ਡਾ. ਰਾਜਿੰਦਰ ਸਿੰਘ ਪੀ.ਏ.ਯੂ. ਦੇ ਨਵੇਂ ਸਹਿਯੋਗੀ ਨਿਰਦੇਸ਼ਕ ਬੀਜ ਨਿਯੁਕਤ ਹੋਏ
Published : Nov 13, 2020, 1:14 pm IST
Updated : Nov 13, 2020, 1:14 pm IST
SHARE ARTICLE
Punjab Agriculture University
Punjab Agriculture University

ਅਫ਼ਗਾਨ ਡੈਲੀਗੇਟਾਂ ਲਈ ਚਾਰ ਅੰਤਰਰਾਸ਼ਟਰੀ ਸਿਖਲਾਈਆਂ ਦੇ ਆਯੋਜਨ ਵਿੱਚ ਡਾ. ਰਾਜਿੰਦਰ ਸਿੰਘ ਦਾ ਭਰਪੂਰ ਯੋਗਦਾਨ ਰਿਹਾ

ਲੁਧਿਆਣਾ : ਪੀ.ਏ.ਯੂ. ਦੇ ਸਬਜ਼ੀਆਂ ਦੇ ਖੇਤਰ ਵਿੱਚ ਪਸਾਰ ਮਾਹਿਰ ਡਾ. ਰਾਜਿੰਦਰ ਸਿੰਘ ਨੇ ਅੱਜ ਸਹਿਯੋਗੀ ਨਿਰਦੇਸ਼ਕ ਬੀਜ ਵਜੋਂ ਅਹੁਦਾ ਸੰਭਾਲ ਲਿਆ । ਖੋਜ, ਅਧਿਆਪਨ ਅਤੇ ਬੀਜ ਉਤਪਾਦਨ ਵਿੱਚ 18 ਸਾਲ ਦਾ ਤਜਰਬਾ ਰੱਖਣ ਵਾਲੇ ਡਾ. ਰਾਜਿੰਦਰ ਸਿੰਘ ਨੇ ਕਿਸਾਨ ਸੇਵਾ ਸਲਾਹਕਾਰ ਕੇਂਦਰ ਗੁਰਦਾਸਪੁਰ ਵਿਖੇ ਜ਼ਿਲ੍ਹਾਂ ਪਸਾਰ ਮਾਹਿਰ ਵਜੋਂ ਆਪਣੀਆਂ ਸੇਵਾਵਾਂ ਆਰੰਭ ਕੀਤੀਆਂ ਅਤੇ ਸਬਜ਼ੀਆਂ ਦੇ ਬੀਜਾਂ ਦੇ ਵਿਗਿਆਨੀ ਵਜੋਂ ਪਦ ਉਨਤ ਹੋਏ।

Dr. Rajinder SinghDr. Rajinder Singh

ਉਹਨਾਂ ਨੇ ਮੇਥੀ, ਮੂਲੀ ਅਤੇ ਬਰੌਕਲੀ ਦੀਆਂ ਤਿੰਨ ਕਿਸਮਾਂ ਵਿਕਸਿਤ ਕਰਨ ਤੋਂ ਇਲਾਵਾ 17 ਉਤਪਾਦਨ ਤਕਨੀਕਾਂ ਦੀ ਖੋਜ ਕਰਕੇ ਆਪਣੇ ਖੇਤਰ ਵਿੱਚ ਉਘਾ ਯੋਗਦਾਨ ਪਾਇਆ । ਡਾ. ਰਾਜਿੰਦਰ ਸਿੰਘ ਨੇ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਨੂੰ ਨਵੀਂ ਦਿੱਖ ਦੇ ਕੇ ਵੱਡੇ ਪੱਧਰ ਤੇ ਇਸ ਵਿਧੀ ਦੇ ਪਸਾਰ ਦੀ ਜ਼ਿੰਮੇਵਾਰੀ ਨਿਭਾਈ । ਉਹਨਾਂ ਨੇ ਵਿਸ਼ਾਣੂੰ ਮੁਕਤ ਆਲੂ ਅਤੇ ਹਲਦੀ ਦਾ ਉਤਪਾਦਨ ਵੱਡੇ ਪੱਧਰ ਤੇ ਪਸਾਰਿਆ।

ਅਫ਼ਗਾਨ ਡੈਲੀਗੇਟਾਂ ਲਈ ਚਾਰ ਅੰਤਰਰਾਸ਼ਟਰੀ ਸਿਖਲਾਈਆਂ ਦੇ ਆਯੋਜਨ ਵਿੱਚ ਡਾ. ਰਾਜਿੰਦਰ ਸਿੰਘ ਦਾ ਭਰਪੂਰ ਯੋਗਦਾਨ ਰਿਹਾ । ਐਮ ਐਸ ਸੀ ਦੇ 9 ਵਿਦਿਆਰਥੀ ਅਤੇ ਪੀ ਐਚ ਡੀ ਦੇ ਇੱਕ ਵਿਦਿਆਰਥੀ ਨੇ ਉਹਨਾਂ ਦੀ ਨਿਗਰਾਨੀ ਹੇਠ ਆਪਣਾ ਅਕਾਦਮਿਕ ਅਤੇ ਖੋਜ ਕਾਰਜ ਪੂਰਾ ਕੀਤਾ । ਇਸ ਤੋਂ ਇਲਾਵਾ 27 ਖੋਜ ਪੱਤਰ, 20 ਪਸਾਰ ਲੇਖ, 28 ਬੁਲਿਟਨ ਅਤੇ 3 ਕਿਤਾਬਚੇ ਉਹਨਾਂ ਨੇ ਲਿਖੇ ਜੋ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਰਸਾਲਿਆਂ ਅਤੇ ਕਾਨਫਰੰਸਾਂ ਦਾ ਹਿੱਸਾ ਬਣੇ ।

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement