
ਕੇਂਦਰ ਸਰਕਾਰ ਨੇ 15 ਦਸੰਬਰ ਤੋਂ ਫਾਸਟੈਗ ਰਾਹੀਂ ਟੋਲ ਟੈਕਸ ਨੂੰ ਜ਼ਰੂਰੀ ਕਰ ਦਿੱਤਾ ਹੈ
ਨਵੀਂ ਦਿੱਲੀ: ਸਰਕਾਰ ਨੇ ਬਿਨਾਂ ਫਾਸਟੈਗ ਵਾਲੇ ਵਾਹਨਾਂ ਨੂੰ ਇਕ ਮਹੀਨੇ ਤੱਕ ਦਾ ਸਮਾਂ ਦੇ ਦਿੱਤਾ ਹੈ। ਇਸ ਵਾਰ ਫਾਸਟੈਗ ਲਾਗੂ ਕਰਨ ਦੀ ਸਮਾਂ-ਹੱਦ ਤਾਂ ਨਹੀਂ ਵਧਾਈ ਗਈ ਹੈ ਪਰ ਬਿਨਾਂ ਫਾਸਟੈਗ ਵਾਲੇ ਵਾਹਨਾਂ ਨੂੰ ਜ਼ਿਆਦਾ ਜਾਮ ਦਾ ਸਾਹਮਣਾ ਕਰਨ ਵਾਲੇ ਟੋਲ ਪਲਾਜ਼ਿਆਂ ’ਤੇ ਹਾਈਬ੍ਰਿਡ ਲੇਨ ਵਧਾਏ ਜਾਣ ਦੀ ਆਗਿਆ ਦਿੱਤੀ ਗਈ ਹੈ।
Toll Plazaਸੜਕੀ ਆਵਾਜਾਈ ਅਤੇ ਰਾਜਮਾਰਗ ਵਿਭਾਗ ਨੇ ਅੱਜ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਨੂੰ ਭੇਜੇ ਗਏ ਇਕ ਪੱਤਰ ’ਚ ਕਿਹਾ ਹੈ ਕਿ ਟੋਲ ਪਲਾਜ਼ਿਆਂ ’ਤੇ ਟ੍ਰੈਫਿਕ ਦੀ ਸਥਿਤੀ ਨੂੰ ਵੇਖਦਿਆਂ 25 ਫ਼ੀਸਦੀ ਤੋਂ ਜ਼ਿਆਦਾ ਫਾਸਟੈਗ ਲੇਨਜ਼ ਨੂੰ ਅਸਥਾਈ ਤੌਰ ’ਤੇ ਹਾਈਬ੍ਰਿਡ ਲੇਨਜ਼ ’ਚ ਨਹੀਂ ਬਦਲਿਆ ਜਾ ਸਕਦਾ। ਇਨ੍ਹਾਂ ਹਾਈਬ੍ਰਿਡ ਲੇਨਾਂ ਵਿਚ ਤੁਸੀਂ 15 ਜਨਵਰੀ ਤੱਕ FASTag ਦੇ ਨਾਲ ਨਾਲ ਨਗਦ ਭੁਗਤਾਨ ਵੀ ਕਰ ਸਕਦੇ ਹੋ।
Toll Plazaਸਿਰਫ 30 ਦਿਨਾਂ ਲਈ ਮਨਜ਼ੂਰੀ-ਟ੍ਰਾਂਸਪੋਰਟ ਵਿਭਾਗ ਨੇ ਸਪੱਸ਼ਟ ਕੀਤਾ ਕਿ ਇਹ ਅਸਥਾਈ ਹੱਲ ਹੈ। ਇਸ ਨੂੰ ਸਿਰਫ 30 ਦਿਨਾਂ ਲਈ ਹੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ। ਸਰਕਾਰ ਨੇ ਪਹਿਲਾਂ ਫਾਸਟੈਗ ਨੂੰ ਟੋਲ ਪਲਾਜ਼ਾ ਤੋਂ ਬਾਹਰ ਨਿਕਲਣ ਲਈ ਆਖਰੀ ਤਰੀਕ 15 ਦਸੰਬਰ ਤੱਕ ਵਧਾ ਦਿੱਤੀ ਸੀ।
Toll Plazaਕੇਂਦਰ ਸਰਕਾਰ ਨੇ 15 ਦਸੰਬਰ ਤੋਂ ਫਾਸਟੈਗ ਰਾਹੀਂ ਟੋਲ ਟੈਕਸ ਨੂੰ ਜ਼ਰੂਰੀ ਕਰ ਦਿੱਤਾ ਹੈ ਤੇ ਜੇ ਤੁਹਾਡੀ ਗੱਡੀ 'ਤੇ ਫਾਸਟੈਗ ਨਹੀਂ ਲੱਗਾ ਤਾਂ ਤੁਹਾਨੂੰ ਦੁੱਗਣਾ ਟੋਲ ਟੈਕਸ ਦੇਣਾ ਪਵੇਗਾ। ਜੇ ਤੁਹਾਡੀ ਗੱਡੀ 'ਚ ਫਾਸਟੈਗ ਨਹੀਂ ਲੱਗਿਆ ਤਾਂ ਟੋਲ ਪਲਾਜ਼ਾ 'ਤੇ ਤੁਹਾਨੂੰ ਜ਼ਿਆਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਵਿਭਾਗ ਨੇ ਐੱਨ. ਐੱਚ. ਏ. ਆਈ. ਨੂੰ ਅਜਿਹਾ ਕਰਨ ਦੀ ਸਹੂਲਤ ਸਿਰਫ ਇਕ ਮਹੀਨੇ ਲਈ ਦਿੱਤੀ ਹੈ।
Toll Plazaਹਾਈਬ੍ਰਿਡ ਲੇਨ ’ਤੇ ਫਾਸਟੈਗ ਸਮੇਤ ਦੂਜੇ ਮਾਧਿਅਮ ਨਾਲ ਭੁਗਤਾਨ ਕੀਤਾ ਜਾ ਸਕਦਾ ਹੈ। ਵਿਭਾਗ ਦੇ ਇਸ ਫੈਸਲੇ ਨਾਲ ਬਿਨਾਂ ਫਾਸਟੈਗ ਵਾਲੇ ਵਾਹਨਾਂ ਨੂੰ ਹਾਈਬ੍ਰਿਡ ਲੇਨ ’ਤੇ ਲੱਗਣ ਵਾਲੇ ਜਾਮ ਤੋਂ ਮੁਕਤੀ ਮਿਲੇਗੀ। ਹਾਈਬ੍ਰਿਡ ਲੇਨ ਦੀ ਗਿਣਤੀ ਵਧਣ ਨਾਲ ਬਿਨਾਂ ਫਾਸਟੈਗ ਵਾਲੇ ਵਾਹਨਾਂ ਨੂੰ ਦੁੱਗਣੀ ਫੀਸ ਦੇਣ ਤੋਂ ਵੀ ਕੁਝ ਸਮੇਂ ਦੀ ਰਾਹਤ ਮਿਲ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।