Mussoorie Accident News: ਮਸੂਰੀ ਜਾ ਰਹੇ ਛੇ ਦੋਸਤਾਂ ਦੀ ਸੜਕ ਹਾਦਸੇ ’ਚ ਹੋਈ ਮੌਤ

By : GAGANDEEP

Published : Nov 15, 2023, 8:24 am IST
Updated : Nov 15, 2023, 8:42 am IST
SHARE ARTICLE
Six friends death in road accident in Mussoorie
Six friends death in road accident in Mussoorie

Mussoorie Accident News:ਮ੍ਰਿਤਕ ਨੌਜਵਾਨਾਂ ਵਿਚੋਂ ਇਕ ਦਾ ਅਗਲੇ ਮਹੀਨੇ ਸੀ ਵਿਆਹ

Six friends death in road accident in Mussoorie:  ਦਿੱਲੀ ਤੋਂ ਮਸੂਰੀ ਘੁੰਮਣ ਜਾ ਰਹੇ ਛੇ ਦੋਸਤਾਂ ਦੀ ਕਾਰ ਮੁਜ਼ੱਫਰਨਗਰ ਦੇ ਰਾਮਪੁਰ ਚੌਰਾਹੇ ਨੇੜੇ ਹਾਈਵੇਅ 'ਤੇ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। ਹਾਦਸੇ 'ਚ ਸਾਰੇ ਛ ਦੋਸਤਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੋ ਮਾਮੇ, ਭਾਣਜੇ ਅਤੇ ਦੋ ਚਚੇਰੇ ਭਰਾ ਸ਼ਾਮਲ ਹਨ।

ਇਹ ਵੀ ਪੜ੍ਹੋIndia vs NZ Semifinal: ਅੱਜ ਮੁੰਬਈ 'ਚ ਮਹਾਜੰਗ... ਨਿਊਜ਼ੀਲੈਂਡ ਤੋਂ ਬਦਲਾ ਤੇ ਫਾਈਨਲ ਦੀ ਟਿਕਟ ਲੈਣ ਲਈ ਮੈਦਾਨ 'ਚ ਉੱਤਰੇਗੀ ਭਾਰਤੀ ਟੀਮ 

ਦੱਸਿਆ ਗਿਆ ਕਿ ਇਨ੍ਹਾਂ ਵਿੱਚੋਂ ਚਾਰ ਉਨ੍ਹਾਂ ਦੇ ਪਰਿਵਾਰ ਦੇ ਇਕਲੌਤੇ ਪੁੱਤਰ ਸਨ। ਮੌਕੇ ਤੋਂ ਫਰਾਰ ਹੋਏ ਟਰੱਕ ਚਾਲਕ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਦਿੱਲੀ ਦੇ ਮਾਨਸਰੋਵਰ ਥਾਣਾ ਖੇਤਰ ਦੇ ਰਾਮਨਗਰ ਵਾਸੀ ਸ਼ੁਭਮ ਤਿਆਗੀ (22) ਪੁੱਤਰ ਯੋਗਿੰਦਰ ਤਿਆਗੀ, ਕੁਨਾਲ ਸ਼ਰਮਾ (23) ਪੁੱਤਰ ਨਵੀਨ ਸ਼ਰਮਾ, ਪਾਰਸ ਸ਼ਰਮਾ (18) ਪੁੱਤਰ ਦੀਪਕ ਸ਼ਰਮਾ, ਧੀਰਜ (20) ਪੁੱਤਰ ਚੰਦਰ ਸਿੰਘ, ਥਾਣਾ ਮੰਡੋਲੀ ਦੇ ਅਸ਼ੋਕ ਨਗਰ ਵਾਸੀ ਵਿਸ਼ਾਲ (20) ਪੁੱਤਰ ਮਿੰਟਾ ਸੋਮਵਾਰ ਰਾਤ ਸਿਰਾਜ ਦੀ ਕਾਰ 'ਚ ਮਸੂਰੀ ਘੁੰਮਣ ਜਾ ਰਹੇ ਸਨ। ਪਾਰਸ ਕਾਰ ਚਲਾ ਰਿਹਾ ਸੀ।

ਇਹ ਵੀ ਪੜ੍ਹੋHaryana Accident News: ਹਰਿਆਣਾ 'ਚ ਸੜਕ ਹਾਦਸੇ 'ਚ ਪੰਜ ਮਹੰਤਾਂ ਦੀ ਹੋਈ ਮੌਤ 

ਮੇਰਠ ਤੋਂ ਅਮਨ ਸ਼ਰਮਾ (22) ਪੁੱਤਰ ਮੁਨਸ਼ੀ ਰਾਮ ਵਾਸੀ ਸੂਰਜਕੁੰਡ ਆਰੀਆ ਨਗਰ ਵੀ ਉਨ੍ਹਾਂ ਦੇ ਨਾਲ ਗਿਆ ਸੀ। ਸਵੇਰੇ ਚਾਰ ਵਜੇ ਰਾਮਪੁਰ ਚੌਰਾਹੇ 'ਤੇ ਕਾਰ ਅੱਗੇ ਜਾ ਰਹੇ ਇਕ ਟਰੱਕ ਨਾਲ ਟਕਰਾ ਗਈ। ਮੌਕੇ 'ਤੇ ਰੌਲਾ ਪੈ ਗਿਆ। ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ।

ਪੁਲਿਸ ਨੇ ਕਾਰ ਵਿਚ ਫਸੇ ਨੌਜਵਾਨਾਂ ਨੂੰ ਬਾਹਰ ਕੱਢ ਕੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕ ਦੇ ਵਾਰਸਾਂ ਨਾਲ ਮੋਬਾਈਲ ਫੋਨਾਂ ਰਾਹੀਂ ਸੰਪਰਕ ਕੀਤਾ ਗਿਆ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚੋਂ ਇਕ ਨੌਜਵਾਨ ਦਾ ਅਗਲੇ ਮਹੀਨੇ ਵਿਆਹ ਸੀ ਪਰ ਵਿਆਹ ਤੋਂ ਪਹਿਲਾਂ ਹੀ ਘਰ ਵਿਚ ਸੱਥਰ ਵਿਛ ਗਏ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement