
ਵਿਦੇਸ਼ ਮੰਤਰਾਲੇ ਮੁਤਾਬਕ ਇਹਨਾਂ ਦੀ ਸੂਚੀ ਪਾਕਿਸਾਨ ਸਰਕਾਰ ਨੇ ਉੁਪਲਬਧ ਕਰਵਾਈ ਹੈ ਪਰ ਤਕਨੀਕੀ ਰੁਕਾਵਟਾਂ ਦੱਸ ਕੇ ਇਹਨਾਂ ਦੀ ਰਿਹਾਈ ਦੇ ਮਾਮਲੇ ਲਟਕਾਏ ਜਾ ਰਹੇ ਹਨ।
ਨਵੀਂ ਦਿੱਲੀ, ( ਭਾਸ਼ਾ ) : ਪਾਕਿਸਤਾਨ ਦੀਆਂ ਜੇਲਾਂ ਵਿਚ ਕੈਦ ਪੂਰੀ ਕਰ ਚੁੱਕੇ ਭਾਰਤੀਆਂ ਨੂੰ ਛੇਤੀ ਰਿਹਾ ਕਰਨ ਲਈ ਭਾਰਤ ਸਰਕਾਰ ਨੇ ਪਾਕਿਸਤਾਨ 'ਤੇ ਦਬਾਅ ਬਣਾਇਆ ਹੈ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਲਿਖਤ ਰੀਪਰੋਟ ਜਾਰੀ ਕੀਤੀ ਹੈ। ਕੈਦੀਆਂ ਤੱਕ ਡਿਪਲੋਮੈਟ ਪਹੁੰਚ ਦੇ 95 ਮਤੇ ਪਾਕਿਸਤਾਨ ਨੇ ਠੁਕਰਾਏ ਹਨ। ਭਾਰਤ ਸਰਕਾਰ ਨੇ ਮੁੰਬਈ ਦੇ ਰਹਿਣ ਵਾਲੇ ਹਾਮਿਦ ਨਿਹਾਲ ਅੰਸਾਰੀ (33) ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ 2015 ਵਿਚ ਸਜ਼ਾ ਪੂਰੀ ਕੀਤੀ ਜਾਣ ਦੇ ਬਾਵਜੂਦ ਉਸ ਨੂੰ ਰਿਹਾ ਨਹੀਂ ਕੀਤਾ ਗਿਆ ਹੈ।
Peshawar central jail
ਜਦਕਿ ਉਸ ਨੂੰ ਰਿਹਾ ਕਰਨ ਲਈ ਪਿਸ਼ਾਵਰ ਦੀ ਹਾਈ ਕੋਰਟ ਨੇ ਪਾਕਿਸਤਾਨ ਸਰਕਾਰ ਨੂੰ ਨਿਰਦੇਸ਼ ਦੇ ਰੱਖਿਆ ਹੈ। ਪਾਕਿਸਤਾਨ ਦੀਆਂ ਜੇਲਾਂ ਵਿਚ ਕੁਲ 48 ਅਜਿਹੇ ਕੈਦੀ ਹਨ ਜਿਹਨਾਂ ਦੀ ਸਜ਼ਾ ਦੀ ਮਿਆਦ ਪੂਰੀ ਹੋ ਚੁੱਕੀ ਹੈ। ਇਹਨਾਂ ਵਿਚ ਕਈ ਅਜਿਹੇ ਹਨ ਜਿਹਨਾਂ 'ਤੇ ਕੋਈ ਦੋਸ਼ ਨਹੀਂ ਲਗਾ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਇਹਨਾਂ ਦੀ ਸੂਚੀ ਪਾਕਿਸਾਨ ਸਰਕਾਰ ਨੇ ਉੁਪਲਬਧ ਕਰਵਾਈ ਹੈ ਪਰ ਤਕਨੀਕੀ ਰੁਕਾਵਟਾਂ ਦੱਸ ਕੇ ਇਹਨਾਂ ਦੀ ਰਿਹਾਈ ਦੇ ਮਾਮਲੇ ਲਟਕਾਏ ਜਾ ਰਹੇ ਹਨ।
Hamid Nihal Ansari
ਇਕ ਪਾਕਿਸਤਾਨੀ ਲੜਕੀ ਨਾਲ ਆਨਲਾਈਨ ਹੋਈ ਦੋਸਤੀ ਤੋਂ ਬਾਅਦ ਗ਼ੈਰ ਕਾਨੂੰਨੀ ਤਰੀਕੇ ਨਾਲ ਉਸ ਨੂੰ ਮਿਲਣ ਪੁੱਜੇ ਨਿਹਾਲ ਅੰਸਾਰੀ ਦੀ ਸਜ਼ਾ ਪੂਰੀ ਹੋ ਚੁੱਕੀ ਹੈ।ਪਾਕਿਸਤਾਨ ਦੀ ਅਦਾਲਤ ਨੇ ਭਾਰਤੀ ਕੈਦੀ ਹਾਮਿਦ ਅੰਸਾਰੀ ਨੂੰ ਵਾਪਸ ਭੇਜਣ ਦੀ ਕਾਰਵਾਈ ਪੂਰੀ ਕਰਨ ਲਈ ਇਕ ਮਹੀਨੇ ਦਾ ਸਮਾਂ ਦਿਤਾ ਹੈ। ਅੰਸਾਰੀ ਪਿਸ਼ਾਵਰ ਕੇਂਦਰੀ ਜੇਲ ਵਿਚ ਬੰਦ ਹਨ ਅਤੇ ਉਹਨਾਂ ਨੂੰ ਫ਼ੋਜੀ ਅਦਾਲਤ ਨੇ ਫਰਜ਼ੀ ਪਾਕਿਸਤਾਨੀ ਪਛਾਣ ਪੱਤਰ ਰੱਖਣ ਦੇ ਦੋਸ਼ ਵਿਚ 15 ਦਸੰਬਰ 2015 ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।
Pakistan
ਅਫਗਾਨਿਸਤਾਨ ਤੋਂ ਹੋ ਕੇ ਪਾਕਿਸਤਾਨ ਵਿਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਤੇ 2012 ਵਿਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਸੰਘੀ ਸਰਕਾਰ ਨੇ ਅੰਸਾਰੀ ਦੀ ਰਿਹਾਈ ਨੂੰ ਲੈ ਕੇ ਹੁਣ ਤੱਕ ਕੋਈ ਕਦਮ ਨਹੀਂ ਚੁੱਕਿਆ ਹੈ। ਅੰਸਾਰੀ ਦੇ ਵਕੀਲ ਕਾਜ਼ੀ ਮੁਹੰਮਦ ਅਨਵਰ ਮੁਤਾਬਕ ਅੰਸਾਰੀ ਦੀ ਸਜ਼ਾ 15 ਦਸੰਬਰ ਨੂੰ ਪੂਰੀ ਹੋ ਚੁੱਕੀ ਹੈ। ਗ੍ਰਹਿ ਮੰਤਰਾਲੇ ਨੇ ਅਦਾਲਤ ਨੂੰ ਭਰੋਸਾ ਦਿਤਾ ਹੈ ਕਿ ਦਸਤਾਵੇਜ਼ ਤਿਆਰ ਕਰ ਕੇ ਕੈਦੀ ਨੂੰ ਵਾਘਾ ਬਾਰਡਰ ਹੁੰਦੇ ਹੋਏ ਭਾਰਤੀ ਅਧਿਕਾਰੀਆਂ ਦੇ ਸਪੁਰਦ ਕਰ ਦਿਤਾ ਜਾਵੇਗ।