ਕੀ ਦਿੱਲੀ ਵਿਚ ਕੇਜਰੀਵਾਲ ਦਾ ਸਿੱਖਾਂ ਤੋਂ ਮੋਹ ਭੰਗ ਹੋ ਗਿਐ ?
Published : Jan 16, 2020, 8:05 am IST
Updated : Jan 16, 2020, 8:22 am IST
SHARE ARTICLE
Photo
Photo

2015 ਵਿਚ 4 ਸਿੱਖ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ ਸੀ, ਹੁਣ ਸਿਰਫ 2 ਜਿਨ੍ਹਾਂ 'ਚੋਂ ਇਕ ਪੁਰਾਣਾ ਕਾਂਗਰਸੀ ਹੈ

ਨਵੀਂ ਦਿੱਲੀ (ਅਮਨਦੀਪ ਸਿੰਘ): ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਦੇਣ ਤੇ ਸਿਰਫ਼ ਦੋ ਸਿੱਖਾਂ (ਇਕ ਪੁਰਾਣੇ ਕਾਂਗਰਸੀ ਤੇ ਇਕ ਆਪ ਦੇ ਸਿੱਖ ਵਿਧਾਇਕ) ਨੂੰ ਟਿਕਟ ਦੇਣ ਕਾਰਨ ਕੇਜਰੀਵਾਲ ਦੀ ਸਿੱਖ ਨੀਤੀ 'ਤੇ ਸਵਾਲੀਆ ਨਿਸ਼ਾਨ ਲਾਇਆ ਜਾ ਰਿਹਾ ਹੈ।

PhotoPhoto

ਸਿੱਧੇ ਤੌਰ 'ਤੇ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਸਿਰਫ਼ ਦੋ ਹੀ ਸਿੱਖਾਂ ਨੂੰ 'ਆਪ' ਨੇ ਅਪਣਾ ਉਮੀਦਵਾਰ ਐਲਾਨਿਆ ਹੈ, ਭਾਵੇਂ ਕਿ ਸੋਸ਼ਲ ਮੀਡੀਆ 'ਤੇ ਹੀ ਇਹ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿ ਜਦ ਕੇਜਰੀਵਾਲ ਨੇ ਪੁਰਾਣੇ ਕਾਂਗਰਸੀਆਂ ਨੂੰ ਹੀ 'ਆਪ' ਵਿਚ ਸ਼ਾਮਲ ਕਰ ਕੇ, ਅਪਣਾ ਉਮੀਦਵਾਰ ਬਣਾਉਣਾ ਸੀ ਤਾਂ 1984 ਬਾਰੇ ਕਾਂਗਰਸ ਨੂੰ ਕਟਹਿਰੇ ਵਿਚ ਖੜਾ ਕਰਨ ਦੀ ਕੇਜਰੀਵਾਲ ਦੀ ਨੀਤੀ ਕੀ ਮਹਿਜ਼ ਵਿਖਾਵਾ ਸੀ? ਜਾਂ ਹੁਣ ਪੁਰਾਣਾ ਔਖਾ ਵੇਲਾ ਟੱਪਣ ਪਿਛੋਂ ਕੇਜਰੀਵਾਲ ਵੀ ਦੂਜੇ ਸਿਆਸਤਦਾਨਾਂ ਵਾਂਗ ਹੋ ਗਏ ਹਨ?

Arvind kejriwal delhiArvind kejriwal 

ਭਾਵੇਂ ਕਿ ਵੱਖੋ ਵਖਰੇ ਸਮੇਂ ਭਾਜਪਾ ਹੋਵੇ ਜਾਂ ਕਾਂਗਰਸ ਇਹ ਪਾਰਟੀਆਂ ਸਿੱਖ ਚਿਹਰਿਆਂ ਨੂੰ ਮੰਤਰੀ ਬਣਾਉਂਦੀਆਂ ਹੁੰਦੀਆਂ ਸਨ, ਭਾਵੇਂ ਸਿੱਖਾਂ ਦਾ ਕਿਸੇ ਨੇ ਕੁੱਝ ਸ਼ਾਇਦ ਹੀ ਸੰਵਾਰਿਆ ਹੋਵੇ। ਆਮ ਆਦਮੀ ਪਾਰਟੀ ਨੇ ਤਾਂ 67 ਸੀਟਾਂ ਜਿੱਤ ਕੇ ਇਤਿਹਾਸ ਰਚ ਲਿਆ ਪਰ ਇਸ ਦੇ ਬਾਵਜੂਦ ਕਿਸੇ ਇਕ ਸਿੱਖ ਨੂੰ ਮੰਤਰੀ ਤੱਕ ਨਹੀਂ ਸੀ ਬਣਾਇਆ।

Sikh Uber driver racially abused, strangulated by passenger in USSikh 

ਸਿੱਧੇ ਤੌਰ 'ਤੇ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਸਿਰਫ਼ ਦੋ ਹੀ ਸਿੱਖਾਂ ਨੂੰ 'ਆਪ' ਨੇ ਅਪਣਾ ਉਮੀਦਵਾਰ ਐਲਾਨਿਆ ਹੈ, ਭਾਵੇਂ ਕਿ ਸੋਸ਼ਲ ਮੀਡੀਆ 'ਤੇ ਹੀ ਇਹ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿ ਜਦ ਕੇਜਰੀਵਾਲ ਨੇ ਪੁਰਾਣੇ ਕਾਂਗਰਸੀਆਂ ਨੂੰ ਹੀ 'ਆਪ' ਵਿਚ ਸ਼ਾਮਲ ਕਰ ਕੇ, ਅਪਣਾ ਉਮੀਦਵਾਰ ਬਣਾਉਣਾ ਸੀ ਤਾਂ 1984 ਬਾਰੇ ਕਾਂਗਰਸ ਨੂੰ ਕਟਹਿਰੇ ਵਿਚ ਖੜਾ ਕਰਨ ਦੀ ਕੇਜਰੀਵਾਲ ਦੀ ਨੀਤੀ ਕੀ ਮਹਿਜ਼ ਵਿਖਾਵਾ ਸੀ? ਜਾਂ ਹੁਣ ਪੁਰਾਣਾ ਔਖਾ ਵੇਲਾ ਟੱਪਣ ਪਿਛੋਂ ਕੇਜਰੀਵਾਲ ਵੀ ਦੂਜੇ ਸਿਆਸਤਦਾਨਾਂ ਵਾਂਗ ਹੋ ਗਏ ਹਨ?

AAP distributed smartphoneAAP

ਭਾਵੇਂ ਕਿ ਵੱਖੋ ਵਖਰੇ ਸਮੇਂ ਭਾਜਪਾ ਹੋਵੇ ਜਾਂ ਕਾਂਗਰਸ ਇਹ ਪਾਰਟੀਆਂ ਸਿੱਖ ਚਿਹਰਿਆਂ ਨੂੰ ਮੰਤਰੀ ਬਣਾਉਂਦੀਆਂ ਹੁੰਦੀਆਂ ਸਨ, ਭਾਵੇਂ ਸਿੱਖਾਂ ਦਾ ਕਿਸੇ ਨੇ ਕੁੱਝ ਸ਼ਾਇਦ ਹੀ ਸੰਵਾਰਿਆ ਹੋਵੇ। ਆਮ ਆਦਮੀ ਪਾਰਟੀ ਨੇ ਤਾਂ 67 ਸੀਟਾਂ ਜਿੱਤ ਕੇ ਇਤਿਹਾਸ ਰਚ ਲਿਆ ਪਰ ਇਸ ਦੇ ਬਾਵਜੂਦ ਕਿਸੇ ਇਕ ਸਿੱਖ ਨੂੰ ਮੰਤਰੀ ਤੱਕ ਨਹੀਂ ਸੀ ਬਣਾਇਆ।

BJPBJP

ਇਕ ਅੰਦਾਜ਼ੇ ਮੁਤਾਬਕ ਦਿੱਲੀ ਵਿਚ ਸਿੱਖਾਂ ਦੀਆਂ ਕੁਲ 10 ਲੱਖ ਵੋਟਾਂ ਮੰਨੀਆਂ ਜਾਂਦੀਆਂ ਹਨ, ਇਸ ਦੇ ਉਲਟ 2011 ਦੀ ਮਰਦਮਸ਼ੁਮਾਰੀ ਵਿਚ ਸਿੱਖਾਂ ਦੀ ਆਬਾਦੀ ਸਿਰਫ਼ 5 ਲੱਖ 70 ਹਜ਼ਾਰ 581 ( ਕੁਲ ਆਬਾਦੀ ਦਾ 3.40 ਫ਼ੀ ਸਦ) ਦਰਸਾਈ ਗਈ ਹੈ। ਤਕਰੀਬਨ 10 ਕੁ ਸੀਟਾਂ ਹਨ ਜਿਨ੍ਹਾਂ 'ਤੇ ਸਿੱਖਾਂ ਦੀ ਵੋਟ ਦੀ ਪੁਛ ਪ੍ਰਤੀਤ ਮੰਨੀ ਜਾਂਦੀ ਹੈ,  ਉਹ ਵੀ ਵਧੇਰੇ ਕਰ ਕੇ, ਪੱਛਮੀ ਦਿੱਲੀ ਵਿਚ।

Arvind KejriwalArvind Kejriwal

ਜਦੋਂ ਆਮ ਆਦਮੀ ਪਾਰਟੀ ਨੇ ਦੁਜੀ ਵਾਰ ਚੋਣ ਲੜੀ ਸੀ ਤੇ 70 ਵਿਚੋਂ 67 ਸੀਟਾਂ ਲੈ ਕੇ ਅਪਣੇ ਦੰਮ 'ਤੇ ਸਰਕਾਰ ਬਣਾਉਣ ਵਿਚ ਕਾਮਯਾਬ ਰਹੀ ਸੀ, ਉਦੋਂ ਕੇਜਰੀਵਾਲ ਵਲੋਂ 2015 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੂਰੀ ਦਿੱਲੀ, ਖ਼ਾਸਕਰ ਪੱਛਮੀ ਦਿੱਲੀ ਵਿਚ 4 ਸਿੱਖਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ।

Jarnail SinghJarnail Singh

ਉਦੋਂ 84 ਦੇ ਮੁੱਦੇ ਨੂੰ ਵੀ ਕੇਜਰੀਵਾਲ  ਨੇ ਜ਼ੋਰ ਸ਼ੋਰ ਨਾਲ ਚੁਕਿਆ ਸੀ, ਪਰ ਹੁਣ ਵਕਤ ਦੇ ਬੀਤਣ ਨਾਲ ਪੁਰਾਣੇ ਮੁੱਦੇ ਅਲੋਪ ਤਾਂ ਹੋ ਹੀ ਗਏ ਹਨ, ਨਾਲ ਹੀ ਇਸ ਵਾਰ ਤਿਲਕ ਨਗਰ ਦੇ ਮੌਜੂਦਾ ਵਿਧਾਇਕ ਸ.ਜਰਨੈਲ ਸਿੰਘ ਨੂੰ ਹੀ ਟਿਕਟ ਦਿਤੀ ਗਈ ਹੈ, ਜੋ ਪਹਿਲਾਂ ਹੀ ਪਾਰਟੀ ਦੇ ਖ਼ਾਸ ਹਨ। ਜਦੋਂਕਿ ਚਾਂਦਨੀ ਚੌਂਕ ਹਲਕੇ ਤੋਂ ਪੁਰਾਣੇ ਕਾਂਗਰਸੀ ਤੇ ਕੁਝ ਸਮਾਂ ਪਹਿਲਾਂ ਆਪ ਵਿਚ ਸ਼ਾਮਲ ਹੋਏ ਸਿੱਖ ਸ.ਪ੍ਰਹਿਲਾਦ ਸਿੰਘ ਸਾਹਨੀ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ ਜਿਨਾਂ ਦੀਆਂ ਟਾਈਟਲਰ ਨਾਲ ਅਖਉਤੀ ਤਸਵੀਰਾਂ ਫੇੱਸਬੁਕ 'ਤੇ ਨਸ਼ਰ ਕੀਤੀਆਂ ਜਾ ਰਹੀਆਂ ਹਨ।

PhotoPhoto

 ਉਹ ਵੀ ਆਪ ਦੇ ਸਾਬਕਾ ਵਿਧਾਇਕ ਪੱਤਰਕਾਰ ਜਰਨੈਲ ਸਿੰਘ ਦੇ ਇਕ ਖ਼ਾਸ ਹਮਾਇਤੀ ਸ.ਦਲਜੀਤ ਸਿੰਘ ਵਲੋਂ। ਕਾਲਕਾ ਜੀ ਤੋਂ ਮੌਜੂਦਾ ਵਿਧਾਇਕ ਸ.ਅਵਤਾਰ ਸਿੰਘ ਕਾਲਕਾ ਜੀ ਅਤੇ ਹਰੀ ਨਗਰ ਤੋਂ ਮੌਜੂਦਾ ਵਿਧਾਇਕ ਸ.ਜਗਦੀਪ ਸਿੰਘ ਦੀਆਂ ਟਿਕਟਾਂ ਕੱਟ ਕੇ, ਨਵੇਂ ਗੈਰ ਸਿੱਖ ਉਮੀਦਵਾਰ ਉਤਾਰੇ ਗਏ ਹਨ। ਜਿਸ ਨਾਲ ਇਹ ਸਿੱਖ ਵਿਧਾਇਕ ਤਾਂ ਨਾਰਾਜ਼ ਹਨ ਹੀ, ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਆਪ ਦੇ ਪੁਰਾਣੇ ਹਮਾਇਤੀ ਸਿੱਖ ਭੜਾਸ ਕੱਢ ਕੇ, ਕੇਜਰੀਵਾਲ ਦੀਆਂ ਨੀਤੀਆਂ 'ਤੇ ਸਵਾਲ ਚੁਕ ਰਹੇ ਹਨ।

BJP-CongressBJP-Congress

ਪਿਛਲੀ ਵਾਰ ਰਾਜੌਰੀ ਗਾਰਡਨ ਤੋਂ ਆਪ ਵਲੋਂ ਪੱਤਰਕਾਰ ਜਰਨੈਲ ਸਿੰਘ ਨੂੰ ਟਿਕਟ ਦਿਤੀ ਗਈ ਸੀ ਜਦੋਂਕਿ ਇਸ ਵਾਰ ਇਕ ਗੈਰ ਸਿੱਖ ਤੇ 2013 ਵਿਚ ਕਾਂਗਰਸ ਤੋਂ ਚੋਣ ਲੜੀ ਧੰਨਵਤੀ ਚੰਦੇਲਾ ਨੂੰ 'ਆਪ' ਨੇ ਆਪਣਾ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਹਰੀ ਨਗਰ ਤੋਂ ਵੀ  ਇਕ ਗੈਰ ਸਿੱਖ ਤੇ ਕਾਂਗਰਸ ਦੀ ਸਾਬਕਾ ਕੌਂਸਲਰ, ਰਾਕੁਮਾਰੀ ਢਿੱਲੋਂ ਜੋ ਇਕ ਦਿਨ ਪਹਿਲਾਂ ਆਪ ਵਿਚ ਸ਼ਾਮਲ ਹੋਈ ਸੀ ਤੇ ਜਿਸਨੂੰ ਕੇਜਰੀਵਾਲ ਨੇ ਆਪ ਸਿੱਖਾਂ ਦੀ ਲੀਡਰ ਵਜੋਂ ਪ੍ਰਚਾਰ ਕੇ, ਪਾਰਟੀ ਵਿਚ ਸ਼ਾਮਲ ਕਰ ਕੇ, ਟਿਕਟ ਦੇ ਦਿਤੀ ਹੈ।

AAP AAP

ਕਾਲਕਾ ਜੀ ਹਲਕੇ ਤੋਂ ਇਸ ਵਾਰ ਕੇਜਰੀਵਾਲ ਤੇ ਸਿਸੋਦੀਆ ਦੀ ਖ਼ਾਸ ਮੰਨੀ ਜਾਂਦੀ ਗੈਰ ਸਿੱਖ ਆਤਿਸ਼ੀ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਆਮ ਹੀ ਇਹ ਵਿਚਾਰ ਚਲ ਰਿਹਾ ਹੈ ਕਿ ਜੇ ਕੇਜਰੀਵਾਲ ਦੀ ਸਿਅਸੀ ਮਾਮਲਿਆਂ ਬਾਰੇ ਕਮੇਟੀ, (ਪੀਏਸੀ) ਨੇ ਮੌਜੂਦਾ ਸਿੱਖ ਵਿਧਾਇਕਾਂ ਦੀਆਂ ਟਿਕਟਾਂ ਕੱਟਣੀਆਂ ਹੀ ਸਨ, ਤਾਂ ਕੀ ਨਵੇਂ ਸਿੱਖ ਚਿਹਰੇ ਜਾਂ ਆਪ ਦੇ ਹਮਾਇਤੀ ਸਿੱਖ ਚਿਹਰੇ ਨਹੀਂ ਸਨ ਸਾਹਮਣੇ ਲਿਆਂਦੇ ਜਾ ਸਕਦੇ?

Atishi MarlenaAtishi Marlena

ਦਸਣਯੋਗ ਹੈ ਕਿ ਇਕ ਨਹੀਂ, ਬਲਕਿ ਕਈ ਮੌਕਿਆਂ 'ਤੇ 'ਸਪੋਕਸਮੈਨ' ਦੇ  ਇਸ ਪੱਤਰਕਾਰ ਵਲੋਂ ਨੋਟ ਕੀਤਾ ਗਿਆ ਹੈ ਕਿ ਭਾਵੇਂ ਕੇਜਰੀਵਾਲ ਦੇ 4 ਸਿੱਖ ਵਿਧਾਇਕ ਸਨ, ਪਰ ਕਿਸੇ ਇਕ ਵੀ ਸਿੱਖ ਮੁੱਦੇ 'ਤੇ ਇਹ ਇਕੱਠੇ ਨਹੀਂ ਹੋਏ। ਸਗੋਂ ਇਨਾਂ ਵਿਧਾਇਕਾਂ ਖ਼ਾਸਕਰ ਪੱਤਰਕਾਰ ਜਰਨੈਲ ਸਿੰਘ ਤੇ ਜਰਨੈਲ ਸਿੰਘ ਤਿਲਕ ਨਗਰ ਵਿਚ ਸ਼ਹਿ ਮਾਤ ਦੀ ਖੇਡ ਜਾਰੀ ਰਹੀ।

PhotoPhoto

ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਦੋਂ 2018 ਵਿਚ ਕਾਲਕਾ ਜੀ ਦੇ ਵਿਧਾਇਕ ਸ.ਅਵਤਾਰ ਸਿੰਘ ਕਾਲਕਾ ਕੇਜਰੀਵਾਲ ਤੇ ਸਿਸੋਦੀਆ ਕੋਲ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਦੀ ਛੁੱਟੀ ਕਰਨ ਦੀ ਨਿਗੂਣੀ ਜਹੀ ਮੰਗ ਲੈ ਕੇ ਗਏ, ਤਾਂ ਉਹ ਮੰਗ ਵੀ ਰਾਜ ਸਭਾ ਮੈਂਬਰ ਸੰਜੈ ਸਿੰਘ ਦੇ ਖ਼ਾਸ ਮੰਨੇ ਜਾਂਦੇ ਤਿਲਕ ਨਗਰ ਦੇ ਵਿਧਾਇਕ ਜਰਨੈਲ ਸਿੰਘ ਦੇ ਅਖਉਤੀ ਦਖ਼ਲ ਪਿਛੋਂ, ਉਪਰਲਿਆਂ ਨੇ ਰੱਦ ਕਰ ਦਿਤੀ ਸੀ।  

Manish Singh SisodiaManish Singh Sisodia

ਹੋਰ ਤਾਂ ਹੋਰ 26 ਦਸੰਬਰ 2016 ਤੋਂ ਦਿੱਲੀ ਦੇ 1024 ਸਰਕਾਰੀ ਸਕੂਲਾਂ ਚੋਂ 270 ਤੋਂ ਵੱਧ ਸਕੂਲਾਂ ਵਿਚ  ਪੰਜਾਬੀ, ਉਰਦੂ ਤੇ ਹੋਰ ਬੋਲੀਆਂ ਦੇ ਘਾਣ ਦਾ ਮਸਲਾ ਹੱਲ ਕਰਨ ਦਾ ਭਰੋਸਾ ਤਾਂ ਦਿਤਾ, ਪਰ 3 ਸਾਲ ਸਾਰਿਆਂ ਨੇ ਆਪਣੇ ਬੁੱਲ ਸੀਤੇ ਰੱਖੇ।  

ਇਕ ਅੰਦਾਜ਼ੇ ਮੁਤਾਬਕ ਦਿੱਲੀ ਵਿਚ ਸਿੱਖਾਂ ਦੀਆਂ ਕੁਲ 10 ਲੱਖ ਵੋਟਾਂ ਮੰਨੀਆਂ ਜਾਂਦੀਆਂ ਹਨ, ਇਸ ਦੇ ਉਲਟ 2011 ਦੀ ਮਰਦਮਸ਼ੁਮਾਰੀ ਵਿਚ ਸਿੱਖਾਂ ਦੀ ਆਬਾਦੀ ਸਿਰਫ਼ 5 ਲੱਖ 70 ਹਜ਼ਾਰ 581 ( ਕੁਲ ਆਬਾਦੀ ਦਾ 3.40 ਫ਼ੀ ਸਦ) ਦਰਸਾਈ ਗਈ ਹੈ। ਤਕਰੀਬਨ 10 ਕੁ ਸੀਟਾਂ ਹਨ ਜਿਨ੍ਹਾਂ 'ਤੇ ਸਿੱਖਾਂ ਦੀ ਵੋਟ ਦੀ ਪੁਛ ਪ੍ਰਤੀਤ ਮੰਨੀ ਜਾਂਦੀ ਹੈ,  ਉਹ ਵੀ ਵਧੇਰੇ ਕਰ ਕੇ, ਪੱਛਮੀ ਦਿੱਲੀ ਵਿਚ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement