
ਇਨ੍ਹਾਂ ਵਿਚੋਂ ਮਈ ਵਿਚ ਮਣੀਪੁਰ ’ਚ ਸ਼ੁਰੂ ਹੋਈ ਹਿੰਸਾ ਦੌਰਾਨ ਮਾਰੇ ਗਏ 60 ਲੋਕ ਕੁਕੀ ਭਾਈਚਾਰੇ ਦੇ ਸਨ।
Manipur violence: ਮਨੀਪੁਰ ਵਿਚ ਜਾਤੀ ਹਿੰਸਾ ਦੌਰਾਨ ਮਾਰੇ ਗਏ 64 ਲੋਕਾਂ ਦੀਆਂ ਲਾਸ਼ਾਂ ਵੀਰਵਾਰ ਨੂੰ ਉਨ੍ਹਾਂ ਦੇ ਪ੍ਰਵਾਰਾਂ ਨੂੰ ਸੌਂਪ ਦਿਤੀਆਂ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਇਨ੍ਹਾਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰਖਿਆ ਗਿਆ ਹੈ। ਇਨ੍ਹਾਂ ਵਿਚੋਂ ਮਈ ਵਿਚ ਮਣੀਪੁਰ ’ਚ ਸ਼ੁਰੂ ਹੋਈ ਹਿੰਸਾ ਦੌਰਾਨ ਮਾਰੇ ਗਏ 60 ਲੋਕ ਕੁਕੀ ਭਾਈਚਾਰੇ ਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਚਾਰ ਹੋਰ ਲਾਸ਼ਾਂ ਮੇਅਤੀ ਭਾਈਚਾਰੇ ਦੀਆਂ ਹਨ ਅਤੇ ਉਨ੍ਹਾਂ ਨੂੰ ਚੂਰਾਚੰਦਪੁਰ ਦੇ ਹਸਪਤਾਲਾਂ ’ਚ ਰਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ “ਸ਼ਾਂਤੀਪੂਰਨ” ਉਨ੍ਹਾਂ ਦੇ ਪ੍ਰਵਾਰਾਂ ਨੂੰ ਸੌਂਪ ਦਿਤਾ ਗਿਆ ਹੈ। ਮਈ ਵਿਚ, ਇੰਫਾਲ ਘਾਟੀ ’ਚ ਰਹਿਣ ਵਾਲੇ ਮੇਅਤੀ ਲੋਕਾਂ ਅਤੇ ਪਹਾੜੀ ਖੇਤਰਾਂ ਵਿਚ ਰਹਿਣ ਵਾਲੇ ਕੂਕੀ ਭਾਈਚਾਰਿਆਂ ਵਿਚਕਾਰ ਨਸਲੀ ਹਿੰਸਾ ਸ਼ੁਰੂ ਹੋ ਗਈ ਸੀ, ਜਿਸ ਵਿਚ ਕਈ ਲੋਕ ਮਾਰੇ ਗਏ ਸਨ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਹਿੰਸਾ ਪ੍ਰਭਾਵਿਤ ਮਨੀਪੁਰ ਵਿਚ ਜਾਂਚ, ਰਾਹਤ, ਮੁਆਵਜ਼ੇ ਅਤੇ ਮੁੜ ਵਸੇਬੇ ਸਬੰਧੀ ਕਾਰਵਾਈ ਦੀ ਨਿਗਰਾਨੀ ਲਈ ਅਗਸਤ ਮਹੀਨੇ ਤਿੰਨ ਸਾਬਕਾ ਜੱਜਾਂ ਦੀ ਕਮੇਟੀ ਕਾਇਮ ਕੀਤੀ ਸੀ।
ਕਮੇਟੀ ਦੀ ਰੀਪੋਰਟ ਦੇ ਆਧਾਰ ’ਤੇ ਸਿਖਰਲੀ ਅਦਾਲਤ ਨੇ ਉੱਤਰ-ਪੂਰਬੀ ਸੂਬੇ ’ਚ ਜਾਤੀ ਹਿੰਸਾ ਦੌਰਾਨ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ 11 ਦਸੰਬਰ ਤਕ ਦਫ਼ਨਾਉਣ ਜਾਂ ਸਸਕਾਰ ਕਰਨ ਸਬੰਧੀ ਨਿਰਦੇਸ਼ ਜਾਰੀ ਕੀਤੇ ਸਨ। ਇਨ੍ਹਾਂ ਵਿਚ ਉਹ 88 ਲਾਸ਼ਾਂ ਵੀ ਸ਼ਾਮਲ ਸਨ ਜਿਨ੍ਹਾਂ ਦੀ ਪਛਾਣ ਤਾਂ ਹੋ ਗਈ ਸੀ ਪਰ ਪਰਿਵਾਰਕ ਮੈਂਬਰਾਂ ਨੇ ਲਾਸ਼ਾਂ ਨਹੀਂ ਲਈਆਂ ਸਨ। ਰੀਪੋਰਟ ਮੁਤਾਬਕ ਹਿੰਸਾ ਦੌਰਾਨ 175 ਮੌਤਾਂ ਹੋਈਆਂ ਸਨ ਅਤੇ 169 ਲਾਸ਼ਾਂ ਦੀ ਪਛਾਣ ਹੋ ਗਈ ਸੀ। ਉਨ੍ਹਾਂ ਵਿਚੋਂ 81 ਲਾਸ਼ਾਂ ਹੀ ਵਾਰਸਾਂ ਨੇ ਅੰਤਿਮ ਰਸਮਾਂ ਵਾਸਤੇ ਲਈਆਂ ਸਨ। ਕਮੇਟੀ ਦੀ ਰੀਪੋਰਟ ’ਚ ਕਿਹਾ ਗਿਆ ਸੀ ਕਿ 94 ਲਾਸ਼ਾਂ ਮੁਰਦਾਘਰ ਵਿਚ ਪਈਆਂ ਹਨ ਜਿਨ੍ਹਾਂ ਨੂੰ ਲੈਣ ਲਈ ਕੋਈ ਨਹੀਂ ਆਇਆ।
(For more news apart from Govt hands over bodies of 64 Manipur strife victims to kin, stay tuned to Rozana Spokesman)