ਆਰਐਸਐਸ ਮੁਖੀ ਮੋਹਨ ਭਾਗਵਤ ਨੇ ਮਿਥੁਨ ਚੱਕਰਵਰਤੀ ਨਾਲ ਕੀਤਾ ਮੁਲਾਕਾਤ
Published : Feb 16, 2021, 6:08 pm IST
Updated : Feb 16, 2021, 6:08 pm IST
SHARE ARTICLE
RSS chief Mohan Bhagwat meets Mithun Chakraborty
RSS chief Mohan Bhagwat meets Mithun Chakraborty

-ਮੁਲਾਕਾਤ ਨੂੰ ਲੈ ਕੇ ਪੱਛਮੀ ਬੰਗਾਲ ਵਿੱਚ ਚੜਿਆ ਰਾਜਨੀਤਿਕ ਪਾਰਾ

ਕੋਲਕਾਤਾ: ਅਦਾਕਾਰ ਮਿਥੁਨ ਚੱਕਰਵਰਤੀ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2021 ਤੋਂ ਪਹਿਲਾਂ ਮਿਥੁਨ ਚੱਕਰਵਰਤੀ ਅਤੇ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਮੁਲਾਕਾਤ ਬਾਰੇ ਰਾਜਨੀਤਿਕ ਅਟਕਲਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ । ਮੀਟਿੰਗ ਬਾਰੇ ਉਨ੍ਹਾਂ ਕਿਹਾ ਕਿ ਕੋਈ ਰਾਜਨੀਤਿਕ ਗੱਲਬਾਤ ਨਹੀਂ ਹੋਈ। ਅਸੀਂ ਪਹਿਲਾਂ ਵੀ ਮੁੰਬਈ ਵਿਚ ਮੁਲਾਕਾਤ ਕਰ ਚੁੱਕੇ ਹਾਂ ।

photophotoਉਨ੍ਹਾਂ ਨੇ ਦੱਸਿਆ ਕਿ ਅਸੀਂ ਇਕੱਠੇ ਨਾਸ਼ਤਾ ਕੀਤਾ ਸੀ । ਸੂਤਰਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਬਾਲੀਵੁੱਡ ਅਭਿਨੇਤਾ ਮਿਥੁਨ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿਚ ਸ਼ਾਮਲ ਕਰਨਾ ਚਾਹੁੰਦੀ ਹੈ । ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਮੁੰਬਈ ਵਿੱਚ ਮਿਥੁਨ ਚੱਕਰਵਰਤੀ ਦੇ ਘਰ ਪਹੁੰਚੇ । ਦੋਵਾਂ ਵਿਚਾਲੇ ਤਕਰੀਬਨ ਇਕ ਘੰਟਾ ਗੱਲਬਾਤ ਹੋਈ । ਜਿਸ ਤੋਂ ਬਾਅਦ ਪੱਛਮੀ ਬੰਗਾਲ ਦਾ ਰਾਜਨੀਤਿਕ ਤਾਪਮਾਨ ਵੱਧ ਗਿਆ ਸੀ । ਦਰਅਸਲ ਮਿਥੁਨ ਚੱਕਰਵਰਤੀ ਨੂੰ ਖੱਬੇਪੱਖੀ ਦੇ ਨੇੜੇ ਮੰਨਿਆ ਜਾਂਦਾ ਹੈ । 

RSS chief Mohan Bhagwat meets Mithun ChakrabortyRSS chief Mohan Bhagwat meets Mithun Chakrabortyਇਹ ਸਵਾਲ ਖੜੇ ਕੀਤੇ ਜਾ ਰਹੇ ਹਨ ਕਿ ਕੀ ਬਾਲੀਵੁੱਡ ਮਿਥੁਨ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਫੜ ਸਕਦੇ ਹਨ । ਹਾਲਾਂਕਿ ਇਸ ਨੂੰ ਸਿਰਫ ਅਭਿਨੇਤਾ ਦੁਆਰਾ ਇੱਕ ਰਸਮੀ ਮੀਟਿੰਗ ਕਿਹਾ ਜਾ ਰਿਹਾ ਹੈ, ਪਰ ਮਾਹਰ ਇਸ ਦੇ ਵਿਸ਼ਲੇਸ਼ਣ ਵਿੱਚ ਰੁੱਝੇ ਹੋਏ ਹਨ । ਤੁਹਾਡੀ ਜਾਣਕਾਰੀ ਲਈ, ਦੱਸ ਦਈਏ ਕਿ ਅਗਲੇ ਕੁਝ ਮਹੀਨਿਆਂ ਵਿੱਚ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ । ਮਮਤਾ ਦੇ ਇਸ ਰਾਜਨੀਤਿਕ ਕਿਲ੍ਹੇ ਨੂੰ ਢਾਹੁਣ ਲਈ ਭਾਜਪਾ ਪੂਰੀ ਕੋਸ਼ਿਸ਼ ਕਰ ਰਹੀ ਹੈ । ਦਿੱਗਜ਼ ਭਾਜਪਾ ਨੇਤਾਵਾਂ ਦੀਆਂ ਰੈਲੀਆਂ ਦਾ ਸਿਲਸਿਲਾ ਜਾਰੀ ਹੈ, ਦੂਜੇ ਪਾਸੇ ਮਮਤਾ ਵੀ ਭਾਜਪਾ ਖਿਲਾਫ ਆਪਣੀ ਰਣਨੀਤੀ ਵਿਚ ਰੁੱਝੀ ਹੋਈ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement