ਦਿੱਲੀ ਵਾਲਿਆਂ ਨੇ ਖੁਲ੍ਹ ਕੇ ਮਨਾਈ ਦੀਵਾਲੀ, ਪਟਾਕਿਆਂ ਕਾਰਨ ਖਤਰਨਾਕ ਪੱਧਰ ‘ਤੇ ਪਹੁੰਚਿਆ ਪ੍ਰਦੂਸ਼ਣ 
Published : Nov 15, 2020, 11:34 am IST
Updated : Nov 15, 2020, 12:57 pm IST
SHARE ARTICLE
ban on firecrackers
ban on firecrackers

ਚੰਡੀਗੜ੍ਹ ਵਿਚ ਪਾਬੰਦੀ ਦਾ ਰਿਹਾ ਖਾਸ ਅਸਰ, ਪਿਛਲੇ ਸਾਲ ਦੇ ਮੁਕਾਬਲੇ ਘੱਟ ਚੱਲੇ ਪਟਾਕੇ

ਚੰਡੀਗੜ੍ਹ :  ਚੰਡੀਗੜ੍ਹ ਅੰਦਰ ਪਟਾਕਿਆਂ ‘ਤੇ ਪਾਬੰਦੀ ਨੂੰ ਰਲਵਾ-ਮਿਲਵਾ ਹੁੰਗਾਰਾ ਮਿਲਿਆ ਹੈ ਜਦਕਿ ਗੁਆਢੀ ਸੂਬੇ ਪੰਜਾਬ ਤੋਂ ਇਲਾਵਾ ਰਾਜਧਾਨੀ ਦਿੱਲੀ ਅੰਦਰ ਪਟਾਕੇ ਖੁਲ੍ਹੇਆਮ ਚਲਾਏ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਚੰਡੀਗੜ੍ਹ ਅੰਦਰ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਪਟਾਕੇ ਚੱਲੇ। ਪਟਾਕਿਆਂ ਦੀਆਂ ਦੁਕਾਨਾਂ ਨਾ ਲੱਗਣ ਦੇ ਬਾਵਜੂਦ ਵੀ ਲੋਕ ਪਟਾਕੇ ਅਤੇ ਅਤਿਸ਼ਬਾਜ਼ੀ ਚਲਾਉਂਦੇ ਰਹੇ। ਦੂਜੇ ਪਾਸੇ ਪੰਜਾਬ ਅੰਦਰ ਦੋ ਘੰਟਿਆਂ ਦੀ ਖੁਲ੍ਹ ਦਾ ਫਾਇਦਾ ਉਠਾਉਂਦਿਆਂ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਵੱਡੇ ਪੱਧਰ ‘ਤੇ ਵੇਖਣ ਨੂੰ ਮਿਲੀ ਹੈ।

FirecrackersFirecrackers

ਪ੍ਰਦੂਸ਼ਣ ਲਈ ਪੰਜਾਬ ਸਮੇਤ ਦੂਜੇ ਸੂਬਿਆਂ ਨੂੰ ਜਿੰਮੇਵਾਰ ਦੱਸਣ ਵਾਲੇ ਦਿੱਲੀ ਵਾਸੀਆਂ ਨੇ ਪਾਬੰਦੀ ਦੇ ਬਾਵਜੂਦ ਪਟਾਕਿਆਂ ਦੀ ਦਿਲ ਖੋਲ੍ਹ ਕੇ ਵਰਤੋਂ ਕੀਤੀ। ਦਿੱਲੀ ਅੰਦਰ ਦੇਰ ਰਾਤ ਪਟਾਕੇ ਚੱਲਦੇ ਰਹੇ। ਲੋਕਾਂ ਨੇ ਸ਼ਰੇਆਮ ਐਨਜੀਟੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਪਟਾਕੇ ਚੱਲਣ ਕਾਰਨ ਕਈ ਇਲਾਕਿਆਂ ‘ਚ ਏਅਰ ਕੁਆਲਿਟੀ ਇਨਡੈਕਸ (AQI) 1000 ਦੇ ਕਰੀਬ ਪਹੁੰਚਿਆ।

firecrackersfirecrackers

ਦਿੱਲੀ ਦੇ ਪਾਲਮ ‘ਚ ਖੁੱਲ੍ਹੇਆਮ ਪਟਾਕੇ ਚਲਾਏ ਗਏ। ਆਤਿਸ਼ਬਾਜੀ ਲਗਾਤਾਰ ਹੁੰਦੀ ਰਹੀ। ਇਸ ਕਾਰਨ ਸੜਕਾਂ ‘ਤੇ ਪਟਾਕਿਆਂ ਦਾ ਕਚਰਾ ਵੀ ਦੇਖਿਆ ਗਿਆ। ਦਿੱਲੀ ਦੇ ਪਾਂਡਵ ਨਗਰ ‘ਚ ਵੀ ਪਾਬੰਦੀ ਦੇ ਬਾਵਜੂਦ ਪਟਾਕਿਆਂ ਨੂੰ ਅੱਗ ਲਾਈ ਗਈ ਜਿਸ ਕਾਰਨ ਚਾਰੇ ਪਾਸੇ ਧੁੰਦ ਛਾਈ ਰਹੀ। ਆਨੰਦ ਵਿਹਾਰ ‘ਚ AQI 451 ਤੋਂ ਵਧ ਕੇ 881, ਦੁਆਰਕਾ ‘ਚ 430 ਤੋਂ ਵਧ ਕੇ 896 ਤੇ ਗਾਜੀਆਬਾਦ ‘ਚ 456 ਤੋਂ ਵਧ ਕੇ 999 ਪਹੁੰਚ ਗਿਆ। ਦੁਆਰਕਾ ‘ਚ 430, ਆਈਟੀਓ ‘ਚ 449, ਚਾਂਦਨੀ ਚੌਕ ‘ਚ 414 ਤੇ ਲੋਧੀ ਰੋਡ ‘ਚ ਏਅੜ ਕੁਆਲਿਟੀ ਇੰਡੈਕਸ 389 ਦਰਜ ਕੀਤਾ ਗਿਆ। ਰਾਤ 12 ਵਜੇ ਦਿੱਲੀ ਦੇ ਆਰਕੇ ਆਸ਼ਰਮ ਤੇ ਮਦਰ ਡੇਅਰੀ ‘ਚ ਵੀ AQI ਲੈਵਲ 999 ਰਿਕਾਰਡ ਕੀਤਾ ਗਿਆ।

firecrackersfirecrackers

AQI ਪੱਧਰ ਤੋਂ 400 ਤੋਂ ਉਤਾਂਹ ਜਾਵੇ ਤਾਂ ਇਸ ਦਾ ਮਤਲਬ ਸਾਹ ਦੀ ਬਿਮਾਰੀ ਵਾਲਿਆਂ ਲਈ ਬੇਹੱਦ ਖਤਰਨਾਕ ਹੁੰਦਾ ਹੈ। ਕੋਰੋਨਾ ਕਾਲ ‘ਚ ਇਹ ਹੋਰ ਵੀ ਜਿਆਦਾ ਖਤਰਨਾਕ ਹੈ। ਦਿੱਲੀ ਹੀ ਨਹੀਂ ਪੂਰੇ ਐਨਸੀਆਰ ਦੀ ਹੀ ਅਜਿਹੀ ਹਾਲਤ ਹੈ। ਇੰਡੀਆ ਗੇਟ, ਨਹਿਰੂ ਪੈਲੇਸ, ਸਾਊਥ ਐਕਸ, ਨੌਇਡਾ, ਗਾਜੀਆਬਾਦ ਤੇ ਗੁਰੂਗ੍ਰਾਮ ਹਰ ਪਾਸੇ ਰਾਤ ਭਰ ਖੂਬ ਪਟਾਕੇ ਵੱਜੇ ਤੇ ਪੂਰਾ ਇਲਾਕਾ ਧੂੰਆਂ-ਧੂੰਆਂ ਹੋ ਗਿਆ। ਦਿੱਲੀ NCR ‘ਚ 30 ਨਵੰਬਰ ਤਕ ਪਾਟਕਿਆਂ ਦੀ ਵਿਕਰੀ ਤੇ ਪਟਾਕੇ ਚਲਾਉਣ ‘ਤੇ ਰੋਕ ਹੈ। ਨਿਯਮ ਤੋੜਨ ਵਾਲਿਆਂ ‘ਤੇ ਇਕ ਲੱਖ ਰੁਪਏ ਤਕ ਜੁਰਮਾਨਾ ਹੈ। ਪਰ ਦੀਵਾਲੀ ‘ਤੇ ਦਿੱਲੀ ਵਾਲਿਆਂ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਖੂਬ ਪਟਾਕੇ ਚਲਾਏ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement