
ਕਿਸਾਨੀ ਸੰਘਰਸ਼ ਚ ਮੌਤਾਂ ਸਬੰਧੀ ਅਸੰਵੇਦਨਸ਼ੀਲਤਾ ਨੂੰ ਦੂਰ ਕਰਨ ਦੀ ਵੀ ਆਖੀ ਗੱਲ
ਨਵੀਂ ਦਿੱਲੀ (ਹਰਦੀਪ ਭੌਗਲ) - ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀ ਸਰਹੱਦਾਂ ਤੇ ਡਟੇ ਹੋਏ ਹਨ। ਇਸ ਦੇ ਚਲਦੇ ਕਿਸਾਨ ਬੀਤੇ ਦਿਨੀ ਭੁੱਖ ਹੜਤਾਲ ਤੇ ਬੈਠੇ ਸੀ। ਇਸ ਦੌਰਾਨ ਕੁੰਡਲੀ ਬਾਰਡਰ ਤੇ ਬੈਠੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਕਿਸਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ "ਇਸ ਭੁੱਖ ਹੜਤਾਲ ਦਾ ਅਸਰ ਸਰਕਾਰ ਤੇ ਨਾ ਛੱਡੋ, ਦੁਨੀਆਂ ਵਿਚ ਅਸਰ ਪਿਆ ਹੈ। ਜਿਹੜਾ ਕਿਸਾਨ ਅੰਨਦਾਤਾ ਅੰਨ ਪੈਦਾ ਕਰਦਾ ਹੈ ਤੇ ਭਾਰਤ ਸਰਕਾਰ ਕੋਲੋਂ ਅੰਨ ਸੰਭਾਲ ਨਹੀਂ ਹੋ ਰਿਹਾ ਹੈ ਉਹ ਖੁਦ ਭੁੱਖ ਹੜਤਾਲ ਤੇ ਬੈਠਾ ਹੈ।
ਉਹ ਸਮਾਂ ਸੀ ਜਦੋ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਲਾਲ ਬਹਾਦੁਰ ਸ਼ਾਸਤਰੀ ਨੇ ਨਾਅਰਾ ਦਿੱਤਾ ਸੀ ਇੱਕ' ਦਿਨ ਲਈ ਵਰਤ ਰੱਖੋ, ਅਮਰੀਕਾ ਤੋਂ ਕਣਕ ਮੰਗਵਾਓ ਫਿਰ ਵੀ ਗੱਲ ਸਿਰੇ ਨਹੀਂ ਲੱਗੀ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਨਾਅਰਾ ਦਿੱਤਾ ਸੀ 'ਜੈ ਜਵਾਨ ਜੈ ਕਿਸਾਨ' ਅਸੀਂ ਉਸ ਨਾਅਰੇ ਨੂੰ ਸਿਰੇ ਚਾੜ ਦਿੱਤਾ। ਅਸੀਂ ਉਨ੍ਹਾਂ ਨੂੰ ਬੋਲ ਰਹੇ ਹਾਂ ਕਿ ਇਸ ਨੂੰ ਖਰੀਦ ਲਵੋ ਉਹ ਵੀ ਨਹੀਂ ਕਰਦੇ।
ਇਸ ਤੋਂ ਅੱਗੇ ਕਿਹਾ ਕਿ ਉਹ ਖੁਦ ਹੀ ਬੋਲੀ ਜਾ ਰਹੇ ਹਨ ਇਹ ਕਾਨੂੰਨ ਤੁਹਾਡੇ ਹੱਕ ਵਿਚ ਹੈ ਪਰ ਡਾਕਟਰ, ਵਕੀਲ ਤੇ ਬਹੁਤ ਸਾਰੇ ਲੋਕ ਕਹਿ ਰਹੇ ਹਨ ਇਹ ਕਾਨੂੰਨ ਗ਼ਲਤ ਹੈ ਪਰ ਕੀ ਗੱਲ ਇਹ ਸਰਕਾਰ ਹੀ ਸਿਰਫ਼ ਸਹੀ ਹੈ। ਸਰਕਾਰ ਦਰਅਸਲ ਫਸੀ ਹੋਈ ਹੈ ਨਾ ਮੋਦੀ ਦੀ ਹੈ, ਨਾ ਇਹ ਅਡਾਨੀ ਅਬਾਣੀ ਦੀ ਹੈ ਇਹ ਦੋਹਰੀ ਰਾਜਨੀਤੀ ਹੈ 2017 ਦੀ ਸਰਕਾਰ ਵਿਚ ਇਨ੍ਹਾਂ ਹਸਤਾਖਸਰ ਕੀਤੇ ਹੈ ਜੇਕਰ ਇਨ੍ਹਾਂ ਵਿੱਚੋਂ ਬਾਹਰ ਨਿਕਲਦੀ ਹੈ ਤੇ ਸਰਕਾਰ ਟੁੱਟੇਗੀ।
ਇਸ ਤੋਂ ਬਾਅਦ ਕਿਹਾ ਕਿ ਸਰਕਾਰ ਹਮੇਸ਼ਾ ਆਪਣੀਆਂ ਮੀਟਿੰਗ ਕਰਦੇ ਹਨ, ਅਸੀਂ ਲੋਕ ਵੀ ਮੀਟਿੰਗ ਕਰਦੇ ਹਾਂ। ਸਰਕਾਰ ਚਾਹੁੰਦੀ ਹੈ ਕਿਸੇ ਵੀ ਤਰ੍ਹਾਂ ਇਹ ਸੰਘਰਸ਼ ਖਤਮ ਹੋ ਜਾਵੇ। ਪਰ ਸਰਕਾਰ ਦੀ ਇਹ ਰਣਨੀਤੀਆਂ ਨਹੀਂ ਚਲਣ ਦੇਵਾਂਗੇ ਅਸੀਂ ਹੁਣ ਲੰਬੇ ਸਮੇਂ ਤੋਂ ਇਹ ਸੰਘਰਸ਼ ਕਰ ਰਹੇ ਹਨ ਹੁਣ ਜਿੱਤ ਕੇ ਹੀ ਵਾਪਿਸ ਜਾਵਾਂਗਾ। ਇੱਕ ਕਿਸਾਨ ਨੇ ਸਵਾਲ ਕੀਤਾ ਸਿੱਖ ਕੌਮ ਦੀ ਜੜ ਕਿਸਨੇ ਰੱਖੀ ਹੈ ਪਰ ਲੋਕ ਬੋਲ ਉਸਨੇ ਰੱਖੀ, ਉਸਨੇ ਰੱਖੀ....ਸਾਰੇ ਇਧਰ ਉਧਰ ਝਾਕੀ ਜਾਂਦੇ, ਪਰ ਮੋਦੀ ਨੇ ਇਹ ਸਭ ਕੁਝ ਕਰਕੇ ਸਾਡੇ ਨੌਜਵਾਨ ਬਚਾ ਦਿੱਤੇ ਅਤੇ ਸਾਡੇ ਤੋਂ ਬਾਅਦ ਉਹ ਲੀਡਰ ਬਣਨਗੇ।
ਕਿਸਾਨ ਦਾ ਕਹਿਣਾ ਹੈ ਕਿ ਅੱਜ ਸਾਡੀ ਮੀਟਿੰਗ ਹੈ ਤੇ ਉਸ ਵਿਚ ਭੁੱਖ ਹੜਤਾਲ ਨੂੰ ਲੈ ਕੇ ਅਤੇ ਭਾਰਤ ਵਿਚ ਜ਼ਿਲ੍ਹਾ ਹੈਡਕਾਊਟਰ ਬਾਰੇ ਗੱਲਬਾਤ ਹੋਵੇਗੀ। 50-50 ਨੌਜਵਾਨ ਸਾਡੀ ਫੋਟੋ ਖਿੱਚਦੇ ਹਨ ਉਨ੍ਹਾਂ ਨੂੰ ਜੇਕਰ ਸਾਡੀ ਵਿਚਾਰਧਾਰਾ ਚੰਗੀ ਲੱਗੀ ਸ਼ਾਇਦ ਤਾਂ ਹੀ ਉਹ ਸਾਡੇ ਨਾਲ ਖੜੇ ਹਨ। ਜੇਕਰ ਅਸੀਂ ਸਾਰੇ ਲੋਕ ਇਨ੍ਹਾਂ ਵੱਡਾ ਸੰਘਰਸ਼ ਛੱਡ ਕੇ ਨੌਜਵਾਨ ਨਾਲ ਚਲੇ ਜਾਵਾਂਗੇ ਤੇ ਫਿਰ ਵੀ ਬਾਕੀ ਨੌਜਵਾਨ ਵੀ ਮਰ ਸਕਦੇ ਹਨ। ਪਰ ਸਾਨੂੰ ਇਸ ਵੱਡੀ ਜੰਗ 'ਚ ਕੁਰਬਾਨੀਆਂ ਦੇਣੀਆਂ ਪੈਣੀਆਂ ਹੈ। ਜਿਥੇ ਇਸ ਸੰਘਰਸ਼ ਵਿਚ ਕਿਸੇ ਤਰ੍ਹਾਂ ਕੋਈ ਕਮੀ ਦਿਖੇਗੀ ਹੈ ਤੇ ਉਸ ਵਿਚ ਪੂਰਾ ਸੁਧਾਰ ਵੀ ਕੀਤਾ ਜਾਵੇਗਾ।