
ਹਾਦਸੇ ਤੋਂ ਬਾਅਦ ਸਥਾਨਕ ਅਤੇ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ
ਪੁਰੀ : ਅੱਜ ਵੀਰਵਾਰ ਸਵੇਰੇ ਉੜੀਸਾ ਦੇ ਕਟਕ ਵਿਚ ਇਕ ਵੱਡਾ ਰੇਲ ਹਾਦਸਾ ਵਾਪਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਬਈ-ਭਵਨੇਸ਼ਵਰ ਲੋਕਮਾਨਿਆ ਤਿਲਕ ਟਰਮੀਨਸ ਐਕਸਪ੍ਰੈਸ ਪਟਰੀ ਤੋਂ ਉੱਤਰ ਗਈ ਜਿਸ ਕਰਕੇ ਇਸ ਹਾਦਸੇ ਵਿਚ 40 ਤੋਂ ਵੱਧ ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਹੈ।
Odisha: Seven coaches derailed and several people injured after Lokmanya Tilak Express hits a guard van of a goods train near Salagaon at about 7 am today. pic.twitter.com/5w6xRXOzF7
— ANI (@ANI) January 16, 2020
ਮੀਡੀਆ ਰਿਪੋਰਟਾਂ ਅਨੁਸਾਰ ਕਟਕ ਦੇ ਕੋਲ ਨਰਗੁੰਡੀ ਰੇਲਵੇ ਸਟੇਸ਼ਨ 'ਤੇ ਸਵੇਰੇ-ਸਵੇਰੇ ਮੁੰਬਈ-ਭਵਨੇਸ਼ਵਰ ਲੋਕਮਾਨਿਆ ਤਿਲਕ ਨੇ ਇਕ ਮਾਲਗੱਡੀ ਵਿਚ ਟੱਕਰ ਮਾਰ ਦਿੱਤੀ। ਸੰਘਣੀ ਧੁੰਦ ਛਾਈ ਹੋਣ ਕਰਕੇ ਪਿੱਛੇ ਤੋਂ ਆ ਰਹੀ ਮਾਲ ਗੱਡੀ ਨਾਲ ਟਰੇਨ ਦੀ ਟੱਕਰ ਹੋ ਗਈ ਜਿਸ ਕਰਕੇ ਲੋਕਮਾਨਿਆ ਤਿਲਕ ਐਕਸਪ੍ਰੈਸ ਦੇ ਸੱਤ ਡੱਬੇ ਪਟਰੀ ਤੋਂ ਉੱਤਰ ਗਏ।
File Photo
ਇਸ ਹਾਦਸੇ ਵਿਚ ਕਈ ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ ਪਰ ਸ਼ੁਰੂਆਤੀ ਜਾਣਕਾਰੀ ਅਨੁਸਾਰ ਇਸ ਘਟਨਾ ਵਿਚ 40 ਲੋਕ ਫੱਟੜ ਹੋਏ ਹਨ ਜਿਨ੍ਹਾਂ ਵਿਚੋਂ ਪੰਜਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜਖ਼ਮੀਆਂ ਨੂੰ ਐਂਬੂਲਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ।ਹਾਦਸੇ ਤੋਂ ਬਾਅਦ ਸਥਾਨਕ ਅਤੇ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਹਾਦਸੇ ਵਾਲੀ ਥਾਂ ਨੂੰ ਚਾਰੇ ਪਾਸਿਓ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਲੋਕਾਂ ਦੀ ਭੀੜ ਉੱਥੇ ਇੱਕਠੀ ਨਾਂ ਹੋਵੇ।
File Photo
ਇਸ ਹਾਦਸੇ ਦਾ ਕਾਰਨ ਸੰਘਣੀ ਧੁੰਦ ਨੂੰ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਉੱਤਰ ਭਾਰਤ ਤੋਂ ਲੈ ਕੇ ਪੂਰਬੀ ਭਾਰਤ ਤੱਕ ਧੁੰਦ ਦਾ ਕਹਿਰ ਜਾਰੀ ਹੈ ਜਿਸ ਦੇ ਕਾਰਨ ਕਈਂ ਟਰੇਨਾ ਲੇਟ ਚੱਲ ਰਹੀਆਂ ਹਨ ਅਤੇ ਕਈਆਂ ਨੂੰ ਰੱਦ ਵੀ ਕੀਤਾ ਜਾ ਚੁੱਕਾ ਹੈ।