
ਬਜ਼ੁਰਗ ਕਿਸਾਨ ਦੀ ਚਿਤਾਵਨੀ
ਨਵੀਂ ਦਿੱਲੀ, ਹਰਦੀਪ ਸਿੰਘ ਭੋਗਲ : ਖੇਤੀ ਬਿੱਲਾਂ ਦੇ ਖ਼ਿਲਾਫ਼ ਬਾਰਡਰ ‘ਤੇ ਚੱਲ ਰਹੇ ਮੋਰਚੇ ‘ਤੇ ਬਜ਼ੁਰਗ ਕਿਸਾਨ ਨੇ ਮੋਦੀ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਮੋਦੀ ਸਰਕਾਰ ਛੇਤੀ ਤੋਂ ਛੇਤੀ ਫ਼ੈਸਲਾ ਸੁਣਾਏ ਨਹੀਂ ਤਾਂ ਅਸੀਂ ਦਾਦਾ ਪੋਤਾ ਇਕੱਠੇ ਸ਼ਹੀਦੀਆਂ ਪਾਵਾਂਗੇ । ਬਜ਼ੁਰਗ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, ਸਰਕਾਰ ਨੇ ਦੇਸ਼ ਦੇ ਕਿਸਾਨਾਂ ਨੂੰ ਬਰਬਾਦ ਕਰਨ ਦੇ ਲਈ ਇਹ ਕਾਲੇ ਕਾਨੂੰਨ ਬਣਾਏ ਹਨ ਜਿਨ੍ਹਾਂ ਦੇ ਖ਼ਿਲਾਫ਼ ਦੇਸ਼ ਦੀ ਕਿਸਾਨ ਸੰਘਰਸ਼ ਕਰ ਰਹੇ ਹਨ।
photoਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਲੜਨ ਦੀ ਪ੍ਰੇਰਨਾ ਸਾਨੂੰ ਸਾਡੇ ਸਿੱਖ ਇਤਿਹਾਸ ਤੋਂ ਮਿਲਦੀ ਹੈ, ਜਿਵੇਂ ਸਾਡੇ ਸਿੱਖ ਇਤਿਹਾਸ ਵਿਚ ਬੱਚਿਆਂ ਤੇ ਬਜ਼ੁਰਗਾਂ ਨੇ ਸ਼ਹੀਦੀਆਂ ਪਾਈਆਂ ਹਨ, ਉਸੇ ਤਰ੍ਹਾਂ ਹੀ ਅਸੀਂ ਵੀ ਇਸ ਸੰਘਰਸ਼ ਵਿੱਚ ਸ਼ਹੀਦੀਆਂ ਪਾਵਾਂਗੇ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਢਿੱਡ ਭਰਨ ਲਈ ਬਣਾਏ ਗਏ ਹਨ , ਕੇਂਦਰ ਸਰਕਾਰ ਕਿਸਾਨਾਂ ਨੂੰ ਉਜਾੜ ਕੇ ਕਾਰਪੋਰੇਟ ਘਰਾਣਿਆਂ ਨੂੰ ਦਾ ਢਿੱਡ ਭਰਨਾ ਚਾਹੁੰਦੀ ਹੈ, ਜਿਸ ਨੂੰ ਦੇਸ਼ ਦੇ ਕਿਸਾਨ ਕਦੇ ਵੀ ਬਰਦਾਸਤ ਨਹੀਂ ਕਰਨਗੇ।
photoਬਜ਼ੁਰਗ ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਮੋਦੀ ਸਰਕਾਰ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਅਸੀਂ ਪਿੱਛੇ ਨਹੀਂ ਹਟਾਂਗੇ ਮਰ ਜਾਵਾਂਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹੰਕਾਰੀ ਪਈ ਹੈ, ਇੱਕ ਦਿਨ ਉਸ ਦੇ ਹੰਕਾਰ ਨੇ ਹੀ ਉਸਨੂੰ ਲੈ ਡੁੱਬੇਗਾ। ਉਨ੍ਹਾਂ ਕਿਹਾ ਕਿ ਸੱਠ ਸਾਲ ਦੇ ਬਜ਼ੁਰਗ ਅੱਗੇ ਹੋ ਕੇ ਲੜਨਗੇ ਅਤੇ ਨੌਜਵਾਨ ਪਿੱਛੇ ਰਹਿਣਗੇ , ਜੇਕਰ ਮੋਦੀ ਸਰਕਾਰ ਫਿਰ ਵੀ ਨਾ ਮੰਨੀ ਤਾਂ ਪਹਿਲਾਂ ਬਜ਼ੁਰਗ ਅਤੇ ਬਾਅਦ ਵਿੱਚ ਨੌਜਵਾਨ ਆਪਣੀ ਸ਼ਹੀਦੀਆਂ ਦੇਣ ਨੂੰ ਵੀ ਪਿੱਛੇ ਨਹੀਂ ਹਟਣਗੇ ,
farmerਅਸੀਂ ਲੜਨ ਵੀ ਆਏ ਹਾਂ ਅਤੇ ਸ਼ਾਂਤਮਈ ਫ਼ੈਸਲਾ ਕਰਨ ਵੀ ਆਏ ਹਾਂ, ਮੋਦੀ ਸਰਕਾਰ ਨੂੰ ਕਿਸਾਨਾਂ ਦੀ ਆਵਾਜ਼ ਨੂੰ ਸਮਝ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਮੋਦੀਖ਼ਾਨਾ ਤਾਂ ਚੱਲਦਾ ਰਹੇਗਾ ਪਰ ਮੋਦੀ ਅਤੇ ਅਡਾਨੀ ਅੰਬਾਨੀ ਨਹੀਂ ਰਹਿਣਗੇ, ਆਖਰ ਨੂੰ ਜਿੱਤ ਕਿਸਾਨਾਂ ਦੇ ਸੰਘਰਸ਼ ਦੀ ਹੀ ਹੋਵੇਗੀ।