ਕਿਸਾਨਾਂ ਨੇ ਬਾਬਾ ਰਾਮਦੇਵ 'ਤੇ ਸਾਧਿਆ ਨਿਸ਼ਾਨਾ ਕਿਹਾ ਯੋਗਾ ਦੇ ਨਾਮ ‘ਤੇ ਕਰ ਰਹੇ ਹਨ ਵਪਾਰ
Published : Jan 16, 2021, 4:39 pm IST
Updated : Jan 16, 2021, 7:40 pm IST
SHARE ARTICLE
Baba Ram dev
Baba Ram dev

ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਵਿਚਕਾਰ ਯੋਗਾ ਨੂੰ ਲੈ ਕੇ ਹੋਈ ਵਿਚਾਰ ਚਰਚਾ

ਨਵੀਂ ਦਿੱਲੀ ,  ( ਸੈਸ਼ਵ ਨਾਗਰਾ ) : ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਨੇ ਯੋਗਾ ‘ਤੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਬਾਬਾ ਰਾਮਦੇਵ ਯੋਗਾ ਦੇ ਨਾਂ ‘ਤੇ ਵਪਾਰ ਕਰ ਰਿਹਾ ਹੈ ਜਦਕਿ ਯੋਗਾ ਤਾਂ ਲੋਕਾਂ ਦੀ ਸੇਵਾ ਕਰਨ ਲਈ ਹੀ ਬਣਿਆ ਹੈ । ਬਜ਼ੁਰਗ ਕਿਸਾਨਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਯੋਗਾ ਸਾਡੇ ਦੇਸ਼ ਦੀ ਸੰਸਕ੍ਰਿਤੀ ਦਾ ਹਿੱਸਾ ਹੈ , ਯੋਗਾ ਕਿਸੇ ਦੀ ਨਿੱਜੀ ਸੰਪਤੀ ਨਹੀਂ ਹੈ । ਉਨ੍ਹਾਂ ਕਿਹਾ ਬਾਬਾ ਰਾਮਦੇਵ ਯੋਗਾ ਦੇ ਨਾਮ ‘ਤੇ ਧਨ ਇਕੱਠਾ ਕਰ ਰਿਹਾ ਹੈ । 

photophotoਉਨ੍ਹਾਂ ਕਿਹਾ ਕਿ ਬੇਸ਼ੱਕ ਦੀ ਬਾਬਾ ਰਾਮਦੇਵ ਯੋਗਾ ਨੇ ਦੇਸ਼ ਦੇ ਲੋਕਾਂ ਅੰਦਰ ਜਾਗ੍ਰਿਤੀ ਲਿਆਂਦੀ ਪਰ ਲੋਕ ਇਹ ਵੀ ਜਾਣਦੇ ਹਨ ਕਿ ਬਾਬਾ ਰਾਮਦੇਵ ਯੋਗਾ ਨਾਲ ਧਨ ਕਮਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜਿੰਨੇ ਵੀ ਦੇਸ਼ ਵਿੱਚ ਸੰਤ ਮਹਾਂਪੁਰਸ਼ ਹੋਏ ਹਨ ,ਉਨ੍ਹਾਂ ਨੇ ਯੋਗਾ ਨੂੰ ਵਪਾਰ ਨਹੀਂ ਬਣਾਇਆ ਸਗੋਂ ਯੋਗਾ ਨਾਲ ਮਾਨਵਤਾ ਦੀ ਸੇਵਾ ਲਈ ਹੀ ਵਰਤਿਆ ਹੈ । ਬਜ਼ੁਰਗ ਕਿਸਾਨਾਂ ਨੇ ਕਿਹਾ ਕਿ ਬਾਬਾ ਰਾਮਦੇਵ ਨੂੰ ਧਨ ਬਹੁਤ ਜ਼ਿਆਦਾ ਭੁੱਖ ਹੋ ਗਈ ਹੈ, ਜਦ ਕਿ ਯੋਗੀ ਸੰਤਾਂ ਮਹਾਂਪੁਰਖ ਧਨ ਤੋਂ ਦੂਰ ਹੀ ਰਹਿੰਦੇ ਸਨ । 

photophotoਉਨ੍ਹਾਂ ਕਿਹਾ ਕਿ ਜੋ ਵਿਅਕਤੀ ਤਨ ਮਨ ਤੋਂ ਯੋਗੀ ਬਣ ਜਾਂਦਾ ਹੈ , ਉਹ ਸੱਚਮੁੱਚ ਹੀ ਦੁਨੀਆਵੀ ਕਾਰਜਾਂ ਤੋਂ ਦੂਰ ਹੋ ਜਾਂਦਾ ਹੈ ਪਰ ਬਾਬਾ ਰਾਮਦੇਵ ਜੀ ਦਾ ਧਨ ਨਾਲ ਬਹੁਤ ਲਗਾਓ ਹੈ ਅਤੇ ਧਨ ਇਕੱਠਾ ਕਰਨ ‘ਤੇ ਲੱਗੇ ਹੋਏ ਹਨ, ਜੋ ਸੰਤ ਪ੍ਰੰਪਰਾ ਦੇ ਉਲਟ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਉਹ ਵਪਾਰੀ ਬਣ ਚੁੱਕੇ ਹਨ ਅਤੇ ਯੋਗਾ ਤੋਂ ਕੋਹਾਂ ਦੂਰ ਹੋ ਗਏ ਹਨ । ਉਨ੍ਹਾਂ ਕਿਹਾ ਕਿ ਕਿਸਾਨ ਨੂੰ ਯੋਗਾ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਕਿਸਾਨ ਦਾ ਜੀਵਨ ਹੀ ਇਕ ਯੋਗ ਹੈ । ਉਨ੍ਹਾਂ ਕਿਹਾ ਕਿ ਯੋਗ ਤਾਂ ਸਵਾਮੀ ਵਿਵੇਕਾਨੰਦ ਵੀ ਕਰਦੇ ਸਨ ਪਰ ਉਨ੍ਹਾਂ ਨੇ ਕੋਈ ਯੋਗ ਨੂੰ ਵਪਾਰ ਨਹੀਂ ਬਣਾਇਆ , ਉਨ੍ਹਾਂ ਨੇ ਤਾਂ ਯੋਗ ਨਾਲ ਲੋਕਾਂ ਦੀ ਸੇਵਾ ਹੀ ਕੀਤੀ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement