ਭਾਰਤ ਵਿਚ ਛੇਤੀ ਚੱਲਣਗੀਆਂ ਬਿਜਲਈ ਕਾਰਾਂ!
Published : Dec 15, 2019, 8:45 pm IST
Updated : Dec 16, 2019, 11:23 am IST
SHARE ARTICLE
file photo
file photo

ਦਿੱਲੀ ਵਿਚ ਖੁਲ੍ਹਣ ਲੱਗੇ ਚਾਰਜਿੰਗ ਸਟੇਸ਼ਨ

ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਬਿਜਲਈ ਵਾਹਨਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕਈ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਚਾਹੁੰਦੀ ਹੈ ਕਿ ਲੋਕ ਡੀਜ਼ਲ ਅਤੇ ਪਟਰੌਲ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਬਜਾਏ ਬਿਜਲੀ ਨਾਲ ਚੱਲਣ ਵਾਲੇ ਵਾਹਨ ਖ਼ਰੀਦਣ। ਸਰਕਾਰ ਨੇ ਬਿਜਲਈ ਕਾਰਾਂ ਨੂੰ ਲੈ ਕੇ ਰੋਡਮੈਪ ਵੀ ਤਿਆਰ ਕਰ ਲਿਆ ਹੈ। ਇਸ ਦੇ ਤਹਿਤ ਹੋਲੀ ਹੋਲੀ ਪੂਰੀ ਦਿੱਲੀ ਵਿਚ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਖੁਲਣੇ ਆਰੰਭ ਹੋ ਗਏ ਹਨ।

file photo
file photo


ਬਿਜਲਈ ਗੱਡੀਆਂ ਨੂੰ ਚਾਰਜ ਕਰਨ ਲਈ ਹੁਣ ਸਾਊਥ ਦਿੱਲੀ ਨਗਰ ਨਿਗਮ ਵਿਖੇ ਪਹਿਲਾ ਚਾਰਜਿੰਗ ਸਟੇਸ਼ਨ ਸਥਾਪਤ ਕੀਤਾ ਗਿਆ ਹੈ। ਇਹ ਸਾਊਥ ਐਮਸੀਡੀ ਅਤੇ ਈਈਐਸਐਲ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਸੰਭਵ ਹੋ ਸਕਿਆ ਹੈ। ਇਹ ਚਾਰਜਿੰਗ ਸਟੇਸ਼ਨ ਗਰੇਟਰ ਕੈਲਾਸ਼ 'ਚ ਐਨ ਬਲਾਕ ਮਾਰਕੀਟ ਦੀ ਪਾਰਕਿੰਗ ਵਿਚ ਲਾਇਆ ਗਿਆ ਹੈ।

file photo
file photo

ਸਾਊਥ ਐਮਸੀਡੀ ਅਨੁਸਾਰ ਇਹ ਤਾਂ ਅਜੇ ਸ਼ੁਰੂਆਤ ਹੈ, ਸਾਊਥ ਦਿੱਲੀ ਨਗਰ ਨਿਗਮ ਵਿਖੇ ਕੁਲ 75 ਚਾਰਜਿੰਗ ਸਟੇਸ਼ਨ ਲਗਾਏ ਜਾਣ ਦੀ ਯੋਜਨਾ ਹੈ। ਚਾਰਜਿੰਗ ਸਟੇਸ਼ਨ ਦਾ ਉਦਘਾਟਨ ਮੇਅਰ ਸੁਨੀਤਾ ਕਾਂਗੜਾ, ਸਥਾਈ ਸਮਿਤੀ ਦੇ ਪ੍ਰਧਾਨ ਭੁਪਿੰਦਰ ਗੁਪਤਾ ਅਤੇ ਨਿਗਮ ਅਧਿਕਾਰੀ ਗਨੇਸ਼ ਭਾਰਤੀ ਨੇ ਕੀਤਾਇਸ ਮੌਕੇ ਨਿਗਮ ਅਧਿਕਾਰੀਆਂ ਨੇ ਦਸਿਆ ਕਿ ਈ-ਵਾਹਨ  ਚਾਰਜਿੰਗ ਸਟੇਸ਼ਨ ਲੱਗਣ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ ਅਤੇ ਉਹ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਖ਼ਰੀਦਣ ਲਈ ਉਤਸ਼ਾਹਿਤ ਹੋਣਗੇ। ਕਾਬਲੇਗੌਰ ਹੈ ਕਿ ਦਿੱਲੀ ਵਿਚ ਪਟਰੌਲ ਅਤੇ ਡੀਜ਼ਲ ਨਾਲ ਗੱਡੀਆਂ ਚੱਲਣ ਕਾਰਨ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ।

file photofile photoਦਰਅਸਲ ਐਮਸੀਡੀ ਅਤੇ ਅਨਰਜੀ ਏਫਿਸ਼ਿਐਂਸੀ ਸਰਵਿਸਜ਼ ਲਿਮਟਿਡ (ਈਈਐਸਐਲ) ਕੰਪਨੀ ਵਿਚਾਲੇ ਹੋਏ ਸਮਝੌਤੇ ਅਨੁਸਾਰ 75 ਚਾਰਜਿੰਗ ਸਟੇਸ਼ਨ ਲਗਾਉਣ ਦੀ ਯੋਜਨਾ ਹੈ। ਈਈਐਸਐਲ ਦਾ ਕਹਿਣਾ ਹੈ ਕਿ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਲਗਾਉਣ ਦਾ ਕੰਮ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਅਜੇ ਦੋ ਹਫ਼ਤੇ ਪਹਿਲਾਂ ਹੀ ਸਾਊਥ ਐਮਸੀਡੀ ਵਿਚਕਾਰ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਸਬੰਧੀ ਸਮਝੌਤਾ ਹੋਇਆ ਸੀ।

file photofile photoਈਈਐਸਐਲ ਦਾ ਸਾਊਥ ਦਿੱਲੀ ਵਿਖੇ ਪਹਿਲੇ ਫੇਜ਼ ਵਿਚ 18 ਪਾਰਕਿੰਗ ਸਥਾਨਾਂ 'ਚ ਚਾਰਜਿੰਗ ਸਟੇਸ਼ਨ ਖੋਲ੍ਹੇ ਜਾਣੇ ਹਨ। ਇਨ੍ਹਾਂ ਦਾ ਕੰਮ ਮੁਕੰਮਲ ਕਰਨ ਦੀ ਸਮਾਂ ਸੀਮਾ 15 ਜਨਵਰੀ ਮਿਥੀ ਗਈ ਹੈ। ਦੂਜੇ ਫੇਜ਼ ਵਿਚ 30 ਅਤੇ ਤੀਸਰੇ ਵਿਚ 27 ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ। ਸਾਰੇ 75 ਚਾਰਜਿੰਗ ਸਟੇਸ਼ਨ 15 ਅਪ੍ਰੈਲ ਤਕ ਖੋਲ੍ਹੇ ਜਾਣਗੇ। ਇਸ ਤੋਂ ਪਹਿਲਾਂ ਕੰਪਟੀ ਦੇ ਐਨਡੀਐਮਸੀ ਇਲਾਕੇ ਵਿਚ 65 ਚਾਰਜਿੰਗ ਸਟੇਸ਼ਨ ਲਗਾਏ ਜਾਣਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement