
7 ਹਜ਼ਾਰ ਗੱਡੀਆਂ ਵਿਚ ਲਗਾਏ ਸੇਫ਼ਟੀ ਡਵਾਇਸ ਉਪਕਰਨ
ਨਵੀਂ ਦਿੱਲੀ : ਬੀਤੇ ਦੋ-ਤਿੰਨ ਦਿਨ ਦੀ ਬਰਸਾਤ ਤੋਂ ਬਾਅਦ ਉਤਰ ਭਾਰਤ ਵਿਚ ਕੜਾਕੇ ਦੀ ਠੰਢ ਪੈਣੀ ਸ਼ੁਰੂ ਹੋ ਗਈ ਹੈ। ਇਸ ਸਮੇਂ ਦਿੱਲੀ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹਰਿਆਣਾ ਸਮੇਤ ਕਈ ਸੂਬੇ ਸੰਘਣੀ ਧੁੰਦ ਦੀ ਲਪੇਟ ਵਿਚ ਆਚੁੱਕੇ ਹਨ। ਇਸ ਦਾ ਅਸਰ ਰੇਲ ਗੱਡੀਆਂ ਦੀ ਰਫ਼ਤਾਰ 'ਤੇ ਪੈਣਾ ਸ਼ੁਰੂ ਹੋ ਗਿਆ ਹੈ।
file photoਇਕ ਅੰਦਾਜ਼ੇ ਅਨੁਸਾਰ ਸਰਦੀਆਂ ਦ ਸੀਜ਼ਨ ਦੌਰਾਨ ਧੁੰਦ ਕਾਰਨ ਰੇਲ ਗੱਡੀਆਂ ਦੀ ਰਫ਼ਤਾਰ ਘਟਣ ਕਾਰਨ 5 ਲੱਖ ਤੋਂ ਵਧੇਰੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ 15 ਮਿੰਟ ਤਕ ਦੇਰੀ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਗਿਣਤੀ ਨੂੰ ਛੱਡ ਵੀ ਦਿਤਾ ਜਾਵੇ, ਤਾਂ ਵੀ 500 ਤੋਂ ਵਧੇਰੇ ਗੱਡੀਆਂ ਦੀ ਰਫ਼ਤਾਰ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਇਸ ਦੀ ਵਜ੍ਹਾ ਨਾਲ ਰੇਲਵੇ ਨੂੰ ਰੋਜ਼ਾਨਾ 58 ਕਰੋੜ ਦੇ ਕਰੀਬ ਦਾ ਨੁਕਸਾਨ ਸਹਿਣਾ ਪਵੇਗਾ। ਪਿਛਲੇ ਸਾਲ ਦੀਆਂ ਸਰਦੀਆਂ 'ਚ ਇਹ ਅੰਕੜਾ 700 ਰੇਲਾਂ ਦਾ ਸੀ।
file photoਧੁੰਦ ਕਾਰਨ 62 ਟਰੇਨਾਂ ਰੱਦ
ਰੇਲਵੇ ਬੋਰਡ ਦੇ ਕਾਰਜਕਾਰੀ ਨਿਰਦੇਸ਼ਕ ਰਾਜੇਸ਼ ਦੱਤ ਅਨੁਸਾਰ ਧੁੰਦ ਕਾਰਨ ਰੇਲਵੇ ਨੂੰ 62 ਗੱਡੀਆਂ ਰੱਦ ਕਰਨੀਆਂ ਪਈਆਂ ਹਨ। ਜਦਕਿ 50 ਗੱਡੀਆਂ ਦੇਰ ਨਾਲ ਚੱਲਣਗੀਆਂ। ਅਜਿਹਾ ਟਰੈਕ 'ਤੇ ਟਰੈਫਿਕ ਘੱਟ ਕਰਨ ਦੇ ਮਕਸਦ ਨਾਲ ਕੀਤਾ ਗਿਆ ਹੈ। ਇਕ ਘੰਟੇ ਤੋਂ ਜ਼ਿਆਦਾ ਦੇਰੀ ਨਾਲ ਚੱਲਣ ਵਾਲੀਆਂ ਗੱਡੀਆਂ ਸਬੰਧੀ ਯਾਤਰੀਆਂ ਨੂੰ ਐਸਐਮਐਮ ਰਾਹੀਂ ਸੂਚਨਾ ਦਿਤੀ ਜਾਵੇਗੀ।
file photoਰਾਜਧਾਨੀ, ਸ਼ਤਾਬਦੀ, ਦੁਰੰਤੋ, ਵੰਦੇਭਾਰਤ, ਤੇਜਸ ਅਤੇ ਐਕਸਪ੍ਰੈੱਸ ਗਰੁੱਪ ਦੀਆਂ ਤਕਰੀਬਨ 7 ਹਜ਼ਾਰ ਗੱਡੀਆਂ ਨੂੰ ਸੈਟਲਾਈਟ ਜ਼ਰੀਏ ਕੰਮ ਕਰਨ ਵਾਲੇ ਫਾਗ ਸੇਫ਼ਟੀ ਡਿਵਾਈਜ਼ ਅਤੇ ਕਲਰ ਲਾਈਟ ਸਿਗਨਲ ਲਗਾਏ ਗਏ ਹਨ।
file photoਇਹ ਉਪਕਰਨ ਡਰਾਈਵਰ ਨੂੰ ਸਿਗਨਲ ਦੀ ਸੂਚਨਾ ਦੇਵੇਗਾ। ਇਸ ਨਾਲ ਧੁੰਦ ਤੋਂ ਪ੍ਰਭਾਵਿਤ ਹੋਣ ਵਾਲੀਆਂ 50 ਫ਼ੀ ਸਦੀ ਤੋ ਵਧੇਰੇ ਗੱਡੀਆਂ ਘੱਟ ਤੋਂ ਘੱਟ 2 ਤੋਂ 3 ਘੰਟੇ ਦੇਰੀ ਨਾਲ ਚੱਲਣਗੀਆਂ ਜੋ ਪਹਿਲਾਂ 10 ਘੰਟੇ ਤੋਂ ਜ਼ਿਆਦਾ ਦੇਰ ਨਾਲ ਚਲਦੀਆਂ ਸਨ।