ਮੁੰਬਈ ਹਮਲਾ : ਭਾਰਤੀ ਏਜੰਸੀਆਂ ਲਈ ਵੱਡਾ ਮਦਦਗਾਰ ਬਣਿਆ ਸੀ ਇਕ ਕਸ਼ਮੀਰੀ ਮੁਸਲਮਾਨ
Published : Nov 28, 2018, 12:34 pm IST
Updated : Nov 28, 2018, 3:50 pm IST
SHARE ARTICLE
Mumbai Attack
Mumbai Attack

ਅਜਿਹਾ ਲਗਦਾ ਹੈ ਕਿ ਭਾਰਤ ਸਰਕਾਰ 26/11 ਦੇ ਨਾਇਕਾਂ ਦੇ ਰਜਿਸਟਰ ਵਿਚ ਇਕ ਕਸ਼ਮੀਰੀ ਮੁਸਲਮਾਨ ਨਾਇਕ ਦਾ ਨਾਮ ਜੋੜਨ ਦੀ ਇਛੁੱਕ ਨਹੀਂ ਸੀ।

ਨਵੀਂ ਦਿੱਲੀ,  ( ਭਾਸ਼ਾ ) : ਅਗਸਤ 2008 ਵਿਚ ਜੰਮੂ-ਕਸ਼ਮੀਰ ਪੁਲਿਸ ਦੇ ਇਕ ਏਜੰਟ ਨੇ ਲਸ਼ਕਰ-ਏ-ਤਾਈਬਾ ਵਿਚ ਘੁਸਪੈਠ ਕਰ ਲਈ ਸੀ ਅਤੇ ਇਸ ਦੇ ਕਮਾਂਡਰਾਂ ਕੋਲ 22 ਸੈਲਫੋਨ ਸਿਮ ਕਾਰਡ ਪਹੂੰਚਾ ਦਿਤੇ ਸਨ। ਜਿਨ੍ਹਾਂ ਨੂੰ ਪੂਰੇ ਭਾਰਤ ਵਿਚ ਅਪ੍ਰੇਸ਼ਨ ਦੌਰਾਨ ਵਰਤਿਆ ਜਾਣਾ ਸੀ। ਕਾਰਡ ਦੇ ਨੰਬਰ ਖੁਫੀਆ ਵਿਭਾਗ ਦੀ ਰਿਕਾਰਡ ਸੂਚੀ ਵਿਚ ਦਰਜ ਸਨ। ਜਦ 26/11 ਦੀ ਸਾਜਸ਼ ਨੂੰ ਰਚਣ ਵਾਲੇ ਮੌਤ ਦੇ ਸੌਦਾਗਰਾਂ ਨੇ ਅਪਣੇ ਸੈਲਫੋਨ ਚਾਲੂ ਕੀਤੇ ਤਾਂ ਇਕ ਕੰਪਿਊਟਰ ਵੀ ਚਾਲੂ ਹੋ ਗਿਆ।

ਆਟੋਰਿਕਸ਼ਾ ਤੋਂ ਜਸੂਸ ਬਣੇ ਸ਼ਖ਼ਸ ਨੇ ਸਰਕਾਰੀ ਏਜੰਸੀਆਂ ਦੇ ਲਈ ਮੌਤ ਦੇ ਸੌਦਾਗਰਾਂ ਦੀ ਕਾਲ ਨੂੰ ਇੰਟਰਸੈਪਟ ਕਰਨਾ ਸੰਭਵ ਬਣਾ ਦਿਤਾ ਸੀ। ਅਜਿਹਾ ਕਰਨ ਨਾਲ ਹੀ 26/11 ਵਿਚ ਪਾਕਿਸਤਾਨ ਦੀ ਭੂਮਿਕਾ ਨੂੰ ਸਾਬਤ ਕੀਤਾ ਜਾ ਸਕਿਆ ਸੀ। ਪਰ ਜਿਸ ਸ਼ਖਸ ਕਾਰਨ ਇਹ ਸੰਭਵ ਹੋ ਪਾਇਆ, ਉਹ ਸ਼ਖਸ ਅਜੇ ਵੀ ਅਣਜਾਣ ਹੀ ਬਣਿਆ ਹੋਇਆ ਹੈ। ਉਸ ਨੂੰ ਕੋਈ ਮੈਡਲ ਜਾਂ ਇਨਾਮ ਮਿਲਣ ਦੀ ਬਜਾਏ ਝੂਠੇ ਦੋਸ਼ਾਂ ਵਿਚ ਤਿੰਨ ਮਹੀਨੇ ਲਈ ਜੇਲ ਵਿਚ ਰੱਖਿਆ ਗਿਆ। ਉਸ ਦਾ ਪਰਵਾਰ ਕਸ਼ਮੀਰ ਵਿਚ ਅੱਜ ਵੀ ਅਤਿਵਦੀਆਂ ਦੇ ਖ਼ਤਰੇ ਹੇਠ ਹੀ ਰਹਿੰਦਾ ਹੈ।

ਸ਼ੇਖ ਕਈ ਸਾਲਾਂ ਤੱਕ ਕੋਲਕਾਤਾ ਅਤੇ ਚੇਨਈ ਵਿਚ ਆਟੋ ਰਿਕਸ਼ਾ ਚਲਾ ਰਿਹਾ ਸੀ ਅਤੇ ਕਸ਼ਮੀਰ ਤੋਂ ਦੂਰ ਸੀ ਪਰ ਹੁਣ ਉਹ ਬਦਲਾ ਲੈਣਾ ਚਾਹੁੰਦਾ ਸੀ । ਇਸ ਤੋਂ ਬਾਅਦ ਉਹ ਤੱਤਕਾਲੀਨ ਇੰਸਪੈਕਟਰ ਜਨਰਲ ਆਫ ਪੁਲਿਸ ਐਸ.ਐਮ. ਸਹਾਇ ਦੇ ਅਧੀਨ ਚਲ ਰਹੀ ਇਕ ਪੁਲਿਸ ਇਕਾਈ ਵਿਚ ਭਰਤੀ ਹੋ ਗਿਆ। ਅਪਣੀ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਬਦਲੇ ਸ਼ੇਖ ਨੂੰ ਇਕ ਫੌਲੋਅਰ ਦੇ ਤੌਰ 'ਤੇ ਬਹੁਤ ਹੀ ਘੱਟ ਪੈਸੇ ਮਿਲਦੇ ਸਨ। ਫੌਲੋਅਰ ਪੁਲਿਸ ਦਾ ਸੱਭ ਤੋਂ ਹੇਠਲੇ ਦਰਜੇ ਦਾ ਰੈਂਕ ਹੈ ਅਤੇ ਬਗੈਰ ਕਿਸੇ ਸੈਕੰਡਰੀ ਸਕੂਲ ਦੀ ਯੋਗਤਾ ਰੱਖਣ ਵਾਲੇ ਵਿਅਕਤੀਆਂ ਲਈ ਉਪਲਬਧ ਇਕੋ ਇਕ ਅਹੁਦਾ ਹੈ।

ਸਾਲ 2006 ਤੋਂ ਸ਼ੇਖ ਨੇ ਦੱਖਣੀ ਕਸ਼ਮੀਰ ਦੇ ਨਾਲ-ਨਾਲ ਸ਼੍ਰੀਨਗਰ ਵਿਖੇ ਮੱਧ ਪੱਧਰ ਦੇ ਲਸ਼ਕਰ ਕਮਾਂਡਰਾਂ ਨਾਲ ਸੰਪਰਕ ਕੀਤਾ, ਲੁਕਣ ਦਾ ਸੁਰੱਖਿਅਤ ਠਿਕਾਣਾ ਦੱਸਿਆ, ਸੁਨੇਹਾ ਲਿਜਾਣ ਦਾ ਕੰਮ ਕੀਤਾ ਅਤੇ ਟਰਾਂਸਪੋਰਟ ਦੀ ਵਿਵਸਥਾ ਕੀਤੀ। ਸੰਗਠਨ ਨੇ ਉਸ 'ਤੇ ਭਰੋਸਾ ਨਹੀਂ ਕੀਤਾ। ਪਰ ਸ਼ੇਖ ਨੇ ਹਰ ਇਮਤਿਹਾਨ ਪਾਸ ਕੀਤਾ। ਪੁਲਿਸ ਨੇ ਚੁਪਚਾਪ ਇਹ ਸੁਨਿਸ਼ਚਿਤ ਕੀਤਾ ਕਿ ਜਿਨ੍ਹਾਂ ਇਕਾਇਆਂ ਲਈ ਉਹ ਕੰਮ ਕਰ ਰਿਹਾ ਸੀ , ਉਸ ਨੂੰ ਕਦੇ ਵੀ ਨਿਸ਼ਾਨਾ ਨਹੀਂ ਬਣਾਇਆ ਗਿਅ। ਘੱਟ ਤੋਂ ਘੱਟ ਤਦ ਤੱਕ ਜਦ ਤੱਕ ਉਸ 'ਤੇ ਪੁਲਿਸ ਦਾ ਏਜੰਟ ਹੋਣ ਦਾ ਸ਼ੱਕ ਹੋ ਸਕਦਾ ਸੀ।

ਅਗਸਤ 2008 ਵਿਚ ਸੰਗਠਨ ਵੱਲੋਂ ਵੱਡੀ ਮੰਗ ਆਈ। ਸੰਗਠਨ ਨੂੰ ਵੱਡੀ ਗਿਣਤੀ ਵਿਚ ਸਿਮ ਕਾਰਡ ਦੀ ਲੋੜ ਸੀ। ਜੋ ਕਸ਼ਮੀਰ ਦੇ ਬਾਹਰ ਵੀ ਵਰਤੇ ਜਾ ਸਕਦੇ ਹੋਣ । ਸ਼ੇਖ ਕੋਲਕਾਤਾ ਚਲੇ ਗਏ ਜਿਥੇ ਆਟੋ ਰਿਕਸ਼ਾ ਚਲਾਉਣ ਦੇ ਦਿਨਾਂ ਦੇ ਉਸ ਦੇ ਦੋਸਤ ਸੀ। ਉਸ ਨੇ 22 ਸਿਮ ਖਰੀਦੇ। ਸ਼੍ਰੀਨਗਰ ਵਿਖੇ ਸਹਾਇ ਨੇ, ਜਿਨ੍ਹਾਂ ਨੇ ਲਸ਼ਕਰ ਵਿਚ ਘੁਸਪੈਠ ਕਰਨ ਲਈ ਯੋਗ ਉਪਰਾਲਿਆਂ ਦੀ ਲੜੀ ਸ਼ੁਰੂ ਕੀਤੀ ਸੀ, ਨੇ ਖੁਫੀਆ ਬਿਓਰੋ ਦੇ ਸਥਾਨਕ ਸਟੇਸ਼ਨ ਨੂੰ ਚਿੱਠੀ ਲਿਖੀ। ਤੱਤਕਾਲੀਨ ਖੁਫੀਆ ਬਿਓਰੋ ਸਟੇਸ਼ਨ ਮੁਖੀ ਅਰੁਣ ਚੌਧਰੀ ਨੂੰ ਭੇਜੀ

ਚਿੱਠੀ ਵਿਚ ਉਨ੍ਹਾਂ ਨੇ ਖਰੀਦੀਆਂ ਗਈਆਂ ਸਿਮਾਂ ਦੇ ਨੰਬਰ ਦੱਸਦੇ ਹੋਏ ਇਨ੍ਹਾਂ ਦੀ ਰਾਜ ਤੋਂ ਬਾਹਰ ਸੰਭਾਵਿਤ ਵਰਤੋਂ ਦੀ ਚਿਤਾਵਨੀ ਦਿਤੀ ਸੀ। ਫਿਰ 26/11 ਹੋ ਗਿਆ ਅਤੇ ਖੁਫੀਆ ਵਿਭਾਗ ਹਮਲਾਵਰਾਂ ਦੀ ਕਰਾਚੀ ਵਿਚ ਉਨ੍ਹਾਂ ਦੇ ਕੰਟਰੋਲ ਰੂਮ ਵਿਚ ਗੱਲਬਾਤ ਰੀਅਲ ਟਾਈਮ ਵਿਚ ਸੁਣਨ ਵਿਚ ਸਮਰਥ ਹੋ ਗਿਆ ਸੀ। ਭਾਵੇਂ ਹੀ ਉਹ ਵਾਇਸ-ਓਵਰ-ਇੰਟਰਨੈਟ ਪ੍ਰੋਟੋਕਾਲ ਨੰਬਰਾਂ ਤੋਂ ਮਾਸਕ ਕੀਤਾ ਸੀ। ਇਨ੍ਹਾਂ ਕਾਲਾਂ ਵਿਚ ਸਿਖਰ ਲਸ਼ਕਰ ਕਮਾਂਡਰ ਮੁਜਮਲ ਭੱਟ ਅਤੇ ਜ਼ਕੀ-ਉਰ-ਰਹਮਾਨ-ਲਖਵੀ ਦੀ ਭੂਮਿਕਾ ਦਾ ਵੀ ਪੁਖ਼ਤਾ ਸਬੂਤ ਸ਼ਾਮਲ ਸੀ।

ਹਾਲਾਂਕਿ ਪਾਕਿਸਤਾਨ ਜਨਤਕ ਤੌਰ 'ਤੇ ਇਸ ਗੱਲ ਤੋਂ ਇਨਕਾਰ ਕਰ ਰਿਹਾ ਸੀ ਕਿ ਉਸ ਦਾ ਹਮਲਾਵਰਾਂ ਨਾਲ ਕੋਈ ਸਬੰਧ ਨਹੀਂ ਹੈ, ਇਸ ਦੀ ਬਜਾਇ ਉਹ ਇਸ ਹਮਲੇ ਦਾ ਦੋਸ਼ ਭਾਰਤ ਦੇ  ਇਕ ਜਿਹਾਦੀ ਸਮੂਹ 'ਤੇ ਲਗਾ ਰਿਹਾ ਸੀ। ਪਰ ਭਾਰਤ ਕੋਲ ਉਸ ਦੇ ਝੂਠ ਦੀ ਪੋਲ ਖੋਲ੍ਹਣ ਦਾ ਸਬੂਤ ਸੀ। 26/11 ਮਾਮਲੇ ਦੀ ਜਾਂਚ ਦੌਰਾਨ ਮੁੰਬਈ ਪੁਲਿਸ ਨੇ 10 ਅਤਿਵਾਦੀਆਂ ਦੀ ਟੀਮ ਤੋਂ ਬਰਾਮਦ ਪੱਛਮ ਬੰਗਾਲ ਦੇ ਖਰੀਦੇ ਹੋਏ ਸਿਮ ਕਾਰਡਾਂ ਦੀ ਪਛਾਣ ਕੀਤੀ। ਕੋਲਕਾਤਾਂ ਦੀ ਅਤਿਵਾਦੀ ਵਿਰੋਧੀ ਟੀਮ ਨੇ ਛੇਤੀ ਹੀ ਸ਼ਹਿਰ ਵਿਚ ਰਹਿ ਚੁੱਕੇ ਅਤੇ ਮੂਲ ਤੌਰ 'ਤੇ ਉਸ ਕਸ਼ਮੀਰੀ

ਨੌਜਵਾਨ ਦੀ ਪਛਾਣ ਕਰ ਲਈ ਜਿਸ ਨੇ ਇਨ੍ਹਾਂ ਸਿਮਾਂ ਨੂੰ ਖਰੀਦਿਆ ਸੀ। ਦਸੰਬਰ ਵਿਚ ਸ਼ੇਖ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੰਮੂ-ਕਸ਼ਮੀਰ ਪੁਲਿਸ ਦੇ ਤਿੱਖੇ ਵਿਰੋਧ ਨਾਲ ਵੀ ਉਸ ਨੂੰ ਕੋਈ ਮਦਦ ਨਹੀਂ ਮਿਲੀ। ਖੁਫੀਆ ਵਿਭਾਗ ਨੂੰ ਸੱਚ ਪਤਾ ਸੀ ਪਰ ਉਸ ਨੇ ਦਖਲ ਨਾ ਦੇਣ ਦਾ ਫੈਸਲਾ ਕੀਤਾ। ਖੁਫੀਆ ਵਿਭਾਗ ਦੇ ਅੰਦਰੂਨੀ ਸੂਤਰਾਂ ਦਾ ਦਾਅਵਾ ਹੈ ਕਿ ਤੱਤਕਾਲੀਨ ਮੁਖੀ ਨੇਹਚਲ ਸੰਧੂ ਨੇ ਹਾਲਾਤਾਂ ਕਾਰਨ ਸ਼ੇਖ ਨੂੰ ਜੇਲ ਵਿਚ ਸੜਨ ਦੇਣ ਲਈ ਛੱਡ ਦਿਤਾ ਸੀ। ਸਿਮ ਕਾਰਡ ਕੋਲਕਾਤਾ ਤੋਂ ਖਰੀਦੇ ਗਏ ਸੀ। ਇਹ ਖ਼ਬਰ ਮੁੰਬਈ ਪੁਲਿਸ ਰਾਹੀ ਲੀਕ ਹੋ ਗਈ ਸੀ

ਅਤੇ ਕੇਂਦਰ ਸਰਕਾਰ ਸਿਮ ਕਾਰਡ ਖਰੀਦਣ ਵਾਲੇ ਸ਼ਖ਼ਮ ਦੀ ਪਛਾਣ ਕਰਨ ਦੀ ਪਾਕਿਸਤਾਨ ਦੀ ਮੰਗ ਨੂੰ ਅਣਦੇਖਿਆ ਨਹੀਂ ਸੀ ਕਰਨਾ ਚਾਹੁੰਦੀ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਸੰਧੂ ਨੂੰ ਸ਼ੇਖ ਦੇ ਕੰਮਾਂ ਨੂੰ ਗੁਪਤ ਰਖਣਾ ਸੀ। ਇਸੇ ਰਣਨੀਤੀ ਅਧੀਨ ਸ਼ੇਖ ਨੂੰ ਜੇਲ ਵਿਚ ਰਹਿਣ ਦਿਤਾ ਗਿਆ। ਜਦਕਿ ਅਸਲ ਇਹ ਸੀ ਕਿ ਜਸੂਸ ਨਹੀਂ ਚਾਹੁੰਦੇ ਸਨ ਕਿ ਇਕ ਆਮ ਸ਼ਖ਼ਸ ਨੇ ਲਸ਼ਕਰ-ਏ-ਤਾਈਬਾ ਵਿਚ ਘੁਸਪੈਠ ਕਰ ਕੇ ਉਨ੍ਹਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਕੰਮ ਕੀਤਾ ਹੈ। ਖੁਫੀਆ ਵਿਭਾਗ ਦੇ ਕਸ਼ਮੀਰ ਸਟੇਸ਼ਨ ਅਤੇ ਨਵੀਂ ਦਿਲੀ ਵਿਚ ਇਸ ਦੀ ਕਾਉਂਟਰ ਟੇਰੇਰਿਜ਼ਮ ਡਿਵੀਜ਼ਨ

ਵਿਚਕਾਰ ਚਲ ਰਹੀ ਇਸ ਤਕਰਾਰ ਦਾ ਇਕ ਤੀਜਾ ਕਾਰਨ ਇਹ ਹੈ ਕਿ ਕੁਝ ਅਧਿਕਾਰੀਆਂ ਦਾ ਦਾਅਵਾ ਹੈ ਕਿ ਕਾਉਂਟਰ ਟੇਰੇਰਿਜ਼ਮ ਡਿਵੀਜ਼ਨ, ਇਸ ਗੱਲ ਨੂੰ ਲੈ ਕੇ ਬਹੁਤ ਨਾਰਾਜ ਸੀ ਕਿ ਉਸ ਨੂੰ ਸਹਾਇ ਦੀ ਲਸ਼ਕਰ ਵਿਚ ਘੁਸਪੈਠ ਦੀ ਯੋਜਨਾਵਾਂ ਦੀ ਜਾਣਕਾਰੀ ਨਹੀਂ ਸੀ ਦਿਤੀ ਗਈ ਅਤੇ ਇਸ ਤਰ੍ਹਾਂ ਸ਼ੇਖ ਨੂੰ ਬਚਾਉਣ ਦਾ ਉਸ ਦੇ ਕੋਲ ਕੋਈ ਕਾਰਨ ਨਹੀਂ ਸੀ। ਜਦ ਤੱਕ ਫਾਈਲਾਂ ਨਹੀਂ ਖੋਲ੍ਹੀਆਂ ਜਾਂਦੀਆਂ ਜਾਂ ਉਚਿਤ ਜਾਂਚ ਦਾ ਐਲਾਨ ਨਹੀਂ ਕੀਤਾ ਜਾਂਦਾ, ਸੱਚ ਜਾਨਣ ਦਾ ਇਹ ਕੋਈ ਤਰੀਕਾ ਨਹੀਂ ਹੈ। 26/11 ਦੇ ਹਮਲਿਆਂ ਵਿਚ ਮਦਦ ਕਰਨ ਦੇ ਦੋਸ਼ ਵਿਚ ਸੰਭਾਵਿਤ ਅਪਰਾਧਿਕ

ਮੁਕੱਦਿਮਆਂ ਦਾ ਸਾਹਮਣਾ ਕਰਨ ਲਈ ਤਿੰਨ ਮਹੀਨੇ ਤੱਕ ਜੇਲ ਵਿਚ ਕੈਦ ਰਹਿਣ ਤੋਂ ਬਾਅਦ ਉਸ ਨੂੰ ਬਗੈਰ ਕਿਸੇ ਦੋਸ਼ ਤੋਂ ਰਿਹਾ ਕਰ ਦਿਤਾ ਗਿਆ। ਇੰਟੇਲਿਜੇਂਸ ਦਾ ਕੰਮ ਕਰਨ ਲਈ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਮੈਡਲ ਜਾਂ ਸਨਮਾਨ ਨਹੀਂ ਦਿਤਾ ਗਿਆ। ਅਜਿਹਾ ਲਗਦਾ ਹੈ ਕਿ ਭਾਰਤ ਸਰਕਾਰ 26/11 ਦੇ ਨਾਇਕਾਂ ਦੇ ਰਜਿਸਟਰ ਵਿਚ ਇਕ ਕਸ਼ਮੀਰੀ ਮੁਸਲਮਾਨ ਨਾਇਕ ਦਾ ਨਾਮ ਜੋੜਨ ਦੀ ਇਛੁੱਕ ਨਹੀਂ ਸੀ। ਭਾਰਤ ਸਰਕਾਰ ਘੱਟ ਤੋਂ ਘੱਟ ਉਸ ਦੇ ਪਰਵਾਰ ਨੂੰ ਓਥੋਂ ਹਟਾ ਸਕਦੀ ਸੀ ਅਤੇ ਸ਼ੇਖ ਨੂੰ ਇਕ ਸੁਰੱਖਿਅਤ ਪੋਸਟਿੰਗ ਦੇ ਸਕਦੀ ਸੀ। ਪਰ ਨਵੀਂ ਦਿੱਲੀ ਵਿਚ ਬਗੈਰ ਕਿਸੇ ਦੀ

ਮਦਦ ਤੋਂ ਇਸ ਮਾਮਲੇ ਨੂੰ ਅੱਗੇ ਵਧਾਉਣ ਵਾਲਾ ਕੋਈ ਨਹੀਂ ਸੀ। ਸਹਾਇ ਅਤੇ ਸ਼ੇਖ ਨੂੰ ਨਿਰਦੇਸ਼ਨ ਦੇਣ ਵਿਚ ਸ਼ਾਮਲ ਹੋਰ ਅਧਿਕਾਰੀ ਜਿਨ੍ਹਾਂ ਨੇ ਲਸ਼ਕਰ ਵਿਚ ਘੁਸਪੈਠ ਕਰਨ ਲਈ ਪੂਰੇ ਅਪ੍ਰੇਸ਼ਨ ਦੀ ਯੋਜਨਾ ਤਿਆਰ ਕੀਤੀ ਸੀ ਉਹ ਵੀ ਬੇਪਰਵਾਹ ਸੀ। ਸਹਾਇ ਹੁਣ ਕਿਰਿਆਸੀਲ ਪੁਲਿਸ ਵਿਚ ਸ਼ਾਮਲ ਨਹੀਂ ਹਨ, ਸਗੋਂ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਨਾਲ ਰਣਨੀਤਕ ਮੁੱਦਿਆਂ 'ਤੇ ਕੰਮ ਕਰ ਰਹੇ ਹਨ। ਹਾਲਾਂਕਿ ਸ਼ੇਖ ਨੇ ਬਾਅਦ ਦੇ ਸਾਲਾਂ ਵਿਚ ਵੀ ਕਸ਼ਮੀਰ ਪੁਲਿਸ ਦੇ ਲਈ ਉਹ ਕੰਮ ਕਰਨਾ ਜਾਰੀ ਰੱਖਿਆ ਹੈ, ਜਿਸ ਨੂੰ ਖੁਦ ਅਧਿਕਾਰੀਆਂ ਦੇ ਸ਼ਬਦਾਂ ਵਿਚ

ਬਹੁਤ ਖ਼ਤਰੇ ਵਾਲਾ ਮੰਨਿਆ ਜਾਂਦਾ ਹੈ। 2012 ਵਿਚ ਉਸ ਨੂੰ ਲਸ਼ਕਰ ਅਤੇ ਹਿਜਬ-ਉਲ ਮੁਜਾਹਿਦੀਨ ਵਿਰੁਧ ਗੁਪਤ ਮੁਹਿੰਮਾਂ ਦੀ ਲੜੀ ਵਿਚ ਸ਼ਾਮਲ ਕੀਤਾ ਗਿਆ ਹੈ। ਸ਼ੇਖ ਦੇ ਕੰਮ ਨਾਲ ਜੁੜੇ ਹੋਏ ਖ਼ਤਰੇ ਨੂੰ ਦੇਖਦੇ ਹੋਏ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਮੈਨੂੰ ਲਗਦਾ ਹੈ ਕਿ ਉਹ ਹਰ ਰੋਜ ਇਹ ਸੋਚਦੇ ਹੋਏ ਉਠਦਾ ਹੋਵੇਗਾ ਕਿ ਉਹ ਮਰਨ ਵਾਲਾ ਹੈ ਜਾਂ ਇਹ ਸੁਣੇਗਾ ਕਿ ਉਸ ਦੇ ਪਰਵਾਰ ਦੇ ਕਿਸੇ ਵਿਅਕਤੀ ਨੂੰ ਮਾਰ ਦਿਤਾ ਗਿਆ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement