ਗਣਤੰਤਰ ਦਿਵਸ 'ਤੇ ਵੱਡਾ ਹਮਲਾ ਕਰ ਸਕਦੇ ਹਨ ਅਤਿਵਾਦੀ, ਅਲਰਟ ਜਾਰੀ 
Published : Jan 16, 2019, 5:14 pm IST
Updated : Jan 16, 2019, 5:17 pm IST
SHARE ARTICLE
Republic Day Security arrangement
Republic Day Security arrangement

ਇਸ ਦੀ ਜਿੰਮੇਵਾਰੀ ਜੰਮੂ-ਕਸ਼ਮੀਰ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿਚ ਮਹੱਤਵਪੂਰਨ ਸਰਕਾਰੀ ਅਤੇ ਸੁਰੱਖਿਆ ਕੇਂਦਰਾਂ ਨੂੰ ਨਿਸ਼ਾਨਾ ਬਣਾਉਣਾ ਹੈ।

ਜੰਮੂ : ਅਤਿਵਾਦੀ ਗਣਤੰਤਰ ਦਿਵਸ ਦੇ ਮੌਕੇ ਅਤੇ ਅਫਜ਼ਲ ਗੁਰੂ ਦੀ ਬਰਸੀ 'ਤੇ ਵੱਡਾ ਹਮਲਾ ਕਰਨ ਦੀ ਤਿਆਰੀ ਵਿਚ ਹਨ। ਇਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਅਲਰਟ 'ਤੇ ਹਨ। ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਇਕ ਵਾਰ ਫਿਰ ਵੱਡੀ ਵਾਰਦਾਤ ਕਰਨ ਦੀ ਸਾਜਸ਼ ਵਿਚ ਲਗਾ ਹੋਇਆ ਹੈ। ਇਸ ਸਾਜਸ਼ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਜੈਸ਼ ਸਰਗਨਾ ਮਸੂਦ ਅਜ਼ਹਰ ਦੇ ਭਤੀਜੇ ਹੁਜੈਫਾ ਅਤੇ ਤਿੰਨ ਹੋਰ ਵੱਡੇ ਕਮਾਂਡਰਾਂ ਅਬਦੁਲ ਰਸ਼ੀਦ ਗਾਜ਼ੀ, ਮੁਹੰਮਦ ਉਮਰ ਅਤੇ ਮੁਹੰਮਦ ਇਸਮਾਈਲ ਨੂੰ ਸੌਂਪੀ ਗਈ ਹੈ।

Masood Azhar Jaish-e-Mohammad Chief Masood Azhar

ਸੁਰੱਖਿਆ ਬਲਾਂ ਨੇ ਇਹਨਾਂ ਅਤਿਵਾਦੀਆਂ ਨੂੰ ਖਤਮ ਕਰਨ ਲਈ ਮੁਹਿੰਮ ਸ਼ੁਰੂ ਕਰ ਦਿਤੀ ਹੈ। ਸੁਰੱਖਿਆ ਏਜੰਸੀਆਂ ਅਤੇ ਪੁਲਿਸ ਦੇ ਅਧਿਕਾਰੀ ਜੈਸ਼ ਦੇ ਨਾਮੀ ਕਮਾਂਡਰਾਂ ਦੀ ਕਸ਼ਮੀਰ ਵਿਚ ਮੌਜੂਦਗੀ ਅਤੇ ਕਿਸੇ ਵੱਡੀ ਵਾਰਦਾਤ ਦੀ ਉਹਨਾਂ ਦੀ ਤਿਆਰੀ ਨੂੰ ਲੈ ਕੇ ਚੁੱੱਪ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਹੁਜੈਫਾ ਅਤੇ ਅਬਦੁਲ ਰਸ਼ੀਦ ਗਾਜ਼ੀ ਅਕਤੂਬਰ 2018 ਦੇ ਆਖਰੀ ਹਫਤੇ ਵਿਚ ਵੀ ਜੰਮੂ-ਕਸ਼ਮੀਰ ਵਿਚ ਘੁਸਪੈਠ ਕਰਨ ਵਿਚ ਕਾਮਯਾਬ ਰਹੇ, ਜਦਕਿ ਮੁਹੰਮਦ ਇਸਮਾਈਲ ਅਤੇ ਉਮਰ ਉਹਨਾਂ ਦੇ ਆਉਣ ਤੋਂ ਕੁਝ ਮਹੀਨੇ ਪਹਿਲਾਂ ਤੋਂ ਹੀ ਕਸ਼ਮੀਰ ਵਿਚ ਹਨ।

 TerrorismTerrorism

ਇਹ ਸਾਰੇ ਅਤਿਵਾਦੀ ਅਫਗਾਨ ਯੁੱਧ ਵਿਚ ਹਿੱਸਾ ਲੈ ਚੁੱਕੇ ਹਨ। ਹੁਜੈਫਾ ਅਤੇ ਗਾਜ਼ੀ ਦੇ ਨਾਲ ਤਿੰਨ ਹੋਰ ਅਤਿਵਾਦੀ ਆਏ ਸਨ, ਪਰ ਉਹਨਾਂ ਦੀ ਪਛਾਣ ਨਹੀਂ ਹੋ ਸਕੀ ਹੈ। ਗਾਜ਼ੀ ਦੇ ਕਸ਼ਮੀਰ ਵਿਚ ਹੋਣ ਦੀ ਪੁਸ਼ਟੀ ਦੰਸਬਰ ਮਹੀਨੇ ਦੌਰਾਨ ਹੋਈ ਸੀ। ਸੂਤਰਾਂ ਨੇ ਦੱਸਿਆ ਕਿ ਅਕਤੂਬਰ 2001 ਵਿਚ ਸ਼੍ਰੀਨਗਗਰ ਵਿਚ ਰਾਜ ਵਿਧਾਨਸਭਾ ਅਤੇ 13 ਦਸੰਬਰ 2001 ਨੂੰ ਸੰਸਦ ਹਮਲੇ ਤੋਂ ਬਾਅਦ ਅਜ਼ਹਰ ਮਸੂਦ ਨੇ ਰਾਜ ਵਿਚ ਅਪਣਾ ਨੈਟਵਰਕ ਫਿਰ ਤੋਂ ਮਜ਼ਬੂਤ ਕਰਨਾ ਸ਼ੁਰੂ ਕਰ ਦਿਤਾ ਸੀ।

Afzal GuruAfzal Guru

ਉਸ ਨੇ ਸਥਾਨਕ  ਨੌਜਵਾਨਾਂ ਨੂੰ ਫਿਰ ਤੋਂ ਅਪਣੇ ਨਾਲ ਜੋੜਨ ਲਈ ਸੰਸਦ ਹਮਲੇ ਦੇ ਮੁਖ ਸਾਜਸ਼ਕਰਤਾ ਅਫਜ਼ਲ ਗੁਰੂ ਦੀ ਫਾਂਸੀ ਤੋਂ ਬਾਅਦ ਉਸ ਦੇ ਨਾਮ 'ਤੇ ਅਫਜ਼ਲ ਗੁਰੂ ਬ੍ਰਿਗੇਡ ਦਾ ਗਠਨ ਕੀਤਾ। ਇਸ ਦੀ ਜਿੰਮੇਵਾਰੀ ਜੰਮੂ-ਕਸ਼ਮੀਰ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿਚ ਮਹੱਤਵਪੂਰਨ ਸਰਕਾਰੀ ਅਤੇ ਸੁਰੱਖਿਆ ਕੇਂਦਰਾਂ ਨੂੰ ਨਿਸ਼ਾਨਾ ਬਣਾਉਣਾ ਹੈ।  ਅਬਦੁਲ ਰਸ਼ੀਦ ਗਾਜ਼ੀ ਦੋ ਹੋਰ ਅਤਿਵਾਦੀਆਂ ਸਮੇਤ ਉਤਰੀ ਕਸ਼ਮੀਰ ਵਿਚ ਕਿਸੇ ਸੁਰੱਖਿਅਤ ਥਾਂ 'ਤੇ ਲੁਕਿਆ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement