
ਮੌਸਮ ਵਿਭਾਗ ਅਨੁਸਾਰ ਕਈ ਸੂਬਿਆਂ ਵਿਚ ਅੱਜ ਅਤੇ ਕੱਲ ਵੀ ਬਾਰਿਸ਼ ਅਤੇ ਬਰਫਵਾਰੀ ਦਾ ਦੌਰ ਜਾਰੀ ਰਹਿ ਸਕਦਾ ਹੈ।
ਨਵੀਂ ਦਿੱਲੀ: ਮੌਸਮ ਵਿਭਾਗ ਅਨੁਸਾਰ ਕਈ ਸੂਬਿਆਂ ਵਿਚ ਅੱਜ ਅਤੇ ਕੱਲ ਵੀ ਬਾਰਿਸ਼ ਅਤੇ ਬਰਫਵਾਰੀ ਦਾ ਦੌਰ ਜਾਰੀ ਰਹਿ ਸਕਦਾ ਹੈ। ਦਰਅਸਲ ਮੌਸਮ ਇਕ ਵਾਰ ਫਿਰ ਕਰਵਟ ਲੈਂਦਾ ਨਜ਼ਰ ਆ ਰਿਹਾ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਬਰਫਵਾਰੀ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਮੌਸਮ ਨੇ ਕਰਵਟ ਲਈ ਹੈ ਅਤੇ ਉੱਥੇ ਇਕ ਵਾਰ ਫਿਰ ਸ਼ੀਤਲਹਿਰ ਦਾ ਦੌਰ ਨਿਕਲਣ ਲੱਗਿਆ।
Photo 1
ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਕੁਝ ਇਲਾਕਿਆਂ, ਪੱਛਮੀ ਰਾਜਸਥਾਨ ਵਿਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ ਹੈ। ਓਡੀਸ਼ਾ ਦੇ ਕਈ ਇਲਾਕਿਆਂ ਵਿਚ ਧੁੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਪੱਛਮੀ ਮੱਧ ਪ੍ਰਦੇਸ਼, ਚੰਡੀਗੜ੍ਹ ਅਤੇ ਹਰਿਆਣਾ, ਬਿਹਾਰ, ਮੇਘਾਲਿਆ ਵਿਚ ਵੀ ਸੰਘਣੀ ਧੁੰਦ ਨਜ਼ਰ ਆ ਰਹੀ ਹੈ।
Photo 2
ਉੱਤਰਾਖੰਡ ਦੇ ਹਰਿਦੁਆਰ, ਉਧਮ ਸਿੰਘ ਨਗਰ, ਦੇਹਰਾਦੂਨ ਅਤੇ ਨੈਨੀਤਾਲ ਵਿਚ ਅੱਜ ਅਤੇ ਕੱਲ਼ ਬਰਫਵਾਰੀ ਹੋ ਸਕਦੀ ਹੈ। ਉੱਥੇ ਹੀ ਕਸ਼ਮੀਰ ਵਿਚ ਵੀ ਬਰਫਵਾਰੀ ਦਾ ਦੌਰ ਜਾਰੀ ਹੈ। ਖ਼ਰਾਬ ਮੌਸਮ ਕਾਰਨ ਬੀਤੇ ਦਿਨ ਸ੍ਰੀਨਗਰ ਤੋਂ ਕੋਈ ਵੀ ਉਡਾਨ ਨਹੀਂ ਹੋ ਸਕੀ। ਲਗਾਤਾਰ ਬਰਫਵਾਰੀ ਕਾਰਨ ਪੂਰੇ ਕਸ਼ਮੀਰ ਦੇ ਕਈ ਪਿੰਡਾਂ ਦਾ ਸੰਪਰਕ ਜ਼ਿਲ੍ਹਾ ਅਤੇ ਤਹਿਸੀਲ ਹੈੱਡਕੁਆਰਟਰਾਂ ਨਾਲੋਂ ਟੁੱਟ ਗਿਆ ਹੈ।
Photo 3
ਰਿਹਾਇਸ਼ੀ ਢਾਂਚੇ, ਦਰਖਤਾਂ ਅਤੇ ਬਿਜਲੀ ਢਾਂਚਿਆਂ ਨੂੰ ਵੀ ਨੁਕਸਾਨ ਹੋਇਆ ਹੈ। ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋਈ। ਅੱਜ ਵੀ ਪੂਰੇ ਉੱਤਰ ਪ੍ਰਦੇਸ਼ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।
Photo 4
ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਭਾਰੀ ਬਾਰਿਸ਼ ਹੋਣ ਕਾਰਨ ਜਿੱਥੇ ਠੰਢ 'ਚ ਵਾਧਾ ਹੋਇਆ ਹੈ, ਉੱਥੇ ਹੀ ਸੰਘਣੀ ਧੁੰਦ ਨੇ ਵੀ ਦਸਤਕ ਦੇ ਦਿੱਤੀ ਹੈ। ਸੰਘਣੀ ਧੁੰਦ ਕਾਰਨ ਜਨਜੀਵਨ ’ਤੇ ਕਾਫੀ ਅਸਰ ਪੈ ਰਿਹਾ ਹੈ। ਧੁੰਦ ਕਾਰਨ ਠੁਰ-ਠੁਰ ਕਰ ਰਹੇ ਲੋਕਾਂ ਦਾ ਸੜਕਾਂ ’ਤੇ ਤੁਰਨਾ ਮੁਸ਼ਕਲ ਹੋ ਗਿਆ ਹੈ।