
ਪੁਲਿਸ ਨੇ ਇਸ ਮਾਮਲੇ ’ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
Sant Ravidas statue: ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਬਾਂਸਡੀਹ ਰੋਡ ਥਾਣਾ ਖੇਤਰ ਦੇ ਪਿੰਡ ਹਰੀਪੁਰ ਵਿਚ ਸੰਤ ਰਵਿਦਾਸ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ’ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਥਾਣਾ ਇੰਚਾਰਜ ਰਾਜ ਕਪੂਰ ਸਿੰਘ ਨੇ ਬੁਧਵਾਰ ਨੂੰ ਦਸਿਆ ਕਿ ਪਿੰਡ ਹਰੀਪੁਰ ’ਚ 12 ਨਵੰਬਰ ਦੀ ਰਾਤ ਨੂੰ ਸੰਤ ਰਵਿਦਾਸ ਦੀ ਮੂਰਤੀ ਦਾ ਸੱਜਾ ਹੱਥ ਟੁੱਟ ਕੇ ਨੁਕਸਾਨਿਆ ਗਿਆ ਸੀ। ਪੁਲਸ ਨੇ ਮੰਗਲਵਾਰ ਨੂੰ ਇਸ ਮਾਮਲੇ ’ਚ ਯੋਗੇਸ਼ ਰਾਮ ਅਤੇ ਸੋਹਣ ਸਿੰਘ ਨਾਂ ਦੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਟੁੱਟੀ ਹੋਈ ਮੂਰਤੀ ਦੀ ਮੁਰੰਮਤ ਕਰਵਾ ਦਿਤੀ ਗਈ ਹੈ ਅਤੇ ਮੌਕੇ ’ਤੇ ਸ਼ਾਂਤੀ ਬਣਾਈ ਰੱਖੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
(For more news apart from 2 men held for vandalising Sant Ravidas statue in UP’s Ballia, stay tuned to Rozana Spokesman)