ਮੈਂ ਵੋਟ ਦੇਣ ਵਾਲਿਆਂ ਅਤੇ ਵੋਟ ਨਾ ਦੇਣ ਵਾਲਿਆਂ ਦੋਵਾਂ ਦਾ ਮੁੱਖ ਮੰਤਰੀ ਹਾਂ-ਕੇਜਰੀਵਾਲ
Published : Feb 16, 2020, 1:23 pm IST
Updated : Feb 16, 2020, 1:29 pm IST
SHARE ARTICLE
Photo
Photo

ਕੋਈ ਕਿਸੇ ਵੀ ਪਾਰਟੀ, ਧਰਮ, ਜਾਤ ਨਾਲ ਸਬੰਧਤ ਹੋਵੇ, ਸਾਰਿਆਂ ਲਈ ਕੰਮ ਕਰਾਂਗੇ : ਕੇਜਰੀਵਾਲ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਧਾਨ ਸਭਾ ਚੋਣਾਂ ‘ਚ ਪੂਰਨ ਬਹੁਮਤ ਨਾਲ ਸ਼ਾਨਦਾਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਅੱਜ ਤੀਜੀ ਵਾਰ ਸੀਐਮ ਅਹੁਦੇ ਲਈ ਸਹੁੰ ਚੁੱਕ ਲਈ ਹੈ। ਉਹ ਦਿੱਲੀ ਦੇ ਤੀਜੀ ਵਾਰ ਮੁੱਖ ਮੰਤਰੀ ਬਣ ਗਏ ਹਨ। ਅਰਵਿੰਦ ਕੇਜਰੀਵਾਲ ਦੇ ਨਾਲ ਛੇ ਵਿਧਾਇਕਾਂ ਨੇ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ।

PhotoPhoto

ਜਿਨ੍ਹਾਂ ਵਿਚ ਮਨੀਸ਼ ਸਿਸੋਦਿਆ,  ਇਮਰਾਨ ਹੁਸੈਨ,  ਗੋਪਾਲ ਰਾਏ, ਰਾਜਿੰਦਰ ਗੌਤਮ,  ਸਤਿੰਦਰ ਜੈਨ ਅਤੇ ਕੈਲਾਸ਼ ਗਹਿਲੋਤ ਸ਼ਾਮਿਲ ਹਨ। ਸਹੁੰ ਚੁੱਕਣ ਤੋਂ ਬਾਅਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਸੰਬੋਧਨ ਕੀਤਾ। ਅਰਵਿੰਦ ਕੇਜਰੀਵਾਲ ਨੇ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਦੇ ਨਾਲ ਅਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਕਿਹਾ ਕਿ ਇਹ ਮੇਰੀ ਨਹੀਂ ਦਿੱਲੀ ਵਾਲਿਆਂ ਦੀ ਜਿੱਤ ਹੈ।

file photoPhoto

ਉਹਨਾਂ ਕਿਹਾ ਕਿ ਮੈਂ ਵੋਟ ਦੇਣ ਵਾਲੇ ਅਤੇ ਵੋਟ ਨਾ ਦੇਣ ਵਾਲੇ ਦੋਵਾਂ ਦਾ ਮੁੱਖ ਮੰਤਰੀ ਹਾਂ। ਉਹਨਾਂ ਕਿਹਾ ਕਿ ਮੈਂ ਦਿੱਲੀ ਵਾਲਿਆਂ ਦੇ ਜੀਵਨ ਵਿਚ ਖੁਸ਼ਹਾਲੀ ਲਿਆਉਣ ਦੀ ਕੋਸ਼ਿਸ਼ ਕਰਾਂਗਾ। ਇਸ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਜੋ ਵੀ ਸਿਆਸੀ ਬੋਲ-ਕੁਬੋਲ ਹੋਏ ਹਨ ਉਹਨਾਂ ਨੂੰ ਭੁੱਲ ਜਾਓ। ਅਸੀਂ ਕੇਂਦਰ ਦੇ ਨਾਲ ਮਿਲ ਕੇ ਕੰਮ ਕਰਾਂਗੇ।

PM Narendra ModiPhoto

ਉਹਨਾਂ ਨੇ ਦਿੱਲੀ ਵਾਸਿਆਂ ਨੂੰ ਕਿਹਾ ਕਿ ਤੁਸੀਂ ਕਿਸੇ ਵੀ ਪਾਰਟੀ ਜਾਂ ਧਰਮ ਦੇ ਹੋਵੋ, ਕੰਮ ਹੋਇਆ ਤਾਂ ਮੇਰੇ ਕੋਲ ਆ ਜਾਣਾ। ਉਹਨਾਂ ਕਿਹਾ ਕਿ ਦੇਸ਼ ਵਿਚ ਨਵੀਂ ਸਿਆਸਤ ਦੀ ਸ਼ੁਰੂਆਤ ਹੋਈ ਹੈ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਦਾ ਆਸ਼ੀਰਵਾਦ ਚਾਹੁੰਦਾ ਹਾਂ। ਮੈਂ ਸਭ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹਾਂ। ਇਸ ਤੋਂ ਬਾਅਦ ਉਹਨਾਂ ਨੇ ਸਟੇਜ ਤੋਂ ਇਕ ਕਵਿਤਾ ਵੀ ਪੜ੍ਹੀ।

PhotoPhoto

ਜਦੋਂ ਭਾਰਤ ਮਾਤਾ ਦਾ ਹਰ ਬੱਚਾ
ਚੰਗੀ ਸਿੱਖਿਆ ਪਾਵੇਗਾ
ਜਦੋਂ ਭਾਰਤ ਮਾਤਾ ਦੇ ਹਰ ਬੰਦੇ ਨੂੰ
ਚੰਗਾ ਇਲਾਜ ਮਿਲ ਜਾਵੇਗਾ
ਜਦੋਂ ਸੁਰੱਖਿਆ ਅਤੇ ਸਨਮਾਨ

ਔਰਤਾਂ ਵਿਚ ਆਤਮ ਵਿਸ਼ਵਾਸ ਜਗਾਵੇਗਾ
ਜਦੋਂ ਕਿਸਾਨ ਦਾ ਪਸੀਨਾ
ਉਸ ਦੇ ਘਰ ਵਿਚ ਖ਼ੁਸ਼ਹਾਲੀ ਲਿਆਵੇਗਾ
ਜਦੋਂ ਹਰ ਭਾਰਤ ਵਾਸੀ
ਜੀਵਨ ਦੀ ਮੁੱਢਲੀ ਸਹੂਲਤ ਪਾਵੇਗਾ

ਜਦੋਂ ਧਰਮ ਜਾਤੀ ਤੋਂ ਉੱਠ ਕੇ
ਹਰ ਭਾਰਤਵਾਸੀ ਭਾਰਤ ਨੂੰ ਅੱਗੇ ਵਧਾਏਗਾ
ਫਿਰ ਹੀ ਅਮਰ ਤਿਰੰਗਾ
ਅਸਮਾਨ ਵਿਚ ਸ਼ਾਨ ਨਾਲ ਲਹਿਰਾਵੇਗਾ

PhotoPhoto

ਕੇਜਰੀਵਾਲ ਨੇ ਕਿਹਾ ਕਿ ਮਾਂ ਲਈ ਬੱਚੇ ਦਾ ਪਿਆਰ ਮੁਫਤ ਹੁੰਦਾ ਹੈ। ਅਜਿਹੇ ਸੀਐਮ ‘ਤੇ ਲਾਹਣਤ ਹੈ ਜੋ ਬੱਚਿਆਂ ਤੋਂ ਸਕੂਲ ਦੀ ਫੀਸ ਲੈਂਦੇ ਹਨ ਤੇ ਮੁਫ਼ਤ ਇਲਾਜ ਨਾ ਦੇ ਸਕਣ। ਉਹਨਾਂ ਕਿਹਾ ਕਿ ਦਿੱਲੀ ਮਾਡਲ ਹੁਣ ਪੂਰੇ ਦੇਸ਼ ਵਿਚ ਦਿਖ ਰਿਹਾ ਹੈ। ਇਕ ਦਿਨ ਭਾਰਤ ਦਾ ਡੰਕਾ ਪੂਰੀ ਦੁਨੀਆ ਵਿਚ ਵੱਜੇਗਾ। ਅਖੀਰ ਵਿਚ ਸੀਐਮ ਕੇਜਰੀਵਾਲ ਨੇ ‘ਹਮ ਹੋਂਗੇ ਕਾਮਯਾਬ’ ਗੀਤ ਗਾਇਆ ਅਤੇ ਵੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਦੇ ਨਾਲ ਅਪਣੇ ਸੰਬੋਧਨ ਨੂੰ ਵਿਰਾਮ ਦਿੱਤਾ।

PhotoPhoto

ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜਿਆ ਸੀ। ਉਹ ਨਹੀਂ ਆ ਸਕੇ, ਸ਼ਾਇਦ ਉਹ ਕਿਸੇ ਹੋਰ ਪ੍ਰੋਗਰਾਮ ਵਿਚ ਵਿਅਸਥ ਹਨ।  ਉਹਨਾਂ ਕਿਹਾ ਕਿ ਉਹ ਦਿੱਲੀ ਨੂੰ ਵਿਕਸਿਤ ਕਰਨ ਅਤੇ ਇਸ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਤੋਂ ਆਸ਼ੀਰਵਾਦ ਲੈਣਾ ਚਾਹੁੰਦੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement