UFO seen in Manipur : ਮਨੀਪੁਰ ’ਚ ‘ਯੂ.ਐਫ਼.ਓ.’ ਦਿਸਣ ਕਾਰਨ ਹਵਾਈ ਸੇਵਾਵਾਂ ਪ੍ਰਭਾਵਤ
Published : Nov 19, 2023, 9:20 pm IST
Updated : Nov 19, 2023, 9:20 pm IST
SHARE ARTICLE
UFO seen in Manipur : Airport file photo.
UFO seen in Manipur : Airport file photo.

ਦੋ ਉਡਾਣਾਂ ਦਾ ਰਾਹ ਮੋੜ ਦਿਤਾ ਗਿਆ ਅਤੇ ਤਿੰਨ ਹੋਰ ਦੇਰੀ ਨਾਲ ਚਲੀਆਂ

Air services affected due to UFO seen in Manipur : ਮਨੀਪੁਰ ਦੇ ਇੰਫਾਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਤਵਾਰ ਦੁਪਹਿਰ ਨੂੰ ਇਕ ਅਣਪਛਾਤੀ ਉਡਾਣ ਵਾਲੀ ਵਸਤੂ (ਯੂ.ਐਫ.ਓ.) ਦੇ ਨਜ਼ਰ ਆਉਣ ਕਾਰਨ ਆਮ ਉਡਾਣ ਸੇਵਾਵਾਂ ਪ੍ਰਭਾਵਤ ਹੋਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਦੋ ਉਡਾਣਾਂ ਦਾ ਰਾਹ ਮੋੜ ਦਿਤਾ ਗਿਆ ਅਤੇ ਤਿੰਨ ਹੋਰ ਦੇਰੀ ਨਾਲ ਚਲੀਆਂ। ਕਰੀਬ ਤਿੰਨ ਘੰਟੇ ਬਾਅਦ ਸੇਵਾਵਾਂ ਆਮ ਵਾਂਗ ਹੋ ਗਈਆਂ।

ਹਵਾਈ ਅੱਡੇ ਦੇ ਡਾਇਰੈਕਟਰ ਚਿਪੇਮੀ ਕੇਸ਼ਿੰਗ ਵਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ, ‘‘ਇੰਫਾਲ ਕੰਟਰੋਲਡ ਹਵਾਈ ਖੇਤਰ ’ਚ ਇਕ ਅਣਪਛਾਤੀ ਉੱਡਣ ਵਾਲੀ ਵਸਤੂ ਦੇ ਨਜ਼ਰ ਆਉਣ ਕਾਰਨ, ਦੋ ਉਡਾਣਾਂ ਨੂੰ ਮੋੜ ਦਿਤਾ ਗਿਆ ਹੈ ਅਤੇ ਤਿੰਨ ਉਡਾਣਾਂ ਦੇ ਰਵਾਨਗੀ ਦੇ ਸਮੇਂ ’ਚ ਦੇਰੀ ਹੋ ਗਈ ਹੈ। ਸਮਰੱਥ ਅਥਾਰਟੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਡਾਨ ਸੰਚਾਲਨ ਸ਼ੁਰੂ ਹੋਇਆ।’’

ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਦੇ ਇਕ ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ਨੂੰ ਦੁਪਹਿਰ 2:30 ਵਜੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਤੋਂ ਇਕ ਸੁਨੇਹਾ ਮਿਲਿਆ, ਜਿਸ ’ਚ ਉਨ੍ਹਾਂ ਨੂੰ ਦਸਿਆ ਗਿਆ ਕਿ ਹਵਾਈ ਅੱਡੇ ਦੇ ਨੇੜੇ ਇਕ ਯੂ.ਐਫ.ਓ. ਦਾ ਪਤਾ ਲਗਾਇਆ ਗਿਆ ਹੈ। ਅਧਿਕਾਰੀ ਨੇ ਕਿਹਾ, ‘‘ਸ਼ਾਮ 4 ਵਜੇ ਤਕ, ਯੂ.ਐਫ.ਓ. ਨੰਗੀ ਅੱਖ ਨਾਲ ਏਅਰਫੀਲਡ ਦੇ ਪੱਛਮ ਵਲ ਵਧਦਾ ਵਿਖਾਈ ਦੇ ਰਿਹਾ ਸੀ।’’

ਜਿਨ੍ਹਾਂ ਉਡਾਣਾਂ ਨੂੰ ਮੋੜਿਆ ਗਿਆ ਸੀ, ਉਨ੍ਹਾਂ ’ਚ ਕੋਲਕਾਤਾ ਤੋਂ ਇੰਡੀਗੋ ਦੀ ਇਕ ਉਡਾਣ ਸ਼ਾਮਲ ਸੀ, ਜਿਸ ਨੂੰ ਸ਼ੁਰੂ ’ਚ ‘ਓਵਰਹੈੱਡ ਹੋਲਡ ਕਰਨ’ ਦਾ ਹੁਕਮ ਦਿਤਾ ਜਾਂਦਾ ਹੈ। ਦੇਰੀ ਨਾਲ ਉਡਾਨ ਭਰਨ ਵਾਲੇ ਜਹਾਜ਼ ਲਗਭਗ ਤਿੰਨ ਘੰਟੇ ਦੇਰੀ ਨਾਲ ਮਨਜ਼ੂਰੀ ਮਿਲਣ ਤੋਂ ਬਾਅਦ ਇੰਫ਼ਾਲ ਹਵਾਈ ਅੱਡੇ ਤੋਂ ਰਵਾਨਾ ਹੋਈ। ਅਧਿਕਾਰੀ ਨੇ ਕਿਹਾ ਕਿ ਸ਼ਿਲਾਂਗ ਸਥਿਤ ਭਾਰਤੀ ਹਵਾਈ ਫ਼ੌਜ ਦੀ ਪੂਰਬੀ ਕਮਾਂਡ ਨੂੰ ਇਸ ਘਟਨਾਕ੍ਰਮ ਦੀ ਜਾਣਕਾਰੀ ਦਿਤੀ ਗਈ ਹੈ। ਮਨੀਪੁਰ ਦੀ ਹੱਦ ਨਾਗਾਲੈਂਡ, ਮਿਜ਼ੋਰਮ ਅਤੇ ਅਸਾਮ ਨਾਲ ਲਗਦੀ ਹੈ। ਇਸ ਤੋਂ ਇਲਾਵਾ ਪੂਰਬ ’ਚ ਮਿਆਂਮਾਰ ਨਾਲ ਇਕ ਕੌਮਾਂਤਰੀ ਸਰਹੱਦ ਵੀ ਸਾਂਝੀ ਕਰਦਾ ਹੈ।

(For more news apart from UFO seen in Manipur, stay tuned to Rozana Spokesman)

Tags: manipur, ufo

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement