ਹੋਸਟਲ ਦੇ ਭੋਜਨ ਹਾਲ 'ਚ ਸ਼ਾਕਾਹਾਹੀ ਅਤੇ ਮਾਸਾਹਾਰੀਆਂ ਲਈ ਵੱਖ ਦਰਵਾਜੇ, ਵਿਦਿਆਰਥੀ ਕਰ ਰਹੇ ਵਿਰੋਧ
Published : Dec 15, 2018, 3:40 pm IST
Updated : Dec 15, 2018, 3:40 pm IST
SHARE ARTICLE
Notice board in the mess of the Hostel
Notice board in the mess of the Hostel

ਭੋਜਨ ਹਾਲ ਵਿਖੇ ਸ਼ਾਕਾਹਾਰੀ ਅਤੇ ਮਾਸਾਹਾਰੀ ਵਿਦਿਆਰਥੀਆਂ ਲਈ ਹਾਲ ਅੰਦਰ ਆਉਣ ਲਈ ਵੱਖ-ਵੱਖ ਦਰਵਾਜੇ, ਵਾਸ਼ ਬੇਸਿਨ, ਭਾਂਡੇ ਅਤੇ ਮੇਜ-ਕੁਰਸੀ ਦਾ ਪ੍ਰਬੰਧ ਕੀਤਾ ਗਿਆ ਹੈ।

ਤਾਮਿਲਨਾਡੂ , ( ਭਾਸ਼ਾ) : ਇੰਡੀਅਨ ਇੰਸਟੀਚਿਊਟ ਮਦਰਾਸ ਵਿਖੇ ਇਕ ਨਵੇਂ ਤਰ੍ਹਾਂ ਦੇ ਛੂਆਛੂਤ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੇ ਹੋਸਟਲਾਂ ਦੇ ਭੋਜਨ ਹਾਲ ਵਿਖੇ ਸ਼ਾਕਾਹਾਰੀ ਅਤੇ ਮਾਸਾਹਾਰੀ ਵਿਦਿਆਰਥੀਆਂ ਲਈ ਹਾਲ ਅੰਦਰ ਆਉਣ ਲਈ ਵੱਖ-ਵੱਖ ਦਰਵਾਜੇ, ਵਾਸ਼ ਬੇਸਿਨ, ਭਾਂਡੇ ਅਤੇ ਮੇਜ-ਕੁਰਸੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਨਾਲ ਵਿਦਿਆਰਥੀਆਂ ਵਿਚ ਗੁੱਸਾ ਹੈ। ਇਥੇ ਦੇ ਹਿਮਾਲਿਆ ਹੋਸਟਲ ਦੇ ਭੋਜਨ ਹਾਲ ਦੇ ਦਰਵਾਜੇ 'ਤੇ ਇਸ ਵਿਵਸਥਾ ਨਾਲ ਸਬੰਧਤ ਨੋਟਿਸ ਲਗਾਇਆ ਗਿਆ ਸੀ।

Separate entranceSeparate entrance

ਇਸ ਨਾਲ ਨਾਰਾਜ਼ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿਤਾ ਹੈ ਅਤੇ ਇਸ ਨੂੰ ਵਖਰੇ ਤਰੀਕੇ ਦੀ ਛੂਆਛੂਤ ਕਰਾਰ ਦਿਤਾ ਹੈ। ਭੋਜਨ ਹਾਲ 'ਤੇ ਚਿਪਕਾਏ ਗਏ ਪੋਸਟਰ ਮੁਤਾਬਕ ਸ਼ਾਕਾਹਾਰੀ ਅਤੇ ਮਾਸਾਹਾਰੀ ਵਿਦਿਆਰਥੀਆਂ ਦੇ ਦਾਖਲੇ ਲਈ ਵੱਖ-ਵੱਖ ਦਰਵਾਜੇ ਦਰਸਾਏ ਗਏ ਹਨ। ਨੇਟਿਸ ਮੁਤਾਬਕ ਜੋ ਮਾਂਸਾਹਾਰੀ ਹਨ ਉਹਨਾਂ ਨੂੰ ਸ਼ਾਕਾਹਾਰੀ ਵਿਦਿਆਰਥੀਆਂ ਦੇ ਮੇਜ 'ਤੇ ਨਾ ਬੈਠਣ ਦੀ ਸਲਾਹ ਦਿਤੀ ਗਈ ਹੈ। ਹਾਲਾਂਕਿ ਦੋਹਾਂ ਸ਼੍ਰੇਣੀਆਂ ਨੂੰ ਇਕ ਹੀ ਭੋਜਨ ਹਾਲ ਵਿਚ ਰੋਟੀ ਵਰਤਾਈ ਜਾਵੇਗੀ।

Mess of hostelMess of hostel

ਅੰਬੇਦਕਰ ਪੇਰਿਆਰ ਸਟੱਡੀ ਸਰਕਲ ਦੇ ਕੁਆਰਡੀਨੇਟਰ ਸ਼ਸ਼ੀਭੂਸ਼ਣ ਨੇ ਦੱਸਿਆ ਕਿ ਆਈਆਈਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਵਿਚਕਾਰ ਵੰਡ ਪਾਉਣ ਵਾਲੀ ਇਸ ਵਿਵਸਥਾ ਦਾ ਵਿਦਿਆਰਥੀਆਂ ਵੱਲੋਂ ਵਿਰੋਧ ਕੀਤਾ ਜਾਵੇਗਾ। ਦੂਜੇ ਪਾਸੇ ਹੋਸਟਲ ਸਟਾਫ ਦਾ ਕਹਿਣਾ ਹੈ ਕਿ ਨਵੀਂ ਵਿਵਸਥਾ ਹੋਸਟ ਦੀ ਨਿਗਰਾਨ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੀਤੀ ਗਈ ਹੈ। ਅਜੇ ਸਰਦ ਰੁੱਤ ਦੀਆਂ ਛੱਟੀਆਂ ਚਲ ਰਹੀਆਂ ਹਨ। ਇਸ ਲਈ ਸੰਸਥਾ ਦੇ ਅੰਦਰ ਸਿਰਫ ਦੋ ਭੋਜਨ ਹਾਲ ਵਿਚ ਹੀ ਕੰਮ ਕੀਤਾ ਜਾ ਰਿਹਾ ਹੈ। ਭੋਜਨ ਹਾਲ ਵਿਚ ਜੋ ਪੋਸਟਰ ਚਿਪਕਾਏ ਗਏ ਹਨ,

separate wash basinsseparate wash basins

ਉਹਨਾਂ ਵਿਚ ਸਾਫ ਤੌਰ 'ਤੇ ਲਿਖਿਆ ਹੈ ਕਿ ਇਹ ਵਾਸ਼ ਬੇਸਿਨ ਸ਼ਾਕਾਹਾਰੀਆਂ ਲਈ ਹਨ ਅਤੇ ਇਹ ਦਰਵਾਜਾ ਮਾਸਾਹਾਰੀ ਵਿਦਿਆਰਥੀਆਂ ਦੇ ਅੰਦਰ ਆਉਣ ਜਾਂ ਬਾਹਰ ਜਾਣ ਲਈ ਹੈ। ਇਸ ਸਬੰਧੀ ਸਟੱਡੀ ਸਰਕਲ ਨੇ ਅਪਣੇ ਫੇਸਬੁਕ ਪੋਸਟ ਵਿਚ ਲਿਖਿਆ ਹੈ ਕਿ ਭਾਰਤ ਵਿਚ ਪੁਰਾਣੇ ਸਮੇਂ ਵਿਚ ਉੱਚ ਜਾਤੀ ਦੇ ਲੋਕਾਂ ਦੇ ਘਰਾਂ ਵਿਚ ਆਮ ਤੌਰ 'ਤੇ ਦੋ ਦਰਵਾਜੇ ਹੁੰਦੇ ਸਨ।

IIT MadrasIIT Madras

ਸਾਹਮਣੇ ਦੇ ਦਰਵਾਜੇ ਤੋਂ ਉੱਚ ਜਾਤੀ ਦੇ ਲੋਕ ਆਉਂਦੇ ਅਤੇ ਜਾਂਦੇ ਸਨ ਜਦਕਿ ਪਿਛਲੇ ਦਰਵਾਜੇ ਤੋਂ ਹੇਠਲੀ ਜਾਤੀ ਦੇ ਲੋਕ ਆਇਆ-ਜਾਇਆ ਕਰਦੇ ਸਨ। ਪੋਸਟ ਮੁਤਾਬਕ ਆਈਆਈਟੀ ਮਦਰਾਸ ਵਿਖੇ ਵੀ ਉਹੀ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement