਸੇ ਸੰਸਥਾ ਵੱਲੋਂ ਬਣਾਇਆ ਗਿਆ ਮੀਡੀਅਮ ਪਾਵਰ ਰਡਾਰ ਲੜਾਕੂ ਜਹਾਜ਼ਾਂ ਨੂੰ ਰੇਡਿਓ ਤੰਰਗਾਂ ਰਾਹੀ ਟਰੇਸ ਕਰ ਸਕਦਾ ਹੈ। ਡੀਆਰਡੀਓ ਨੇ ਸਾਢੇ ਚਾਰ ਕਿਲੋਗ੍ਰਾਮ ਦੀ ਹਲਕੀ ਬੁਲੇਟਪਰੂਫ ਜੈਕੇਟ ਬਣਾਈ ਹੈ
The Defence Research and Development Organisation
ਜੋ ਏਕੇ-47 ਦੀ ਹਾਰਡ ਸਟੀਲ ਕੋਰ ਦੀ ਬੁਲੇਟ ਨੂੰ ਰੋਕਣ ਵਿਚ ਸਮਰੱਥ ਹੈ। ਹੁਣ 14 ਕਿਲੋ ਭਾਰ ਦੀ ਜੈਕੇਟ ਪਾ ਕੇ ਫ਼ੋਜੀਆਂ ਨੂੰ ਲੜਨਾ ਪੈਂਦਾ ਹੈ। ਵਿਗਿਆਨੀ ਅਰੁਣ ਮਿਸ਼ਰਾ ਨੇ ਦੱਸਿਆ ਕਿ ਕੇਂਦਰ ਵੱਲੋਂ ਅਜਿਹੇ ਐਂਟੀ ਮਾਈਨ ਬੂਟ ਬਣਾਏ ਗਏ ਹਨ ਜੋ ਫ਼ੋਜੀਆਂ ਨੂੰ ਮਾਈਨ ਤੋਂ ਸੁਰੱਖਿਅਤ ਰੱਖਣਗੇ। ਇਸੰਟਰੂਮੈਂਟ ਰਿਸਰਚ ਐਂਡ ਡੇਵਲਪਮੈਂਟ ਦੇਹਰਾਦੂਨ ਨੇ ਚਾਰ ਕਿਲੋਮੀਟਰ ਤੱਕ ਦੇਖਣ ਵਾਲਾ ਕੈਮਰਾ ਤਿਆਰ ਕੀਤਾ ਹੈ ਜੋ ਰਾਤ ਦੇ ਸਮੇਂ ਸਰਹੱਦ ਤੇ ਨਿਗਰਾਨੀ ਰੱਖ ਕੇ ਹਰ ਇੱਕ ਹਲਚਲ ਨੂੰ ਦੇਖ ਸਕਦਾ ਹੈ। ਇੰਸਾਸ ਰਾਈਫਲ ਦੇ ਲਈ ਅਜਿਹਾ ਹੋਲੋਗ੍ਰਾਮ ਬਣਇਆ ਗਿਆ ਹੈ
Defense Expo
ਜਿਸ ਵਿਚ ਨਿਸ਼ਾਨਾ ਲਗਾਉਣ ਦੀ ਲੋੜ ਨਹੀਂ, ਸਿਰਫ ਹੋਲੋਗ੍ਰਾਮ ਦੇਖ ਕੇ ਹੀ ਗੋਲੀ ਚਲਾਈ ਜਾ ਸਕਦੀ ਹੈ। ਡਿਫੈਂਸ ਐਕਸਪੋ ਵਿਚ ਏਰੀਅਲ ਡਿਲੀਵਰੀ ਰਿਸਰਚ ਐਂਡ ਡੇਂਵਲਪਮੈਂਟ ਇਸਟੇਬਲਿਸ਼ਮੈਂਟ ਆਗਰਾ ਨੇ ਬ੍ਰੇਕ ਪੈਰਾਸ਼ੂਟ ਦਾ ਮਾਡਲ ਪੇਸ਼ ਕੀਤਾ। ਇਨ ਉਨ੍ਹਾਂ ਖੇਤਰਾਂ ਵਿਚ ਲੜਾਕੂ ਜਹਾਜ਼ਾਂ ਨੂੰ ਸੁਰੱਖਿਅਤ ਉਤਾਰਨ ਵਿਚ ਸਮਰੱਥ ਹੈ ਜਿਥੇ ਏਅਰ ਸਟਰਿਪ ਛੋਟੀ ਹੁੰਦੀ ਹੈ।
ਵਿਰਾਜ ਕੰਪਨੀ ਨੇ ਨੇਵੀ ਦੇ ਜਹਾਜ਼ ਤੇ ਤੇਜ ਗਤੀ ਨਾਲ ਉਤਰਨ ਵਾਲੇ ਲੜਾਕੂ ਜਹਾਜ਼ ਨੂੰ ਪਾਣੀ ਵਿਚ ਜਾਣ ਤੋਂ ਰੋਕਣ ਲਈ ਉਪਕਰਣ ਤਿਆਰ ਕੀਤਾ ਹੈ। ਆਰਮਾਮੈਂਟ ਰਿਸਰਚ ਐਂਡ ਡੇਵਲਪਮੈਂਟ ਇਸਟੇਬਲਿਸ਼ਮੈਂਟ ਪੁਣੇ ਨੇ ਅਜਿਹੀ ਕੋਨੋਸ਼ਾਟ ਗਨ ਦਾ ਡੈਮੋ ਦਿਤਾ ਜੋ ਕਿ ਯੂ ਵਿਜ਼ਨ ਵਿਚ 400 ਮੀਟਰ ਤੱਕ ਮਾਰ ਕਰ ਸਕਦੀ ਹੈ।