ਅੰਗਰੇਜ਼ ਹਕੂਮਤ ਸਮੇਂ ਕਿਸਾਨ ਹਿੱਤਾਂ ਲਈ 22 ਕਾਨੂੰਨ ਪਾਸ ਕਰਾਉਣ ਵਾਲੇ ਛੋਟੂ ਰਾਮ: ਕਿਸਾਨ ਮੋਰਚਾ
Published : Feb 16, 2021, 7:28 pm IST
Updated : Feb 16, 2021, 7:28 pm IST
SHARE ARTICLE
Kissan Morcha
Kissan Morcha

ਸੰਯੁਕਤ ਕਿਸਾਨ ਮੋਰਚਾ ਵੱਲੋਂ  ਕਿਸਾਨ ਲਹਿਰ ਦੇ ਮਸੀਹਾ ਸਰ ਛੋਟੂ ਰਾਮ ਦੀ ਜੈਯੰਤੀ...

ਦਿੱਲੀ: ਸੰਯੁਕਤ ਕਿਸਾਨ ਮੋਰਚਾ ਵੱਲੋਂ  ਕਿਸਾਨ ਲਹਿਰ ਦੇ ਮਸੀਹਾ ਸਰ ਛੋਟੂ ਰਾਮ ਦੀ ਜੈਯੰਤੀ ਮਨਾਈ ਗਈ। ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਰ ਛੋਟੂ ਰਾਮ ਨੂੰ ਯਾਦ ਕਰਦਿਆਂ ਕਿਹਾ ਕਿ ਸਰ ਛੋਟੂ ਰਾਮ ਨੇ ਆਪਣੀ ਮਿਹਨਤ ਤੇ ਲਗਨ ਦੇ ਬਲਬੂਤੇ ਕਿਸਾਨ ਭਾਈਚਾਰੇ ਨੂੰ ਯੋਗ ਅਗਵਾਈ ਦਿੰਦਿਆਂ ਅੰਗਰੇਜ਼ ਹਕੂਮਤ ਤੋਂ ਕਿਸਾਨ ਹਿੱਤਾਂ ਲਈ ਅਹਿਮ 22 ਕਾਨੂੰਨ ਪਾਸ ਕਰਵਾਏ ਅਤੇ ਉਨ੍ਹਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਤੋਂ ਛੁਡਵਾਇਆ।

Maha PanchayatKissan

ਦੇਸ਼ ਭਰ ਦੇ ਕਿਸਾਨ ਹੁਣ ਵੀ ਸੰਘਰਸ਼ ਦੇ ਰਾਹ ਹਨ, ਜਿਹਨਾਂ ਲਈ ਛੋਟੂ ਰਾਮ ਪ੍ਰੇਰਨਾ ਸਰੋਤ ਹਨ। ਹਰਿਆਣਾ ਦੇ ਕਿਸਾਨ ਆਗੂਆਂ ਨੇ ਕਿਸਾਨ-ਵਿਰੋਧੀ ਬਿਆਨ ਦੇਣ ਵਾਲੇ  ਮੰਤਰੀਆਂ ਜੇਪੀ ਦਲਾਲ ਅਤੇ ਅਨਿੱਲ ਵਿੱਜ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ, ਇਸ ਸਬੰਧੀ ਹਰਿਆਣਾ ਦੀਆਂ ਕੁੱਝ ਪੰਚਾਇਤਾਂ ਵੱਲੋਂ ਮਤੇ ਵੀ ਪਾਸ ਕੀਤੇ ਗਏ ਹਨ ਅਤੇ ਮੁੱਖ-ਮੰਤਰੀ ਅਤੇ ਰਾਜਪਾਲ ਦੇ ਨਾਂਅ ਮੰਗ-ਪੱਤਰ ਵੀ ਦਿੱਤੇ ਗਏ ਹਨ।

Maha PanchayatKissan Morcha

ਉੱਤਰ-ਪ੍ਰਦੇਸ਼ ਦੇ ਕਿਸਾਨਾਂ ਨੇ ਦੱਸਿਆ ਕਿ ਮਹਿੰਗਾਈ ਵਧਣ ਦੇ ਬਾਵਜੂਦ ਗੰਨੇ ਦੀਆਂ ਕੀਮਤਾਂ ਉਥੇ ਹੀ ਖੜ੍ਹੀਆਂ ਹਨ। ਇਕੱਲੇ ਉੱਤਰ ਪ੍ਰਦੇਸ਼ 'ਚ ਕਿਸਾਨਾਂ ਨੂੰ ਗੰਨੇ ਦਾ ਬਕਾਇਆ ਲੱਗਭੱਗ 12000 ਕਰੋੜ ਰੁਪਏ ਹੈ। ਯੂਪੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਬਹੁਤ ਸਪੱਸ਼ਟ ਹਨ। ਇਸ ਕਰਕੇ ਯੂਪੀ ਦੇ ਕਿਸਾਨ ਇਸ ਅੰਦੋਲਨ 'ਚ ਹੋਰ ਵਧਕੇ ਸ਼ਾਮਿਲ ਹੋਣਗੇ। ਕਿਸਾਨ-ਅੰਦੋਲਨ ਦੇ ਸਮਰਥਨ 'ਚ ਤੇਲੰਗਾਨਾ 'ਚ AIKMS ਵੱਲੋਂ ਹਜ਼ਾਰਾਂ ਦੀ ਗਿਣਤੀ 'ਚ ਰੈਲੀ ਕੀਤੀ ਗਈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement