ਆਹ ਕੀ ! ਹੁਣ ਅਯੋਧਿਆ 'ਚ ਚਰਚ ਬਣਾਉਣ ਦੀ ਉੱਠੀ ਮੰਗ 
Published : Nov 15, 2019, 7:26 pm IST
Updated : Nov 15, 2019, 7:26 pm IST
SHARE ARTICLE
Ranu Mandal
Ranu Mandal

ਲੋਕਾਂ ਦਾ ਫੁੱਟਿਆ ਗੁੱਸਾ,ਨਿਸ਼ਾਨੇ ਤੇ ਹੈ ਇਹ ਸੈਲਿਬ੍ਰਿਟੀ !

ਨਵੀਂ ਦਿੱਲੀ- ਲਤਾ ਮੰਗੇਸ਼ਵਰ ਦੇ ਮਕਬੂਲ ਗਾਣਾ 'ਇਕ ਪਿਆਰ ਦਾ ਨਗਮਾ ਹੈ' ਨੂੰ ਗਾ ਕੇ ਰਾਤੋ ਰਾਤ ਸਟਾਰ ਬਣਨ ਵਾਲੀ ਰਾਣੂ ਮੰਡੇਲ ਨੂੰ ਅਜ ਭਲਾ ਕੌਣ ਨਹੀਂ ਜਾਣਦਾ। ਰਾਣੂ ਮੰਡਲ ਅੱਜ ਕਿਸੇ ਜਾਣਕਾਰੀ ਦੀ ਮੋਹਤਾਜ ਨਹੀਂ ਹੈ। ਕੋਲਕਾਤਾ ਸਟੇਸ਼ਨ ਤੇ ਗਾਣਾ ਗਾਉਣ ਵਾਲੀ ਰਾਣੂ ਮੰਡੇਲ ਦੀ ਜ਼ਿੰਦਗੀ ਰਾਤੋ ਰਾਤ ਬਦਲ ਗਈ ਤੇ ਰਾਣੂ ਮੰਡਲ  ਨੂੰ ਲੋਕਾਂ ਨੇ ਸੈਲੇਬ੍ਰਿਟੀ ਵਾਂਗ ਪਸੰਦ ਕੀਤਾ ਪ੍ਰੰਤੂ ਹਾਲ ਹੀ ਵਿਚ ਰਾਣੂ ਮੰਡਲ ਨੇ ਅਜਿਹਾ ਕੀਤਾ ਕਿ ਰਾਣੂ ਮੰਡਲ ਨੂੰ ਚਾਹੁਣ ਵਾਲਿਆਂ ਨੂੰ ਧੱਕਾ ਲੱਗਾ ਹੈ ਕਿਓਂਕਿ ਇਹਨੀਂ ਦਿਨੀਂ ਸ਼ੋਸ਼ਲ ਮੀਡੀਆ ਤੇ ਰਾਣੂ ਮੰਡਲ ਦੀ ਇਕ ਪੋਸਟ ਵਾਇਰਲ ਹੋ ਰਹੀ ਹੈ

Ranu Mandal Ranu Mandal

ਜਿਸ ਕਾਰਨ ਰਾਣੂ ਦੇ ਫੈਨਸ ਕਾਫ਼ੀ ਗੁੱਸੇ ਵਿਚ ਨਜ਼ਰ ਆ ਰਹੇ ਨੇ ਤੇ ਰਾਣੂ ਦੇ ਖਿਲਾਫ਼ ਜਮ ਕੇ ਭੜਾਸ ਕੱਢ ਰਹੇ ਹਨ। ਰਾਣੂ ਮੰਡਲ ਇਹਨੀਂ ਦਿਨੀਂ ਵਿਵਾਦਾਂ ਵਿਚ ਹੈ ਕਿਓਂਕਿ ਰਾਣੂ ਨੇ ਅਯੋਧਿਆ ਮਾਮਲੇ ਨੂੰ ਲੈ ਕੇ ਆਪਣੀ ਗੱਲ ਰੱਖੀ ਹੈ ਤੇ ਰਾਣੂ ਨੇ ਅਯੋਧਿਆ ਵਿਚ ਚਰਚ ਬਣਾਉਣ ਦੀ ਮੰਗ ਕੀਤੀ ਹੈ ਪਰ ਉਸਦੀ ਇਹ ਪੋਸਟ ਵੇਖ ਕੇ ਉਸਦੇ ਫੈਨਸ ਭੜਕ ਗਏ ਤੇ ਸ਼ੋਸ਼ਲ ਮੀਡੀਆ ਤੇ ਜੰਮ ਕੇ ਰਾਣੂ ਤੇ ਟ੍ਰੋਲ ਹੋਣ ਲੱਗ ਪਏ। ਹਾਲਾਂਕਿ ਰਾਣੂ ਨੂੰ ਲੈ ਕੇ ਜੋ ਪੋਸਟ ਹੈ ਉਹ ਗਲਤ ਹੈ ਪ੍ਰੰਤੂ ਲੋਕਾਂ ਦਾ ਗੁੱਸਾ ਰਾਣੂ ਦੇ ਖਿਲਾਫ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। 

Decision will come today in Ayodhya case Ayodhya case2

ਤੁਹਾਨੂੰ ਦੱਸ ਦਈਏ ਕਿ ਰਾਣੂ ਮੰਡਲ ਦੇ ਨਾਮ ਤੋਂ ਹੀ ਚਰਚ ਦੀ ਮੰਗ  ਕੀਤੇ ਜਾਣ ਵਾਲੀ ਪੋਸਟ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਲੋਕਾਂ ਦਾ ਗੁੱਸਾ ਵੀ ਇਹ ਪੋਸਟ ਵੇਖ ਕੇ 13 ਵੇਂ ਆਸਮਾਨ ਤੇ ਪਹੁੰਚਿਆ ਹੋਇਆ ਹੈ ਓਥੇ ਹੀ ਬੀਜੇਪੀ ਦੇ ਵਲੋਂ ਵੀ ਰਾਣੂ ਮੰਡੇਲ ਦੀ ਇਸ ਫੇਕ ਪੋਸਟ ਦਾ ਵਿਰੋਧ ਕੀਤਾ ਜਾ ਰਿਹਾ ਹੈ ਬੀਜੇਪੀ ਐਗਜਿਕੁਟਿਵ ਮੈਂਬਰ ਅਨੁਜ ਬਾਜਪਾਈ ਨੇ ਵੀ ਟਵੀਟ ਕਰ ਰਾਣੂ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਲਿਖਿਆ ਹੈ ਕਿ ਰਾਣੂ ਮੰਡਲ ਨੇ ਅਯੋਧਿਆ ਦੇ ਲਈ ਜਗ੍ਹਾ ਦੀ ਮੰਗ ਕੀਤੀ। ਤੁਹਾਨੂੰ ਨਹੀਂ ਲਗਦਾ ਕਿ ਇਹ ਸਟੇਸ਼ਨ ਤੇ ਭੀਖ ਮੰਗਦੀ ਹੀ ਚੰਗੀ ਲਗਦੀ ਸੀ ? ਇਹ ਤਾਂ ਸਿਰ ਤੇ ਬੈਠ ਗਈ ਹੈ, ਓਥੇ ਹੀ ਲੋਕਾਂ ਨੇ ਵੀ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਰਾਣੂ ਤੇ ਨਿਸ਼ਾਨਾ ਸਾਧਿਆ ਕਿਸੇ ਨੇ ਲਿਖਿਆ ਕਿ ਰਾਣੂ ਨੂੰ ਮਿਸ਼ਨਰੀਜ਼ ਨੇ ਪਹਿਲਾਂ ਕਿਓਂ ਨਹੀਂ ਲੱਭ ਲਿਆ ਜਦੋ ਇਹ ਸਟੇਸ਼ਨ ਤੇ ਗੀਤ ਗਾਉਂਦੀ ਸੀ। 

1

ਤੁਹਾਨੂੰ ਦੱਸ ਦਈਏ ਕਿ 9 ਨਵੰਬਰ ਨੂੰ ਸੁਪਰੀਮ ਕੋਰਟ ਨੇ ਅਯੋਧਿਆ ਜ਼ਮੀਨ ਵਿਵਾਦ ਤੇ ਆਪਣਾ ਫੈਸਲਾ  ਸੁਣਾਇਆ ਤੇ ਇਸ ਜ਼ਮੀਨ ਨੂੰ ਹਿੰਦੂਆਂ ਨੂੰ ਸੌਂਪਣ ਦਾ ਫੈਸਲਾ ਦਿੱਤਾ  ਗਿਆ। ਕੋਰਟ ਨੇ ਕੇਂਦਰ ਸਰਕਾਰ ਦੇ ਇੱਕ ਟ੍ਰਸਟ ਦੇ ਮਾਧਿਅਮ ਨਾਲ ਮੰਡੀ ਨਿਰਮਾਣ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਨੇ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਸ਼ੋਸ਼ਲ ਮੀਡੀਆ ਤੇ ਕਈ ਫਰਜੀ ਖਬਰਾਂ ਵਾਇਰਲ ਹੋਣ ਲਗ ਪਈਆਂ ਤੇ ਅਜਿਹੀ ਹੀ ਫੇਕ ਖ਼ਬਰ ਰਾਣੂ ਮੰਡਲ ਦੀ ਵਾਇਰਲ ਹੋਈ  ਜਿਸ ਕਾਰਨ ਲੋਕਾਂ ਦਾ ਰਾਣੂ ਦੇ ਖਿਲਾਫ਼ ਗੁੱਸਾ ਜੰਮ ਕੇ ਉਜਾਗਰ ਹੋ ਗਿਆ ਪ੍ਰੰਤੂ ਇਹ ਪੋਸਟ ਰਾਣੂ ਮੰਡਲ ਦੀ ਨਹੀਂ ਹੈ ਤੇ ਇਹ ਫੇਕ ਦੱਸੀ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement