
ਕਿਸਾਨਾਂ ਵਲੋਂ ਭਾਜਪਾ ਦੇ ਸੂਬਾਈ ਆਗੂ ਦਿਨੇਸ਼ ਕੁਮਾਰ ਦਾ ਘਿਰਾਉ
ਭਵਾਨੀਗੜ੍ਹ, 15 ਜਨਵਰੀ (ਗੁਰਪ੍ਰੀਤ ਸਿੰਘ ਸਕਰੌਦੀ): ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਜਥੇਬੰਦੀਆਂ ਦੇ ਸੱਦੇ ਉਤੇ ਪਿਛਲੇ ਡੇਢ ਮਹੀਨੇ ਤੋਂ ਦਿੱਲੀ ਵਿਖੇ ਲਗਾਏ ਕਿਸਾਨ ਮੋਰਚੇ ਦੌਰਾਨ ਹੀ ਅੱਜ ਇੱਥੇ ਅਗਰਵਾਲ ਧਰਮਸ਼ਾਲਾ ਵਿਚ ਪਾਰਟੀ ਵਰਕਰਾਂ ਦੀ ਮੀਟਿੰਗ ਕਰਨ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਆਗੂ ਦਿਨੇਸ਼ ਕੁਮਾਰ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਘਿਰਾਉ ਕਰ ਲਿਆ | ਪ੍ਰੈੱਸ ਅਤੇ ਆਮ ਲੋਕਾਂ ਤੋਂ ਗੁਪਤ ਰਖਦਿਆਂ ਭਾਜਪਾ ਆਗੂਆਂ ਨੇ ਇਸ ਮੀਟਿੰਗ ਦਾ ਅਯੋਜਨ ਕੀਤਾ ਸੀ | ਮੀਟਿੰਗ ਵਿਚ ਦਿਨੇਸ਼ ਕੁਮਾਰ ਪੰਜ ਸੱਤ ਮਿੰਟ ਸੰਬੋਧਨ ਕਰ ਕੇ ਕਾਹਲੀ ਵਿਚ ਉੱਥੋਂ ਨਿਕਲਣ ਲਈ ਜਿਉਾ ਹੀ ਅਪਣੀ ਗੱਡੀ ਵਲ ਵਧੇ ਤਾਂ ਐਨ ਉਸੇ ਮੌਕੇ ਉਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਹਰਜਿੰਦਰ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾਂ ਅਤੇ ਗੁਰਦੇਵ ਸਿੰਘ ਆਲੋਅਰਖ ਦੀ ਅਗਵਾਈ ਹੇਠ ਕਿਸਾਨਾਂ ਉਨ੍ਹਾਂ ਨੂੰ ਘੇਰਾ ਲਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਜਮ ਕੇ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ | ਕਿਸਾਨ ਆਗੂਆਂ ਦੇ ਜ਼ਬਰਦਸਤ ਵਿਰੋਧ ਕਾਰਨ ਭਾਜਪਾ ਆਗੂ ਨੂੰ ਵਾਪਸ ਅਗਰਵਾਲ ਧਰਮਸ਼ਾਲਾ ਵਿਚ ਪਰਤਣ ਲਈ ਮਜਬੂਰ ਕਰ ਦਿਤਾ |
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਆਗੂ ਕਿਸਾਨਾਂ ਦੇ ਜ਼ਖ਼ਮਾਂ ਅਤੇ ਲੂਣ ਭੁੱਕਣ ਲਈ ਜਾਣ ਬੁੱਝ ਕੇ ਪੰਜਾਬ ਵਿਚ ਮੀਟਿੰਗਾਂ ਦੇ ਡਰਾਮੇ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਭਾਜਪਾ ਆਗੂਆਂ ਨੂੰ ਕਿਸੇ ਵੀ ਕੀਮਤ ਤੇ ਅਜਿਹੀਆਂ ਕਿਸਾਨ ਵਿਰੋਧੀ ਸਰਗਰਮੀਆਂ ਨਹੀਂ ਕਰਨ ਦੇਣਗੇ | ਅਖੀਰ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਨੇ ਕਿਸਾਨ ਧਰਨੇ ਵਿਚ ਆ ਕੇ ਵਿਸਵਾਸ਼ ਦਿਵਾਇਆ ਕਿ ਉਹ ਕਿਸਾਨ ਦੇ ਪੁੱਤਰ ਹਨ ਅਤੇ ਉਹ ਹਮੇਸ਼ਾ ਕਿਸਾਨ ਦੇ ਹਿੱਤ ਵਿਚ ਖੜ੍ਹਨਗੇ | ਇਸ ਦੌਰਾਨ ਭਾਜਪਾ ਆਗੂਆਂ ਨੇ ਪੱਤਰਕਾਰਾਂ ਨਾਲ ਕੋਈ ਗੱਲਬਾਤ ਕਰਨ ਤੋਂ ਮਨਾ ਕਰ ਦਿਤਾ | ਇਸ ਮੌਕੇ ਐਸਪੀ ਡੀ ਗੁਰਪ੍ਰੀਤ ਸਿੰਘ, ਡੀਐਸਪੀ ਭਵਾਨੀਗੜ ਸੁਖਰਾਜ ਸਿੰਘ ਘੁਮਾਣ ਸਮੇਤ ਭਾਰੀ ਪੁimageਲਿਸ ਫ਼ੋਰਸ ਨਾਲ ਵੀ ਹਾਜ਼ਰ ਸਨ |
ਫੋਟੋ=15 ਐਸੳੈਨਜੀ 18