
ਕਰੋਨਾ ਵਾਇਰਸ ਦੇ ਕਾਰਨ ਜਿਥੇ ਪੂਰੇ ਦੇਸ਼ ਵਿਚ ਵੱਖ-ਵੱਖ ਉਦਯੋਗਾਂ ਦਾ ਕਾਫ਼ੀ ਨੁਕਸਾਨ ਰੋ ਰਿਹਾ ਹੈ
ਕਰੋਨਾ ਵਾਇਰਸ ਦੇ ਕਾਰਨ ਜਿਥੇ ਪੂਰੇ ਦੇਸ਼ ਵਿਚ ਵੱਖ-ਵੱਖ ਉਦਯੋਗਾਂ ਦਾ ਕਾਫ਼ੀ ਨੁਕਸਾਨ ਰੋ ਰਿਹਾ ਹੈ। ਉਥੇ ਹੀ ਕਰੋਨਾ ਵਾਇਰਸ ਦੇ ਕਾਰਨ ਮੁਰਗੀਆਂ ਦੇ ਕਾਰੋਬਾਰ ਵਿਚ ਵੀ ਕਾਫੀ ਗਿਰਾਵਟ ਆਈ ਹੈ । ਦੱਸ ਦੱਈਏ ਕਿ ਚਿਕਨ ਦੀ ਬਿਕਰੀ ਵਿਚ 80 ਫੀਸਦੀ ਤੱਕ ਕਮੀਂ ਆਉਣ ਨਾਲ ਮੁਰਗੀਆਂ ਅਤੇ ਅੰਡਿਆਂ ਦੀ ਕੀਮਤ ਵਿਚ ਕਾਫੀ ਗਿਰਾਵਟ ਆ ਗਈ ਹੈ ।
Photo
ਹਾਲਾਂਕਿ ਪਿਛਲੇ ਦਿਨਾਂ ਵਿਚ ਸਿਹਤ ਮੰਤਰਾਲੇ ਨੇ ਐਡਵਾਜਰੀ ਜਾਰੀ ਕਰਕੇ ਇਹ ਕਿਹਾ ਸੀ ਕਿ ਚਿਕਨ ਅਤੇ ਅੰਡੇ ਖਾਣ ਨਾਲ ਕਰੋਨਾ ਵਾਇਰਸ ਨਹੀ ਫੈਲਦਾ ਹੈ ਪਰ ਇਸ ਤੋਂ ਬਾਅਦ ਵੀ ਲੋਕ ਚਿਕਨ ਅਤੇ ਅੰਡੇ ਖਾਣ ਤੋਂ ਬਚਦੇ ਹੋਏ ਨਜ਼ਰ ਆ ਰਹੇ ਹਨ ।ਦੱਸ ਦੱਈਏ ਕਿ ਰਾਏਪੁਰਰਾਨੀ ਖੇਤਰ ਦੇ ਪੋਲਟਰੀ ਉਦਯੋਗ ਨੂੰ ਪਿਛਲੇ 20 ਦਿਨ ਤੋਂ ਹੁਣ ਤੱਕ ਲੱਗਭਗ ਤਿੰਨ ਹਜ਼ਾਰ ਕਰੋੜ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
file
ਬਰਵਾਲਾ ਰਾਏਪੁਰਰਾਨੀ ਖੇਤਰ ਦਾ ਇਹ ਪੋਲਟਰੀ ਫਾਰਮ ਏਸ਼ਿਆ ਦਾ ਦੂਜਾ ਸਭ ਤੋਂ ਵੱਡਾ ਫਾਰਮ ਹੈ । ਹਰਿਆਣਾ ਪੋਲਟਰੀ ਫਾਰਮ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਗਲਾ ਦਾ ਕਹਿਣਾ ਹੈ ਕਿ ਬਰਵਾਲਾ ਅਤੇ ਰਾਏਪੁਰਰਾਨੀ ਖੇਤਰ ਤੋਂ ਪੰਜਾਬ,ਹਿਮਾਚਲ , ਕੋਲਕੱਤਾ, ਬਿਹਾਰ, ਦਿੱਲੀ, ਅਸਾਨ ਅਤੇ ਉਤਰ ਪ੍ਰਦੇਸ਼ ਤੋਂ ਇਲਾਵਾ ਹੋਰ ਕਈ ਰਾਜਾਂ ਵਿਚ ਮੁਰਗੀਆਂ ਅਤੇ ਅੰਡਿਆਂ ਨੂੰ ਸਿਪਲਾਈ ਕੀਤਾ ਜਾਂਦਾ ਹੈ।
Photo
ਪਰ ਪਿਛਲੇ 20 ਦਿਨ ਦੇ ਵਿਚ ਬਰਵਾਲਾ ਰਾਏਪੁਰਰਾਨੀ ਦੇ ਪੋਲਟਰੀ ਉਦਯੋਗ ਨੂੰ ਹੁਣ ਤੱਕ ਕਰੀਬ ਤਿੰਨ ਹਜ਼ਾਰ ਕਰੋੜ ਦਾ ਘਾਟਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ । ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾ ਮੁਰਗੀ ਦਾ ਰੇਟ 50 ਰੁਪਏ ਕਿਲੋ ਹੁੰਦਾ ਸੀ ਪਰ ਇਹ ਹੁਣ ਘੱਟ ਕੇ ਕੇਵਲ 4 ਰੁਪਏ ਕਿਲੋ ਰਹਿ ਗਿਆ ਅਤੇ ਉਥੇ ਹੀ ਅੰਡੇ ਦਾ ਰੇਟ 4 ਰੁਪਏ 80 ਪੈਸੇ ਤੋਂ ਘੱਟ ਕੇ 2 ਰੁਪਏ 30 ਪੈਸੇ ਰਹਿ ਗਿਆ ਹੈ ।
No Caption
ਕਰੋਨਾ ਵਾਇਰਸ ਦੇ ਡਰ ਕਾਰਨ ਲੋਕ ਚਿਕਨ ਨੂੰ ਖਾਣ ਤੋਂ ਗੁਰੇਜ ਕਰ ਰਹੇ ਹਨ ਜਿਸ ਕਾਰਨ ਮਾਰਕਿਟ ਦੇ ਵਿਚ ਚਿਕਨ ਦੀ ਵਿਕਰੀ ਵਿਚ ਕਾਫੀ ਗਿਰਾਵਟ ਹੋ ਚੁੱਕੀ ਹੈ । ਉੱਧਰ ਦੁਕਾਨਦਾਰ ਵੀ ਇਹ ਹੀ ਕਹਿ ਰਹੇ ਹਨ ਕਿ ਕਰੋਨਾਵਾਇਰਸ ਦੇ ਕਾਰਨ ਹੀ ਚਿਕਨ ਦੀ ਵਿਕਰੀ ਵਿਚ ਭਾਰੀ ਗਿਰਾਵਟ ਆ ਰਹੀ ਹੈ । ਭਾਵੇਂ ਕਿ ਪਿਛਲੇ ਸਮੇਂ ਵਿਚ ਸਿਹਤ ਮੰਤਰਾਲੇ ਦੇ ਵੱਲੋ ਇਹ ਸਾਫ ਕਰ ਦਿੱਤਾ ਸੀ ਕਿ ਚਿਕਨ ਜਾਂ ਕਿਸੇ ਹੇਰ ਮਾਸ ਖਾਣ ਦੇ ਨਾਲ ਕਰੋਨਾ ਨਹੀ ਫੈਲਦਾ ਪਰ ਫਿਰ ਵੀ ਲੋਕ ਮਾਸ ਅਤੇ ਅੰਡਾ ਖਾਣ ਤੋਂ ਪਰਹੇਜ਼ ਕਰ ਰਹੇ ਹਨ । file
ਜਿਸ ਦਾ ਸਿਧਾ- ਸਿਧਾ ਨੁਕਸਾਨ ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਹੋ ਰਿਹਾ ਹੈ। ਕਿਉਕਿ ਮੁਰਗੀਆਂ ਦੀ ਖੁਰਾਕ ਦਾ ਪ੍ਰਬੰਧ ਮਾਲਕਾਂ ਨੂੰ ਆਪਣੀ ਜੇਬ ਦੇ ਵਿਚੋਂ ਕਰਨਾ ਪੈ ਰਿਹਾ ਹੈ । ਜਿਸ ਕਾਰਨ ਮਾਲਕ ਪੋਲਟਰੀ ਫਾਰਮ ਬੰਦ ਕਰਨ ਦੀ ਕਗਾਰ ਤੇ ਪਹੁੰਜ ਚੁੱਕੇ ਹਨ । ਦੱਸ ਦੱਈਏ ਕਿ ਪੋਲਟਰੀ ਐਸ਼ੋਸ਼ੀਏਸ਼ਨ ਨੇ ਵੀ ਸਰਕਾਰ ਅੱਗੇ ਇਨ੍ਹਾਂ ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਗੱਲ ਕਹੀ ਹੈ।