
ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕਾਂਗਰਸ ਖ਼ੁਸ਼ ਹੈ। ਦੋ ਦਿਨਾਂ ਬਾਅਦ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਚੁਣਿਆ ਗਿਆ ਅਤੇ ਕਮਲਨਾਥ ਨੂੰ...
ਨਵੀਂ ਦਿੱਲੀ (ਭਾਸ਼ਾ) : ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕਾਂਗਰਸ ਖ਼ੁਸ਼ ਹੈ। ਦੋ ਦਿਨਾਂ ਬਾਅਦ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਚੁਣਿਆ ਗਿਆ ਅਤੇ ਕਮਲਨਾਥ ਨੂੰ ਸੀਐਮ ਬਣਾਇਆ ਗਿਆ। ਉਹਨਾਂ ਨੂੰ ਚਾਹੁਣ ਵਾਲੇ ਬਾਲੀਵੁਡ ਤਕ ਹਨ ਅਤੇ ਉਹਨਾਂ ਨੂੰ ਚਾਹੁਣ ਵਾਲੇ ਬਾਲੀਵੁਡ ਦੇ ਦਬੰਗ ਖ਼ਾਨ ਮਤਲਬ ਸਲਮਾਨ ਖ਼ਾਨ ਦੇ ਮੂੰਹ ਤੋਂ ਸੁਣੀ ਗਈ ਹੈ। ਜੀ ਹਾਂ, ਦਰਅਸਲ, ਸੋਸ਼ਲ ਮੀਡੀਆ ਉਤੇ ਇਹਨਾਂ ਦਿਨਾਂ ਵਿਚ ਸਲਮਾਨ ਖ਼ਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਸਲਮਾਨ ਖ਼ਾਨ ਕਮਲਨਾਥ ਦੀ ਤਾਰੀਫ਼ ਕਰਦੇ ਹੋਏ ਸੁਣੇ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਪਿਛਲੇ ਸਾਲ ਦੀ ਹੈ ਅਤੇ ਇਕ ਨਿਊਜ਼ ਚੈਨਲ ਵਿਚ ਸਲਮਾਨ ਖ਼ਾ ਦੁਆਰਾ ਦਿਤੇ ਗਏ ਇੰਟਰਵਿਊ ਵਿਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਉਹ ਛਿੰਦਵਾੜਾ ਵਿਚ ਹੁੰਦੇ ਤਾਂ ਕਮਲਨਾਥ ਨੂੰ ਹੀ ਵੋਟ ਕਰਦੇ। ਉਹਨਾਂ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇੰਟਰਵਿਊ ਵਿਚ ਸਲਮਾਨ ਖ਼ਾਨ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਸੀ, ਮੈਂ ਮੁੰਬਈ ਤੋਂ ਆਉਂਦਾ ਹਾਂ, ਮੇਰਾ ਸੰਸਦੀ ਖੇਤਰ ਵਾਂਦਰਾ ਹੈ। ਐਮ.ਪੀ ਅਤੇ ਐਮ.ਐਲ.ਏ ਪ੍ਰਿਆ ਦੱਤ ਅਤੇ ਬਾਬਾ ਸਿਦੀਕੀ ਹਨ। ਮੈਂ ਉਹਨਾਂ ਨੂੰ ਵੋਟ ਕਰਦਾ ਹਾਂ. ਉਹ ਮੇਰੇ ਦੋਸਤ ਹਨ। ਉਹ ਇਥੇ ਬਹੁਤ ਵਧੀਆ ਕੰਮ ਕਰ ਰਹੇ ਹਨ।
ਸਲਮਾਨ ਖਾਨ ਦਾ ਕਹਿਣ ਹੈ ਕਿ ਜੇਕਰ ਮੈਂ ਕਿਤੇ ਹੋਰ ਥਾਂ ‘ਤੇ ਵੀ ਰਹਿੰਦਾ ਤਾਂ ਮੈਂ ਇਹ ਨਹੀਂ ਦੇਖਦਾ ਕਿ ਉਹ ਕੋਣ ਹਨ ਕਿਸ ਪਾਰਟੀ ਤੋਂ ਹਨ। ਮੇਰੇ ਲਈ ਅਜਿਹਾ ਇੰਨਸਾਨ ਹੋਵੇ ਜਿਹੜਾ ਮੇਰੇ ਸੰਸਦੀ ਖੇਤਰ ਲਈ ਵਧੀਆ ਕੰਮ ਕਰੇ। ਜਿਵੇਂ ਕਿ ਮੈਂ ਛਿੰਦਵਾੜਾ ਦੀ ਗੱਲ ਕਰਾਂ ਤਾਂ ਮੈਂ ਕਮਲਨਾਥ ਨੂੰ ਵੋਟ ਕਰਾਂਗਾ। ਜੇਕਰ ਮੈਂ ਗੋਂਦੀਆ ਵਿਚ ਹੁੰਦਾ ਤਾਂ ਪ੍ਰਫੂਲ ਪਟੇਲ ਨੂੰ ਵੋਟ ਦਵਾਂਗਾ। ਇਹ ਮੇਰੇ ਦੋਸਤ ਹਨ। ਦੱਸ ਦਈਏ ਕਿ ਹਾਲ ਹੀ ਵਿਚ ਕਮਲਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਤੌਰ ਉਤੇ ਚੁਣਿਆ ਗਿਆ ਹੈ।
17 ਦਸੰਬਰ ਨੂੰ ਉਹ ਭੋਪਾਲ ਦੇ ਲਾਲ ਪਰੇਡ ਗਰਾਉਂਡ ਵਿਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਦੋ ਦਿਨਾਂ ਬਾਅਦ ਕਮਲਨਾਥ ਨੂੰ ਸੀਐਮ ਚੁਣਿਆ ਗਿਆ ਹੈ। ਮੱਧ ਪ੍ਰਦੇਸ਼ ਵਿਚ ਕਮਲਨਾਥ ਦੇ ਨਾਲ-ਨਾਲ ਮਾਜਿਓਟਿਰਾਦਿਤਿਆ ਸਿੰਧਿਆ ਦਾ ਨਾਮ ਵੀ ਸਾਹਮਣੇ ਆਇਆ ਸੀ। ਪਰ ਰਾਹੁਲ ਗਾਂਧੀ ਨੇ ਕਮਲਨਾਥ ਦੇ ਨਾਮ ਉਤੇ ਮੋਹਰ ਲਗਾਈ ਹੈ।