ਅਪਣੇ ਦਮ ‘ਤੇ ਚੋਣ ਲੜਨ ਵਾਲੇ ਰਾਹੁਲ ਗਾਂਧੀ ਕਰਨਗੇ 13 ਰੈਲੀਆਂ
Published : Jan 16, 2019, 12:53 pm IST
Updated : Jan 16, 2019, 12:53 pm IST
SHARE ARTICLE
Rahul Gandhi
Rahul Gandhi

ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਤੋਂ ਬਾਅਦ ਵੱਖ ਰਹੀ ਕਾਂਗਰਸ ਨੇ ਇਕੱਲੇ ਦਮ....

ਲਖਨਊ : ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਤੋਂ ਬਾਅਦ ਵੱਖ ਰਹੀ ਕਾਂਗਰਸ ਨੇ ਇਕੱਲੇ ਦਮ ਉਤੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਅਤੇ ਇਸ ਦੀ ਵੱਡੇ ਪੈਮਾਨੇ ਉਤੇ ਤਿਆਰੀ ਵੀ ਸ਼ੁਰੂ ਕਰ ਦਿਤੀ ਹੈ। ਇਸ ਦੇ ਲਈ ਕਾਂਗਰਸ ਆਗੂਆਂ ਨੇ ਬੈਠਕਾਂ ਦਾ ਦੌਰ ਸ਼ੁਰੂ ਕਰ ਦਿਤਾ ਹੈ। ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਪ੍ਰਦੇਸ਼ ਵਿਚ ਇਕੱਠੀਆਂ 13 ਰੈਲੀਆਂ ਕਰਨ ਜਾ ਰਹੇ ਹਨ। ਇਸ ਬਾਰੇ ਵਿਚ ਕਾਂਗਰਸ ਦੇ ਪ੍ਰਦੇਸ਼ ਪ੍ਰਭਾਰੀ ਗੁਲਾਮ ਨਬੀ ਅਜਾਦ ਨੇ ਜਾਣਕਾਰੀ ਵੀ ਦਿਤੀ ਹੈ।

Rahul GandhiRahul Gandhi

ਇਸ ਤੋਂ ਬਾਅਦ ਰਾਹੁਲ ਗਾਂਧੀ ਦੀਆਂ ਰੈਲੀਆਂ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਫਰਵਰੀ ਦੇ ਪਹਿਲੇ ਹਫ਼ਤੇ ਵਿਚ ਰਾਹੁਲ ਦੀ ਰੈਲੀ ਦੀ ਸ਼ੁਰੂਆਤ ਰਾਜਧਾਨੀ ਲਖਨਊ ਤੋਂ ਹੋਵੇਗੀ। ਕਾਂਗਰਸ ਨੇ ਰੈਲੀ ਵਿਚ ਲੋਕਾਂ ਨੂੰ ਜੋੜਨ ਲਈ ਹੋਰ ਰਾਜਾਂ ਦੇ ਵੱਡੇ ਚੇਹਰਿਆਂ ਨੂੰ ਵੀ ਜ਼ਿੰਮੇਦਾਰੀ ਸੌਂਪਣ ਦਾ ਫੈਸਲਾ ਕੀਤਾ ਹੈ। ਰਾਹੁਲ ਦੀ ਰੈਲੀ ਗੋਰਖਪੁਰ ਮੰਡਲ ਦੇ ਕੁਸ਼ੀਨਗਰ ਵਿਚ ਫਰਵਰੀ ਦੇ ਦੂਜੇ ਹਫ਼ਤੇ ਵਿਚ ਹੋਵੇਗੀ। ਰੈਲੀ ਨਾਲ ਕੁੱਝ ਖੇਤਰਾਂ ਵਿਚ ਰਾਹੁਲ ਗਾਂਧੀ ਦਾ ਰੋਡ ਸ਼ੋਅ ਵੀ ਹੋਵੇਗਾ।

CongressCongress

ਇਸ ਤੋਂ ਇਲਾਵਾ ਮੁਰਾਦਾਬਾਦ, ਆਗਰਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਸਮੇਤ ਕਈ ਹੋਰ ਮੰਡਲਾਂ ਵਿਚ ਵੀ ਰਾਹੁਲ ਦੀ ਰੈਲੀ ਹੋਵੇਗੀ। ਮੁਰਾਦਾਬਾਦ ਕਾਂਗਰਸ ਦੇ ਜਿਲ੍ਹੇ ਪ੍ਰਧਾਨ ਡਾ.ਏਪੀ ਸਿੰਘ ਨੇ ਦੱਸਿਆ ਕਿ ਰਾਹੁਲ ਗਾਂਧੀ ਪ੍ਰਦੇਸ਼ ਵਿਚ ਇਕ ਦਰਜ਼ਨ ਰੈਲੀਆਂ ਕਰਨਗੇ। ਇਨ੍ਹਾਂ ਵਿਚੋਂ ਇਕ ਰੈਲੀ ਛੇ ਜਾਂ ਸੱਤ ਫਰਵਰੀ ਨੂੰ ਮੁਰਾਦਾਬਾਦ ਵਿਚ ਰੱਖੀ ਗਈ ਹੈ। ਜਿਸ ਵਿਚ ਕਰੀਬ ਪੰਜ ਲੱਖ ਲੋਕਾਂ ਦੇ ਪਹੁੰਚਣ ਦੀ ਉਂਮੀਦ ਲਗਾਈ ਗਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM

ਕਿਹੜੀ ਪਾਰਟੀ ਦੇ ਹੱਕ ’ਚ ਫਤਵਾ ਦੇਣ ਜਾ ਰਹੇ ਪੰਜਾਬ ਦੇ ਲੋਕ? ਪਹਿਲਾਂ ਵਾਲਿਆਂ ਨੇ ਕੀ ਕੁਝ ਕੀਤਾ ਤੇ ਨਵਿਆਂ ਤੋਂ

15 May 2024 1:20 PM

Chandigarh Election Update: ਨੌਜਵਾਨਾਂ ਦੀਆਂ ਚੋਣਾਂ 'ਚ ਕਲੋਲਾਂ, ਪਰ ਦੁੱਖ ਦੀ ਗੱਲ ਮੁੱਦੇ ਹੀ ਨਹੀਂ ਪਤਾ !

15 May 2024 12:57 PM
Advertisement