ਅੰਦੋਲਨ ਲਈ ਪਹਿਲਾਂ ਸਾਡੇ ਕੋਲ ਮਹੀਨਿਆਂ ਦਾ ਰਾਸ਼ਨ ਸੀ ਪਰ ਹੁਣ ਸਾਲਾਂ ਦਾ ਹੋ ਗਿਐ : ਨੌਜਵਾਨ ਕਿਸਾਨ
Published : Feb 16, 2021, 2:51 pm IST
Updated : Feb 16, 2021, 3:06 pm IST
SHARE ARTICLE
Kissan
Kissan

ਵਾਲੀਬਾਲ ਨੂੰ ਕੰਗਨਾ ਸਮਝ ਕੇ ਕੁੱਟ ਲਈਦੈ ! ਸਾਡਾ ਟਿਕਰੀ ਛੱਡਣ ਨੂੰ ਦਿਲ ਨੀ ਕਰਦਾ: ਕਿਸਾਨ...

ਨਵੀਂ ਦਿੱਲੀ (ਲੰਕੇਸ਼ ਤ੍ਰਿਖਾ): ਪੰਜਾਬ ਤੋਂ ਉੱਠੇ ਕਿਸਾਨ ਅੰਦੋਲਨ ਨੂੰ ਜਿੱਥੇ ਭਾਰਤੀ ਸੂਬਿਆਂ ਹਰਿਆਣਾ, ਯੂ.ਪੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਸਮਰਥਨ ਮਿਲ ਰਿਹਾ ਹੈ। ਉਥੇ ਹੀ ਹੁਣ ਵਿਦੇਸ਼ਾਂ ਵਿਚ ਵੀ ਇਸ ਦੀ ਗੂੰਜ ਸਿਖਰਾਂ ‘ਤੇ ਪੁੱਜੀ ਹੋਈ ਹੈ। ਕਿਸਾਨ ਅੰਦੋਲਨ ਨੂੰ ਦੇਸ਼ ਦੇ ਹਰ ਵਰਗ, ਧਰਮਾਂ, ਲੋਕਾਂ ਤੋਂ ਸਮਰਥਨ ਮਿਲ ਰਿਹਾ ਹੈ।

ਜਿੱਥੇ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡਣ ਨੂੰ ਤਿਆਰ ਨਹੀਂ ਉਥੇ ਹੀ ਦਿੱਲੀ ਦੇ ਬਾਰਡਰਾਂ ‘ਤੇ ਲਗਪਗ 3 ਮਹੀਨਿਆਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ ਅਤੇ ਆਪਣੇ ਮਨ-ਪਰਚਾਵੇ ਲਈ ਕਈਂ ਤਰ੍ਹਾਂ ਦੀਆਂ ਖੇਡਾਂ ਵੀ ਖੇਡਦੇ ਹਨ। ਇਸ ਦੌਰਾਨ ਸਪੋਕਸਮੈਨ ਦੇ ਪੱਤਰਕਾਰ ਲੰਕੇਸ਼ ਤ੍ਰਿਖਾ ਨੇ ਵਾਲੀਬਾਲ ਖੇਡ ਰਹੇ ਨੌਜਵਾਨ ਕਿਸਾਨਾਂ ਨਾਲ ਗੱਲਬਾਤ ਕੀਤੀ।

KissanKissan

ਨੌਜਵਾਨ ਕਿਸਾਨਾਂ ਨੇ ਕਿਹਾ ਕਿ ਦਿੱਲੀਆਂ ਦੀਆਂ ਬਰੂਹਾਂ ਉਤੇ ਸਾਡਾ ਬਹੁਤ ਦਿਲ ਲੱਗਿਆ ਹੋਇਆ ਅਤੇ ਸਾਡਾ ਘਰ ਜਾਣ ਨੂੰ ਦਿਲ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਕੋਲ ਮਹੀਨਿਆਂ ਦਾ ਰਾਸ਼ਨ ਸੀ ਪਰ ਹੁਣ ਸਾਲਾਂ ਦਾ ਰਾਸ਼ਨ ਇਕੱਠਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਦੀਆਂ ਬਰੂਹਾਂ ਉਤੇ ਧਰਨਾ ਪ੍ਰਦਰਸ਼ਨ ਦੇ ਨਾਲ ਟਾਇਮ ਪਾਸ ਕਰਨ ਲਈ ਖੇਡਾਂ ਖੇਡਦੇ ਹਾਂ, ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਵਾਲੀਬਾਲ ਖੇਡਦੇ ਹਾਂ, ਖੇਡ ‘ਚ ਅਸੀਂ ਬਾਲ ਨੂੰ ਮੋਦੀ-ਕੰਗਣਾ ਸਮਝ ਕੇ ਕੁੱਟ ਲਈਦੈ।

Kissan MorchaKissan Morcha

ਉਨ੍ਹਾਂ ਕਿਹਾ ਕਿ ਸਾਨੂੰ ਲਗਾਤਾਰ 2 ਮਹੀਨਿਆਂ ਤੋਂ ਉਤੇ ਧਰਨਾ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਤੋਂ ਆਸ ਸੀ ਕਿ ਇਹ ਖੇਤੀ ਦੇ ਕਾਲੇ ਕਾਨੂੰਨ ਵਾਪਸ ਲੈ ਲੈਣਗੇ ਪਰ ਅਜਿਹਾ ਨਹੀਂ ਹੋਇਆ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਅੰਦੋਲਨ ਵਿਚ ਸਾਡੇ ਕਈ ਕਿਸਾਨ ਵੀਰ ਸ਼ਹੀਦ ਹੋ ਗਏ ਸਨ, ਜਿਨਾਂ ਦਾ ਸਾਨੂੰ ਬਹੁਤ ਦੁੱਖ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਸਾਨੂੰ ਘਰੋਂ ਮਾਪਿਆਂ ਦਾ ਫੋਨ ਆਉਂਦਾ ਕਿ ਘਰ ਆ ਜਾਓ ਪਰ ਸਾਡਾ ਟਿਕਰੀ ਬਾਰਡਰ ਛੱਡਕੇ ਘਰ ਜਾਣ ਨੂੰ ਦਿਲ ਨਹੀਂ ਕਰਦਾ ਹੈ।

KissanKissan

ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਜਦੋਂ ਤੱਕ ਆਪਣੇ ਕਾਲੇ ਕਾਨੂੰਨ ਵਾਪਸ ਨਹੀਂ ਕਰਦੀ ਉਦੋਂ ਤੱਕ ਅਸੀਂ ਦਿੱਲੀ ਦੀਆਂ ਬਰੂਹਾਂ ਉਤੇ ਇਸੇ ਤਰ੍ਹਾਂ ਡਟਕੇ ਬੈਠੇ ਹਾਂ ਅਤੇ ਇਹ ਕਾਨੂੰਨ ਰੱਦ ਕਰਵਾ ਹੀ ਜਾਵਾਂਗੇ। ਨੌਜਵਾਨਾਂ ਦੇ ਕਹਿਣਾ ਹੈ ਕਿ ਜਿਨਾਂ ਸਮਾਂ ਮੋਦੀ ਸਰਕਾਰ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ ਅਤੇ ਆਪਣਾ ਰਾਸ਼ਨ ਪਾਣੀ ਇੱਥੇ ਲੈ ਆਏ ਹਾਂ, ਪਹਿਲਾਂ ਸਾਡੇ ਕੋਲ ਰਾਸ਼ਨ ਮਹੀਨਿਆਂ ਦਾ ਸੀ ਹੁਣ ਸਾਡੇ ਕੋਲ ਰਾਸ਼ਨ ਸਾਲਾਂ ਦਾ ਇਕੱਠਾ ਹੋ ਗਿਆ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement