
ਦਿੱਲੀ ਦੀਆਂ ਸਰਹੱਦਾਂ ‘ਤੇ ਲਗਾਤਾਰ 52 ਦਿਨਾਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼...
ਨਵੀਂ ਦਿੱਲੀ (ਮਨੀਸ਼ਾ): ਦਿੱਲੀ ਦੀਆਂ ਸਰਹੱਦਾਂ ‘ਤੇ ਲਗਾਤਾਰ 52 ਦਿਨਾਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਨੌਜਵਾਨਾਂ ਦੇ ਉਤਸ਼ਾਹ ਨੇ ਇਕ ਨਵੇਂ ਮੁਕਾਮ ਤੱਕ ਪਹੁੰਚਾ ਦਿੱਤਾ ਹੈ। ਇਸ ਅੰਦੋਲਨ ਦੇ ਵਿਚ ਲਗਾਤਾਰ ਦੇਸ਼ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਦਾ ਇੱਥੇ ਆਉਣਾ ਬਣਿਆ ਹੋਇਆ ਹੈ। ਉਥੇ ਹੀ ਅੱਜ ਕਿਸਾਨ ਅੰਦੋਲਨ ਵਿਚ ਇਕ ਬਜ਼ੁਰਗ ਔਰਤ ਵੱਲੋਂ ਕੇਂਦਰ ਸਰਕਾਰ ਅਤੇ ਗੋਦੀ ਮੀਡੀਆਂ ਨੂੰ ਰੱਜ਼ ਕੇ ਲਾਹਨਤਾਂ ਪਾਈਆਂ ਗਈਆਂ ਹਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਮਰਥਨ ਵਿਚ ਅਸੀਂ 10 ਜਨਵਰੀ ਤੋਂ ਇੱਥੇ ਆਏ ਹੋਏ ਹਾਂ, ਕਿਸਾਨ ਅੰਦੋਲਨ ਦੀ ਛਵੀ ਖਰਾਬ ਕਰਨ ਲਈ ਕੇਂਦਰ ਸਰਕਾਰ ਤੇ ਗੋਦੀ ਮੀਡੀਆ ਵੱਲੋਂ ਪੰਜਾਬੀ ਅਤਿਵਾਦੀ ਹਨ, ਪੰਜਾਬੀ ਵੱਖਵਾਦੀ ਹਨ, ਅਤੇ ਇਹ ਨਸ਼ੇੜੀ ਹਨ, ਇਸ ਤਰ੍ਹਾਂ ਦੇ ਹਥਕੰਡੇ ਵਰਤੇ ਗਏ ਪਰ ਪੰਜਾਬੀਆਂ ਦੀ ਕੌਮ ਸ਼ੁਰੂ ਤੋਂ ਆਪਣੇ ਹੱਕਾਂ ਲਈ ਲੜਦੀ ਆਈ ਹੈ ਅਤੇ ਦੂਜਿਆਂ ਦਾ ਭਲਾ ਕਰਦੀ ਆਈ ਹੈ।
Manisha with Babe
ਉਨ੍ਹਾਂ ਕਿਹਾ ਕਿ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਹਾ ਕਿ ਇੱਥੇ ਕਿਸਾਨ ਆਪਣੇ ਘਰਾਂ ਤੋਂ ਠੰਡ-ਕੋਹਰੇ ਵਿਚ ਬਾਹਰ ਨਿਕਲ ਕੇ ਸੜਕਾਂ ਉੱਤੇ ਬੈਠੇ ਹਨ ਤੇ ਇਨ੍ਹਾਂ ਵੱਲੋਂ ਲੋਕਾਂ ਲਈ ਲੰਗਰ ਲਗਾਏ ਹਨ ਅਤੇ ਸ਼ਾਂਤਮਈ ਪ੍ਰਦਰਸ਼ਨ ਹੋ ਰਿਹਾ ਹੈ ਤਾਂ ਇਹ ਅਤਿਵਾਦੀ ਜਾਂ ਵੱਖਵਾਦੀ ਹੋ ਗਏ, ਪੰਜਾਬੀਆਂ ਦੀ ਕੌਮ ਬਾਹਦਰ ਕੌਮ ਹੈ ਤੇ ਅਸੀਂ ਕਿਸਾਨੀ ਸੰਘਰਸ਼ ਨੂੰ ਜਿੱਤ ਕੇ ਹੀ ਘਰ ਨੂੰ ਜਾਵਾਂਗੇ।
Kissan
ਉਨ੍ਹਾਂ ਕਿਹਾ ਕਿ ਅਸੀਂ ਸੰਘਰਸ਼ ਵਿਚ ਆਉਣ ਤੋਂ ਪਹਿਲਾਂ ਹੀ 6-6 ਮਹੀਨਿਆਂ ਦਾ ਰਾਸ਼ਨ ਟਰਾਲੀਆਂ ਵਿਚ ਲੈ ਕੇ ਆਏ ਹਾਂ, ਸਰਕਾਰ ਨੂੰ ਇਹ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਕਰਨੇ ਚਾਹੀਦੇ ਹਨ। ਬੀਬੀ ਨੇ ਕਿਹਾ ਕਿ ਦਿੱਲੀ ਚ ਵਸਦੇ ਪਰਵਾਸੀਆਂ ਦਾ ਇਸ ਅੰਦੋਲਨ ਨੂੰ ਲੈ ਕੇ ਬਹੁਤ ਦਿਲ ਲੱਗਿਆ ਹੋਇਐ ਕਿਉਂਕਿ ਉਨ੍ਹਾਂ ਨੂੰ ਇੱਥੇ ਖਾਣ-ਪੀਣ ਅਤੇ ਕੱਪੜੇ ਵੀ ਸਭ ਨੂੰ ਸਾਰੀਆਂ ਚੀਜ਼ਾਂ ਮੁਹੱਈਆਂ ਕੀਤੀਆਂ ਗਈਆਂ ਹਨ, ਤੇ ਉਨ੍ਹਾਂ ਪਰਵਾਸੀਆਂ ਦਾ ਕਹਿਣਾ ਵੀ ਹੈ ਕਿ ਕਿਸਾਨ ਇਥੋਂ ਨਾ ਜਾਣ।
Kissan
ਨਸ਼ਿਆਂ ਨੂੰ ਦੇ ਮਸਲੇ ਨੂੰ ਲੈ ਕੇ ਬੀਬੀ ਨੇ ਸਰਕਾਰ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਉਨ੍ਹਾਂ ਨੂੰ ਨੋਕਰੀ-ਪੇਸ਼ਾ ਦਿੱਤਾ ਜਾਵੇ ਤਾਂ ਜੋ ਉਹ ਬਾਹਰਲੇ ਮੁਲਕਾਂ ਵਿਚ ਨਾ ਜਾਣ ਤੇ ਉਹ ਭਾਰਤ ਵਿਚ ਹੀ ਨੌਕਰੀ ਕਰ ਸਕਣ।