
ਕਿਸਾਨੀ ਅੰਦੋਲਨ ਜਿਵੇਂ-ਜਿਵੇਂ ਲਗਾਤਾਰ ਅਗਲੇ ਦਿਨਾਂ ਜਾਂ ਅਗਲੇ ਪੜਾਵਾਂ ਤੱਕ ਪਹੁੰਚ...
ਨਵੀਂ ਦਿੱਲੀ (ਸੁਰਖ਼ਾਬ ਚੰਨ): ਕਿਸਾਨੀ ਅੰਦੋਲਨ ਜਿਵੇਂ-ਜਿਵੇਂ ਲਗਾਤਾਰ ਅਗਲੇ ਦਿਨਾਂ ਜਾਂ ਅਗਲੇ ਪੜਾਵਾਂ ਤੱਕ ਪਹੁੰਚ ਰਿਹਾ ਹੈ, ਉਥੇ ਹੀ ਕਿਸਾਨੀਂ ਅੰਦੋਲਨ ਨੂੰ ਲੈ ਕੇ ਸਰਕਾਰੀ ਦਬਾਅ ਜਾਰੀ ਹੈ। ਹੁਣ ਤੱਕ ਕਿਸਾਨੀ ਅੰਦੋਲਨ ਨਾਲ ਸੰਬੰਧਤ ਕਈਂ ਵਿਅਕਤੀਆਂ ਦੀਆਂ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਇਸ ਦੌਰਾਨ ਸਪੋਕਸਮੈਨ ਟੀਵੀ ਦੇ ਸੀਨੀਅਰ ਪੱਤਰਕਾਰ ਸੁਰਖ਼ਾਬ ਚੰਨ ਵੱਲੋਂ ਕਿਸਾਨੀ ਅੰਦੋਲਨ ਨਾਲ ਸੰਬੰਧਤ ਹੋ ਰਹੀਆਂ ਗ੍ਰਿਫ਼ਤਾਰੀਆਂ ਬਾਰੇ ਕਿਸਾਨ ਆਗੂ ਰਾਜਿੰਦਰ ਸਿੰਘ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕੀਤੀ ਹੈ।
ਦੱਸ ਦਈਏ ਕਿ 26 ਜਨਵਰੀ ਵਾਲੇ ਦਿਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮੁੱਖ ਦੋਸ਼ੀ ਮੰਨੇ ਜਾਣ ਵਾਲੇ ਦੀਪ ਸਿੱਧੂ ਨੂੰ ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸਤੋਂ ਬਾਅਦ ਹਿੰਸਾ ਦੇ ਦੂਜੇ ਦੋਸ਼ੀ ਮੰਨੇ ਜਾਂਦੇ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਦਾ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਸਨ ਪਰ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਹਾਲ ਹੀ ‘ਚ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਸੂਹ ਦੇਣ ਵਾਲੇ ਨੂੰ 1 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ, ਇਸਤੋਂ ਬਾਅਦ ਲਗਦਾ ਹੈ ਕਿ ਕੁਝ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸ਼ਿਕੰਜਾ ਕਸਿਆ ਜਾ ਸਕਦਾ ਹੈ!
Kissan
ਗ੍ਰਿਫ਼ਤਾਰੀਆਂ ਦੇ ਚੱਲ ਰਹੇ ਦੌਰ ਨੂੰ ਲੈ ਕੇ ਕਿਸਾਨ ਆਗੂ ਰਾਜਿੰਦਰ ਸਿੰਘ ਨੇ ਕਿਹਾ ਕਿ ਪਰਚੇ ਅਤੇ ਜੇਲ੍ਹਾਂ ਸੰਘਰਸ਼ ਕਰ ਲੋਕਾਂ ਵਾਸਤੇ ਤਗਮੇ ਹੁੰਦੇ ਹਨ ਕਿਉਂਕਿ ਅਸੀਂ ਪਹਿਲੀ ਵਾਰ ਜੇਲ੍ਹ ਜਾਂ ਸਾਡੇ ਉਤੇ ਪਹਿਲੀ ਵਾਰ ਪਰਚਾ ਨਹੀਂ ਹੋਇਆ ਹੈ। ਰਾਜਿੰਦਰ ਸਿੰਘ ਨੇ ਕਿਹਾ ਜਦੋਂ ਤੁਸੀਂ ਆਪਣੇ ਹੱਕਾਂ ਲਈ ਸਰਕਾਰਾਂ ਖਿਲਾਫ਼ ਸੰਘਰਸ਼ ਕਰਦੇ ਹੋ ਤਾਂ ਇਹ ਪਰਚੇ ਜਾਂ ਗ੍ਰਿਫ਼ਤਾਰੀਆਂ ਹੋਣੀਆਂ ਹੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਸੰਘਰਸ਼ ਦੌਰਾਨ ਜਿਹੜੇ ਪਰਚੇ ਵੀ ਹੋਏ ਹਨ ਤਾਂ ਬਾਅਦ ਵਿਚ ਸਾਡੀ ਸੈਕੰਡਰੀ ਲੀਡਰਸ਼ਿਪ ਬਾਅਦ ‘ਚ ਅੰਦੋਲਨ ਲੜਨ ਲਈ ਤਿਆਰ ਹਨ।
Kissan Morcha
ਪੀਐਮ ਮੋਦੀ ਵੱਲੋਂ ਕਿਸਾਨਾਂ ਨੂੰ ‘ਇਕ ਫੋਨ ਕਾਲ ਦੀ ਦੂਰੀ ‘ਤੇ ਹਾਂ’ ਕਹੇ ਗਏ ਸ਼ਬਦਾਂ ਨੂੰ ਲੈ ਕੇ ਰਾਜਿੰਦਰ ਸਿੰਘ ਨੇ ਕਿਹਾ ਕਿ ਸਾਡੇ ਦੇਸ਼ ਦੀ ਸਰਕਾਰ ਹਾਸ਼ੀਵਾਦੀ ਤਾਨਾਸ਼ਾਹੀ ਵੱਲ ਵਧ ਰਹੀ ਹੈ ਕਿਉਂਕਿ ਮੋਦੀ ਸਰਕਾਰ ਹਾਸ਼ੀਵਾਦੀ ਨੀਤੀ ‘ਤੇ ਹੀ ਕੰਮ ਕਰ ਰਹੀ ਹੈ ਕਿ ‘ਜੋ ਅਸੀਂ ਕਹਿ ਦਿੱਤਾ ਉਹ ਹੀ ਠੀਕ ਹੈ’। ਉਨ੍ਹਾਂ ਕਿਹਾ ਕਿ ਹਾਲ ਹੀ ‘ਚ ਅੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਬਿਆਨ ਆਇਆ ਸੀ ਕਿ ਹਰ ਥਾਂ ਅਤੇ ਹਰ ਸਮੇਂ ਰੋਸ ਪ੍ਰਦਰਸ਼ਨ ਨਹੀਂ ਸਕਦੇ ਪਰ ਸਰਕਾਰ ਲੋਕਾਂ ਦੇ ਹੱਕਾਂ ਦੀ ਹਰ ਸਮੇਂ, ਹਰ ਥਾਂ ਲੁੱਟ ਹੋ ਸਕਦੀ ਹੈ।
Kissan
ਉਨ੍ਹਾਂ ਕਿਹਾ ਕਿ ਸਿੰਘੂ ਅਤੇ ਟਿਕਰੀ ਇਹ ਥਾਂ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਸਗੋਂ ਪ੍ਰਸਥਿਤੀਆਂ ਵਿਚੋਂ ਨਿਕਲੀ ਹੋਈ ਥਾਂ ਹੈ। ਰਾਜਿੰਦਰ ਸਿੰਘ ਨੇ ਕਿਹਾ ਕਿ ਪੀਐਮ ਮੋਦੀ ਵੱਲੋਂ ਕਿਸਾਨਾਂ ਨੂੰ ਕਿਹਾ ਗਿਆ ਕਿ ਮੈਂ ਇਕ ਫੋਨ ਕਾਲ ਦੀ ਦੂਰੀ ‘ਤੇ ਹਾਂ, ਪਰ ਮੋਦੀ ਸਰਕਾਰ ਜਦੋਂ ਦੀ ਸੱਤਾ ਵਿਚ ਆਈ ਹੈ ਤਾਂ ਲੋਕਾਂ ਵੱਲੋਂ ਉਨ੍ਹਾਂ ਨੂੰ ਫੋਨ ਕਰਕੇ ਨਹੀਂ ਕਿਹਾ ਗਿਆ ਕਿ ਤੁਹਾਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ, ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ਘਰ-ਘਰ ਜਾ ਕੇ ਮੰਗਤਿਆਂ ਵਾਂਗੂ ਇਨ੍ਹਾਂ ਨੇ ਵੋਟਾਂ ਮੰਗੀਆਂ ਸਨ ਪਰ ਹੁਣ ਜਦੋਂ ਇਹ ਸੱਤਾ ਵਿਚ ਆ ਗਏ ਤਾਂ ਲੱਖਾਂ ਲੋਕ ਉਨ੍ਹਾਂ ਦੀਆਂ ਬਰੂਹਾਂ ਉਤੇ ਆ ਕੇ ਬੈਠੇ ਹਨ।
PM Modi
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਇਹ ਲੋਕਾਂ ਦੇ ਅੰਦੋਲਨ ਨੂੰ ਕੁਚਲਣ ਦਾ ਤਰੀਕਾ ਹੈ ਕਿ ਲੋਕ ਥੱਕ-ਹਾਰ ਕੇ ਆਪਣੇ-ਆਪਣੇ ਘਰਾਂ ਨੂੰ ਚਲੇ ਜਾਣਗੇ ਪਰ ਲੋਕ ਜਦੋਂ ਇਹ ਮੰਨ ਲੈਣ ਕੇ ਸਾਡੀ ਹੋਂਦ ਦੀ ਲੜਾਈ ਹੈ ਤਾਂ ਲੋਕ ਤਿੰਨ ਮਹੀਨੇ ਕੀ ਫਿਰ ਤਾਂ ਲੋਕ ਤਿੰਨ ਪੀੜ੍ਹੀਆਂ ਤੱਕ ਲੜਨ ਨੂੰ ਤਿਆਰ ਹੋ ਜਾਂਦੇ ਹਨ।