ਰੇਲਵੇ ਨੇ ਕਰਤਾ ਐਲਾਨ, ਯਾਤਰੀਆਂ ਨੂੰ ਹੁਣ ਲੱਗਣਗੀਆਂ ਮੌਜਾਂ!
Published : Dec 15, 2019, 12:53 pm IST
Updated : Dec 15, 2019, 12:53 pm IST
SHARE ARTICLE
Railway book now pay later fascility book rail ticket without money payment later
Railway book now pay later fascility book rail ticket without money payment later

ਇਸ ਵਿਵਸਥਾ ਨਾਲ ਇਕ ਫਾਇਦਾ ਹੋਵੇਗਾ ਜੇ ਤੁਸੀਂ ਤਤਕਾਲ ਟਿਕਟ ਕਟਾ ਰਹੇ ਹੋ...

ਨਵੀਂ ਦਿੱਲੀ: ਰੇਲਵੇ ਟਿਕਟ ਬੁੱਕ ਕਰਨੀ ਹੈ ਅਤੇ ਜੇਬ ਵਿਚ ਪੈਸੇ ਨਹੀਂ ਹਨ? ਤਾਂ ਕੋਈ ਗੱਲ ਨਹੀਂ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਇਕ ਨਵੀਂ ਪਾਲਿਸੀ ਲੈ ਕੇ ਆਇਆ ਹੈ। ਜਿਸ ਵਿਚ ਤੁਸੀਂ ਆਨਲਾਈਨ ਟਿਕਟ ਕਟਾਉਣ ਦੇ 14 ਦਿਨਾਂ ਬਾਅਦ ਪੇਮੇਂਟ  ਕਰ ਸਕਦੇ ਹੋ। ਇਸ ਪਾਲਿਸੀ ਦਾ ਨਾਮ Book Now, Pay Later ਹੈ।

Train Trainਇਸ ਵਿਵਸਥਾ ਨਾਲ ਇਕ ਫਾਇਦਾ ਹੋਵੇਗਾ ਜੇ ਤੁਸੀਂ ਤਤਕਾਲ ਟਿਕਟ ਕਟਾ ਰਹੇ ਹੋ ਤਾਂ ਉਸ ਵਿਚ ਪੇਮੇਂਟ ਫੇਲੋਅਰ ਦੀ ਸਮੱਸਿਆ ਨਹੀਂ ਹੋਵੇਗੀ। ਇਸ ਤਰ੍ਹਾਂ ਤੁਹਾਨੂੰ ਟਿਕਟ ਕਟਾਉਣ ਵਿਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਅਤੇ ਤੁਹਾਡੀ ਕੰਨਫਰਮ ਟਿਕਟ ਮਿਲਣ ਦੀ ਸੰਭਾਵਨਾ ਵਧ ਜਾਵੇਗੀ। ਇਹ ਸੁਵਿਧਾ ePay Later ਦੁਆਰਾ ਮਿਲਦੀ ਹੈ।

Train TrainePay Later ਇਕ ਡਿਜ਼ੀਟਲ ਪੇਮੇਂਟ ਹੱਲ ਹੈ ਜਿਸ ਨੂੰ IRCTC ਨੂੰ ਅਰਥਵਿਵਸਥਾ ਫਿਨਟੈਕ ਪ੍ਰਾਈਵੇਟ ਲਿਮਿਟੇਡ ਨਾਮ ਦੀ ਕੰਪਨੀ ਨੇ ਉਪਲੱਬਧ ਕਰਵਾਇਆ ਹੈ। ਟਿਕਟ ਬੁਕਿੰਗ ਦੇ 14 ਦਿਨਾਂ ਦੇ ਅੰਦਰ ਭੁਗਤਾਨ ਕਰਵਾਉਣਾ ਪੈਂਦਾ ਹੈ। ਜੇ ਭੁਗਤਾਨ ਨਿਰਧਾਰਿਤ ਦਿਨਾਂ ਤਕ ਨਹੀਂ ਕੀਤਾ ਜਾਂਦਾ ਤਾਂ 3.50 ਫ਼ੀਸਦੀ ਦੇ ਹਿਸਾਬ ਨਾਲ ਵਿਆਜ਼ ਦਰ ਦੇਣੀ ਪੈਂਦੀ ਹੈ।

Train TrainIRCTC ਅਕਾਉਂਟ ਵਿਚ ਲਾਗਿਨ ਕਰੋ। ਟਿਕਟ ਬੁਕ ਕਰਵਾਉਣ ਲਈ ਜਰਨੀ ਡੀਟੇਲ ਇੰਟਰ ਕਰੋ। ਪੇਮੇਂਟ ਪੇਜ਼ ਤੇ Pay Later ਦਾ ਆਪਸ਼ਨ ਮਿਲੇਗਾ। ਜਿਵੇਂ ਹੀ ਤੁਸੀਂ Pay Later ਤੇ ਕਲਿਕ ਕਰੋਗੇ ਤਾਂ ePay Later ਤੇ ਰਿਡਾਇਰੈਕਟ ਕਰ ਦਿੱਤਾ ਜਾਵੇਗਾ।

Photo Photo ਤੁਹਾਨੂੰ ਰਜਿਸਟਰਡ ਮੋਬਾਇਲ ਨੰਬਰ ਤੋਂ ਤੁਹਾਨੂੰ ePay Later ਦੀ ਵੈਬਸਾਈਟ ਵਿਚ ਲਾਗਿਨ ਕਰਨਾ ਪਵੇਗਾ। ਤੁਹਾਨੂੰ ਅਪਣੇ ਰਜਿਸਟਰਡ ਮੋਬਾਇਲ ਨੰਬਰ ਤੇ ਇਕ ਓਟੀਪੀ ਆਵੇਗਾ। ਜਿਵੇਂ ਹੀ ਤੁਸੀਂ ਓਟੀਪੀ ਇੰਟਰ ਕਰੋਗੇ ਇਹ ਵੈਬਸਾਈਟ ਲਾਗਿਨ ਹੋ ਜਾਵੇਗੀ। ਤੁਹਾਨੂੰ ਬੁਕਿੰਗ ਅਮਾਉਂਟ ਨੂੰ ਕਨਫਰਮ ਕਰਨਾ ਪਵੇਗਾ ਜਿਸ ਤੋਂ ਬਾਅਦ ਟਿਕਟ ਬੁੱਕ ਹੋ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement